Big Breaking: ਕੋਲਕਾਤਾ ਵਿੱਚ ਹੋਏ ਰੇਪ ਅਤੇ ਕਤਲ ਮਾਮਲੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਹਸਪਤਾਲ ਵਿੱਚ ਸਿਖਲਾਈ ਪ੍ਰਾਪਤ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਸਿਆਲਦਾਹ ਅਦਾਲਤ ਸੋਮਵਾਰ ਨੂੰ ਦੋਸ਼ੀ ਸੰਜੇ ਰਾਏ ਨੂੰ ਸਜ਼ਾ ਸੁਣਾ ਦਿੱਤੀ ਹੈ।
ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਉਸਨੂੰ ਉਮਰ ਕੈਦ ਸੁਣਾਈ ਹੈ। ਸੈਸ਼ਨ ਜੱਜ ਅਨਿਰਬਾਨ ਦਾਸ ਨੇ ਘਟਨਾ ਤੋਂ 162 ਦਿਨ ਬਾਅਦ 18 ਜਨਵਰੀ ਨੂੰ ਸੰਜੇ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ।
ਜਾਣਕਾਰੀ ਅਨੁਸਾਰ ਅਦਾਲਤ ਨੇ ਅਪਰਾਧ ਸਥਾਨ ਦੀ ਫੋਰੈਂਸਿਕ ਰਿਪੋਰਟ ਦੇ ਆਧਾਰ ‘ਤੇ ਦੋਸ਼ੀ ਠਹਿਰਾਇਆ ਗਿਆ ਹੈ, ਜਿਸ ਨੇ ਸੰਜੇ ਰਾਏ ਦੀ ਮਾਮਲੇ ਵਿੱਚ ਸ਼ਮੂਲੀਅਤ ਦੇ ਸਬੂਤ ਪ੍ਰਦਾਨ ਕੀਤੇ। ਸੰਜੇ ਦਾ ਡੀਐਨਏ ਅਪਰਾਧ ਵਾਲੀ ਥਾਂ ਅਤੇ ਪੀੜਤ ਡਾਕਟਰ ਦੇ ਸਰੀਰ ‘ਤੇ ਵੀ ਮਿਲਿਆ ਸੀ।
ਪਿਛਲੇ ਸਾਲ 8-9 ਅਗਸਤ ਦੀ ਰਾਤ ਨੂੰ ਆਰਜੀ ਕਾਰ ਹਸਪਤਾਲ ਵਿੱਚ ਇੱਕ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। 9 ਅਗਸਤ ਦੀ ਸਵੇਰ ਨੂੰ, ਡਾਕਟਰ ਦੀ ਲਾਸ਼ ਸੈਮੀਨਾਰ ਹਾਲ ਵਿੱਚ ਮਿਲੀ।
ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ, ਪੁਲਿਸ ਨੇ 10 ਅਗਸਤ ਨੂੰ ਸੰਜੇ ਰਾਏ ਨਾਮਕ ਇੱਕ ਸਿਵਲ ਵਲੰਟੀਅਰ ਨੂੰ ਗ੍ਰਿਫਤਾਰ ਕੀਤਾ। ਇਸ ਘਟਨਾ ਨੂੰ ਲੈ ਕੇ ਕੋਲਕਾਤਾ ਸਮੇਤ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਏ। ਬੰਗਾਲ ਵਿੱਚ ਸਿਹਤ ਸੇਵਾਵਾਂ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਠੱਪ ਸਨ।