ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਵਲੋਂ ਚਲਾਏ ਪ੍ਰੋਜੈਕਟ ਵੀਰ ਗਾਥਾ ਅਧੀਨ ਵੈਬੀਨਾਰ ਤੇ ਲਾਈਵ ਇੰਟਰੈਕਸ਼ਨ ਸੈਸ਼ਨ ਕਰਵਾਇਆ ਗਿਆ ਜਿਸ ਵਿਚ ਪੂਰੇ ਪੰਜਾਬ ‘ਚੋਂ ਸਿਰਫ ਜਲੰਧਰ ਜ਼ਿਲ੍ਹੇ ਦੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਜਸਮੀਨ ਨੂੰ ਸਵਾਲ ਪੁੱਛਣ ਦਾ ਮੌਕਾ ਪ੍ਰਾਪਤ ਹੋਇਆ । ਇਸ ਲਈ ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ ਤੇ ਬੀਐਨਓ ਪਰਮਿੰਦਰ ਫਲੋਰਾ ਨੇ ਸਕੂਲ ਪ੍ਰਿੰਸੀਪਲ ਬਲਜੀਤ ਕੌਰ ਤੇ ਗਾਇਡ ਅਧਿਅਪਕਾਂ ਤੇ ਵਿਦਿਆਰਥਣ ਨੂੰ ਮੁਬਾਰਕਬਾਦ ਦਿੱਤੀ।