ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ MP ਸਿਮਰਨਜੀਤ ਸਿੰਘ ਮਾਨ ਨੂੰ ਅੱਜ ਚਲਦੀ ਪ੍ਰੈਸ ਕਾਨਫਰੰਸ ਦੌਰਾਨ ਗੁੱਸਾ ਆ ਗਿਆ। ਉਨ੍ਹਾਂ ਨੇ ਗੁੱਸੇ ‘ਚ ਆਪਣੇ ਹੀ ਸਮਰਥਕਾਂ ਨੂੰ ਧੱਕਾ ਮਾਰਦਿਆਂ ਗੈੱਟ ਆਓਟ ਕਿਹਾ ਹੈ।
ਸਿਮਰਨਜੀਤ ਸਿੰਘ ਮਾਨ ਸਮਰਥਕਾਂ ਨੂੰ ਧੱਕਾ ਮਾਰਦਿਆਂ ਕਿਉਂ ਕਿਹਾ Get Out
MP ਸਿਮਰਨਜੀਤ ਸਿੰਘ ਮਾਨ ਵੱਲੋਂ ਅੱਜ ਇਕ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਜਿਥੇ ਉਨ੍ਹਾਂ ਦੇ ਕਈ ਸਮਰਥਕ ਵੀ ਮੌਜੂਦ ਸਨ। ਜਦੋਂ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਸ਼ੁਰੂ ਕੀਤੀ ਤਾਂ ਚਲਦੀ ਪ੍ਰੈੱਸ ਕਾਨਫਰੰਸ ‘ਚ ਕਿਸੇ ਦੇ ਫੋਨ ਦੀ ਘੰਟੀ ਬਜ ਗਈ ਜਿਸ ਕਾਰਨ ਉਨ੍ਹਾਂ ਦਾ ਰਿਧਮ ਟੁੱਟ ਗਿਆ ਤੇ ਉਹ ਸਮਰਥਕਾਂ ‘ਤੇ ਭੜਕ ਗਏ ਇਕ ਸਮਰਖਤ ਨੂੰ ਤਾਂ ਉਨ੍ਹਾਂ ਵੱਲੋਂ ਧੱਕਾ ਵੀ ਦਿੱਤਾ ਗਿਆ ਤੇ ਕਿਹਾ ਗਿਆ ਕਿ ਗੈੱਟ ਆਓਟ ਪਿੱਛੇ ਚਲੇ ਜਾਓ ਸਾਰੇ।