[caption id="attachment_113558" align="aligncenter" width="396"]<img class="wp-image-113558 " src="https://propunjabtv.com/wp-content/uploads/2022/12/rtpcr.webp" alt="" width="396" height="297" /> ਅਗਲੇ ਸਾਲ ਤੋਂ ਚੀਨ, ਹਾਂਗਕਾਂਗ, ਸਿੰਗਾਪੁਰ, ਥਾਈਲੈਂਡ, ਦੱਖਣੀ ਕੋਰੀਆ ਅਤੇ ਜਾਪਾਨ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਆਰਟੀ-ਪੀਸੀਆਰ ਟੈਸਟ ਕਰਵਾਉਣਾ ਹੋਵੇਗਾ। ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਹੈ ਕੀ ਇਹ ਨਿਯਮ ਅਗਲੇ ਸਾਲ 1 ਜਨਵਰੀ ਤੋਂ ਲਾਗੂ ਹੋਵੇਗਾ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਏਅਰ ਸੁਵਿਧਾ ਪੋਰਟਲ 'ਤੇ ਆਪਣੀ RT-PCR ਰਿਪੋਰਟ ਅਪਲੋਡ ਕਰਨੀ ਹੋਵੇਗੀ।[/caption] [caption id="attachment_113559" align="aligncenter" width="650"]<img class="wp-image-113559 size-full" src="https://propunjabtv.com/wp-content/uploads/2022/12/Air-facility-portal.webp" alt="" width="650" height="400" /> ਦੇਸ਼ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਫੈਂਸਲਾ ਲਿਆ ਹੈ। ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਹੈ ਕੀ ਚੀਨ, ਹਾਂਗਕਾਂਗ, ਸਿੰਗਾਪੁਰ, ਥਾਈਲੈਂਡ, ਦੱਖਣੀ ਕੋਰੀਆ ਅਤੇ ਜਾਪਾਨ ਤੋਂ ਆਉਣ ਵਾਲੇ ਯਾਤਰੀਆਂ ਲਈ ਆਰਟੀ-ਪੀਸੀਆਰ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਮਾਂਡਵੀਆ ਨੇ ਟਵੀਟ ਕਰ ਕਿਹਾ ਕੀ ਇਹ ਨਿਯਮ ਅਗਲੇ ਸਾਲ 1 ਜਨਵਰੀ ਤੋਂ ਲਾਗੂ ਹੋਵੇਗਾ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਏਅਰ ਸੁਵਿਧਾ ਪੋਰਟਲ 'ਤੇ ਆਪਣੀ RT-PCR ਰਿਪੋਰਟ ਅਪਲੋਡ ਕਰਨੀ ਹੋਵੇਗੀ।[/caption] [caption id="attachment_113560" align="aligncenter" width="640"]<img class="wp-image-113560 size-full" src="https://propunjabtv.com/wp-content/uploads/2022/12/omicron.jpg" alt="" width="640" height="360" /> ਮਹੱਤਵਪੂਰਨ ਗੱਲ ਇਹ ਹੈ ਕੀ ਭਾਵੇਂ ਭਾਰਤ ਵਿੱਚ ਕੋਰੋਨਾ ਦੀ ਸਥਿਤੀ ਕਾਬੂ ਵਿੱਚ ਹੈ, ਪਰ ਹਾਲ ਹੀ ਵਿੱਚ ਕਰੋਨਾ ਮਾਮਲਿਆਂ 'ਚ ਵਾਧਾ ਦੇਖਿਆ ਗਿਆ ਹੈ। 24 ਘੰਟਿਆਂ ਵਿੱਚ, ਨਵੇਂ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 268 ਦਰਜ ਕੀਤਾ ਗਿਆ, ਜੋ ਇੱਕ ਦਿਨ ਪਹਿਲਾਂ 188 ਸੀ। ਜਦੋਂ ਕੀ 2,36,919 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ। ਬੁੱਧਵਾਰ ਨੂੰ ਇਹ ਅੰਕੜਾ 1,34,995 ਸੀ। ਕੋਰੋਨਾ ਦਾ ਓਮਿਕਰੋਨ ਸਬ-ਵੇਰੀਐਂਟ BF.7 ਚੀਨ, ਜਾਪਾਨ, ਹਾਂਗਕਾਂਗ, ਤਾਈਵਾਨ, ਦੱਖਣੀ ਕੋਰੀਆ, ਫਰਾਂਸ, ਇਟਲੀ, ਜਰਮਨੀ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਵਿੱਚ ਕਹਿਰ ਮਚਾ ਰਿਹਾ ਹੈ ।[/caption] [caption id="attachment_113561" align="aligncenter" width="640"]<img class="wp-image-113561 size-full" src="https://propunjabtv.com/wp-content/uploads/2022/12/Covid-vaccination-campaign.jpg" alt="" width="640" height="335" /> ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਵੀਰਵਾਰ ਸਵੇਰੇ ਇਹ ਅੰਕੜੇ ਜਾਰੀ ਕੀਤੇ। ਉਨ੍ਹਾਂ ਮੁਤਾਬਕ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਕੋਵਿਡ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ। ਕੋਵਿਡ ਟੀਕਾਕਰਨ ਦੇ ਤਹਿਤ ਹੁਣ ਤੱਕ ਕੁੱਲ 220.08 ਕਰੋੜ (95.13 ਕਰੋੜ ਦੂਜੀ ਖੁਰਾਕ ਅਤੇ 22.39 ਕਰੋੜ ਸਾਵਧਾਨੀ ਖੁਰਾਕ) ਟੀਕੇ ਲਗਾਏ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ, ਦੇਸ਼ ਭਰ ਵਿੱਚ 99,231 ਟੀਕੇ ਲਗਾਏ ਗਏ ਹਨ।[/caption] [caption id="attachment_113562" align="aligncenter" width="650"]<img class="wp-image-113562 size-full" src="https://propunjabtv.com/wp-content/uploads/2022/12/active-case.webp" alt="" width="650" height="400" /> ਸਿਹਤ ਮੰਤਰਾਲੇ ਦੇ ਅਨੁਸਾਰ, ਭਾਰਤ ਵਿੱਚ ਮਰੀਜ਼ਾਂ ਦੀ ਗਿਣਤੀ 3,552 ਹੈ। ਜਦੋਂ ਕੀ ਐਕਟਿਵ ਕੇਸਾਂ ਦੀ ਦਰ 0.01% ਹੈ। ਇਸ ਦੇ ਨਾਲ ਹੀ, ਮਰੀਜ਼ਾਂ ਦੀ ਮੌਜੂਦਾ ਰਿਕਵਰੀ ਰੇਟ 98.8% ਹੈ। ਪਿਛਲੇ 24 ਘੰਟਿਆਂ ਵਿੱਚ, 182 ਲੋਕ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋਏ ਹਨ। ਹੁਣ ਤੱਕ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 4,41,43,665 ਹੈ।[/caption]