ਸ਼ੁੱਕਰਵਾਰ, ਮਾਰਚ 27, 2026 02:48 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਬਿਆਸ ਦਰਿਆ ‘ਚ ਵੱਧਦੇ ਪਾਣੀ ਦੇ ਪੱਧਰ ਨੂੰ ਦੇਖਦਿਆਂ MLA ਰਾਣਾ ਇੰਦਰਪ੍ਰਤਾਪ ਨੇ ਖ਼ੁਦ ਵੱਲੋਂ ਤੋੜੇ ਬੰਨ੍ਹ ਨੂੰ ਮੁੜ ਜੋੜਨਾ ਕੀਤਾ ਸ਼ੁਰੂ

ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਣਾ ਵਿਖੇ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਦੇ ਨਾਲ ਪਹੁੰਚ ਸੁਰਜੀਤ ਕਰਨ ਦਾ ਲਿਆ ਫੈਸਲਾ

by Gurjeet Kaur
ਜੁਲਾਈ 19, 2023
in ਪੰਜਾਬ
0

ਕੁਝ ਦਿਨ ਪਹਿਲਾਂ ਸਤਲੁਜ ਦਰਿਆ ਦੇ ਪਾਣੀ ਦੇ ਆਉਣ ਨਾਲ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਵਿਚ ਭਾਰੀ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲਿਆ ਸੀ।ਜਿਸ ਤੋਂ ਬਾਅਦ ਇਸ ਤਬਾਹੀ ਤੋਂ ਲੋਕਾਂ ਨੂੰ ਰਾਹਤ ਦਵਾਉਣ ਲਈ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਨਾ ਦੇ ਨਜ਼ਦੀਕ ਧੁੱਸੀ ਬੰਨ੍ਹ ਨੂੰ ਤੋੜ ਦਿੱਤਾ ਸੀ।ਜਿਸ ਨਾਲ ਇਹ ਸਾਰਾ ਪਾਣੀ ਨਾਲ ਲਗਦੇ ਬਿਆਸ ਦਰਿਆ ਵੱਲ ਨੂੰ ਕੂਚ ਕਰਨਾ ਸ਼ੁਰੂ ਕਰ ਦਿੱਤਾ ਪਰ ਜਿੱਥੇ ਲੋਕਾਂ ਨੇ ਵਿਧਾਇਕ ਦੇ ਵੱਲੋਂ ਚੁੱਕੇ ਇਸ ਕਦਮ ਦੀ ਸ਼ਲਾਘਾ ਕੀਤੀ ਉੱਥੇ ਹੀ ਵਿਧਾਇਕ ਨੂੰ ਇਸ ਦਾ ਖਮਿਆਜ਼ਾ ਵੀ ਭੁਗਤਣਾ ਪਿਆ।

ਵਿਧਾਇਕ ਰਾਣਾ ਦੇ ਅਜਿਹਾ ਕਰਨ ਮਗਰੋਂ ਪ੍ਰਸ਼ਾਸ਼ਨ ਨੇ ਰਾਣਾ ਇੰਦਰਪ੍ਰਤਾਪ ਤੇ ਮੁਕਦਮਾ ਦਰਜ ਕਰ ਦਿੱਤਾ। ਹਾਲਾਂਕਿ ਸਤਲੁਜ ਦੇ ਪਾਣੀ ਦੇ ਇਲਾਕੇ ਵਿਚੋਂ ਨਿਕਾਸ ਹੋਣ ਨਾਲ ਸਥਾਨਕ ਲੋਕਾਂ ਤੇ ਕਿਸਾਨਾਂ ਨੂੰ ਵੱਡੀ ਰਾਹਤ ਜਰੂਰ ਮਿਲੀ। ਪਰ ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਵਿਚ ਬਾਰਿਸ਼ ਦੇ ਮੌਸਮ ਨੂੰ ਵੇਖਦੇ ਹੋਏ ਦੋ ਦਿਨ ਦੇ ਲਈ ਯੈਲੋ ਅਲਰਟ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪੋਂਗ ਡੈਮ ਦੇ ਵਿੱਚੋਂ ਵੱਡੇ ਪੱਧਰ ਤੇ ਪਾਣੀ ਛੱਡਿਆ ਗਿਆ। ਦੱਸਿਆ ਗਿਆ ਹੈ ਕਿ ਕਰੀਬ ਸੱਠ ਹਜ਼ਾਰ ਕਿਉਸਿਕ ਪੌਂਗ ਡੈਮ ਵਿੱਚੋਂ ਪਾਣੀ ਛੱਡਿਆ ਗਿਆ ਹੈ ਜੌ ਅੱਗੇ ਜਾ ਕੇ ਬਿਆਸ ਦਰਿਆ ਦੇ ਵਿੱਚ ਪਵੇਗਾ। ਜਿਸ ਨਾਲ ਮੁੜ ਤੋਂ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਲੋਕਾਂ ਦੀਆਂ ਮੁਸ਼ਕਲਾਂ ਇੱਕ ਵਾਰੀ ਫੇਰ ਵਧਣਗੀਆਂ ਕਿਉਂਕਿ ਇਸ ਇਲਾਕੇ ਦੇ ਵਿੱਚ ਛੇ ਤੋਂ ਸੱਤ ਪਿੰਡ ਬਿਆਸ ਦਰਿਆ ਤੇ ਕੰਡੇ ਤੇ ਸਥਿਤ ਹਨ ਅਤੇ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਪਾਣੀ ਕੱਲ ਪੋਂਗ ਡੈਮ ਤੋਂ ਛੱਡਿਆ ਗਿਆ ਹੈ ਉਹ ਅੱਜ ਸਵੇਰੇ 10 ਵਜੇ ਤੱਕ ਸੁਲਤਾਨਪੁਰ ਲੋਧੀ ਦੇ ਬਿਆਸ ਦਰਿਆ ਵਿੱਚ ਪਹੁੰਚ ਜਾਵੇਗਾ।

 

 

ਜਿਸ ਮਗਰੋਂ ਪੂਰੇ ਇਲਾਕੇ ਦੇ ਵਿਚ ਸਹਿਮ ਦਾ ਮਾਹੌਲ ਬਣਿਆ ਪਿਆ ਹੈ। ਪ੍ਰਸ਼ਾਸਨ ਵੱਲੋਂ ਸਥਾਨਕ ਲੋਕਾਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਉਹ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਸਥਾਨਾਂ ਤੇ ਚਲੇ ਜਾਣ। ਪਰ ਜਦੋਂ ਇਸ ਗੱਲ ਦਾ ਪਤਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੂੰ ਲੱਗਦਾ ਹੈ ਤਾਂ ਦੇਰ ਰਾਤ ਉਹ ਮੁੜ ਤੋਂ ਸਥਿਤੀ ਨੂੰ ਕਾਬੂ ਕਰਨ ਦੇ ਲਈ ਪ੍ਰਸ਼ਾਸਨ ਦੀ ਮਦਦ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਨਾਲ ਉਸੇ ਹੀ ਜਗ੍ਹਾ ਜਾਂਦੇ ਹਨ ਜਿੱਥੇ ਉਹਨਾਂ ਵੱਲੋਂ ਬੰਨ ਨੂੰ ਤੋੜਿਆ ਗਿਆ ਸੀ। ਦੇਰ ਰਾਤ ਰਾਣਾ ਇੰਦਰਪ੍ਰਤਾਪ ਵੱਲੋਂ ਜਿਸ ਬੰਨ ਨੂੰ ਤੋੜਿਆ ਗਿਆ ਸੀ ਉਸਨੂੰ ਦੁਬਾਰਾ ਜੋੜਨਾ ਸ਼ੁਰੂ ਕਰ ਦਿੱਤਾ। ਕਿਉਂਕਿ ਬਿਆਸ ਦਰਿਆ ਦੇ ਵਿੱਚ ਪਾਣੀ ਦੇ ਪੱਧਰ ਦੇ ਵਧਣ ਨੂੰ ਲੈ ਕੇ ਵੱਡੀ ਤਬਾਹੀ ਦੇ ਸੰਕੇਤ ਨਜ਼ਰ ਆ ਰਹੇ ਹਨ। ਜਿਸ ਮਗਰੋਂ ਉਨ੍ਹਾਂ ਵੱਲੋਂ ਇਸ ਬੰਨ੍ਹ ਨੂੰ ਮੁੜ ਸੁਰਜੀਤ ਕਰਨ ਦਾ ਫੈਸਲਾ ਲਿਆ ਗਿਆ।

ਇਸ ਦੌਰਾਨ ਰਾਣਾ ਇੰਦਰਪ੍ਰਤਾਪ ਨੇ ਕਿਹਾ ਕਿ ਪਹਿਲਾਂ ਵੀ ਉਹਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਦੀ ਜਾਨ ਮੁੱਖ ਰੱਖਦਿਆਂ ਹੋਇਆਂ ਬੰਨ ਨੂੰ ਤੋੜਿਆ ਸੀ ਅਤੇ ਹੁਣ ਵੀ ਉਹ ਲੋਕਾਂ ਦੀ ਹੀ ਜਾਨ ਮਾਲ ਦੀ ਰੱਖਿਆ ਕਰਦਿਆਂ ਹੋਇਆਂ ਬੰਨ ਨੂੰ ਮੁੜ ਸੁਰਜੀਤ ਕਰਨ ਦਾ ਯਤਨ ਕਰ ਰਹੇ ਹਨ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਬਿਆਸ ਦਰਿਆ ਦੇ ਵਿਚ ਪਾਣੀ ਆਉਣ ਤੋਂ ਪਹਿਲਾਂ ਉਸ ਦਾ ਪੱਧਰ ਵਧਣ ਤੋਂ ਪਹਿਲਾਂ ਇਸ ਬੰਨ੍ਹ ਨੂੰ ਜੋੜ ਦਿੱਤਾ ਜਾਵੇਗਾ।

 

ਇਲਾਕੇ ਦੇ ਲੋਕਾਂ ਦਾ ਮੰਨਣਾ ਹੈ ਕਿ ਜਿਸ ਦਿਨ ਬੰਨ ਨੂੰ ਤੋੜਿਆ ਗਿਆ ਸੀ ਉਸ ਦਿਨ ਬਹੁਤ ਸਾਰੇ ਲੋਕਾਂ ਨੇ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਬੰਨ ਤੋੜਨ ਨੂੰ ਲੈਕੇ ਰਾਣਾ ਇੰਦਰ ਪ੍ਰਤਾਪ ਦੇ ਉੱਤੇ ਬਹੁਤ ਸਾਰੇ ਸਵਾਲ ਚੁੱਕੇ ਸਨ। ਪਰ ਜਿਹੜੇ ਲੋਕਾਂ ਵੱਲੋਂ ਸਵਾਲ ਚੁੱਕੇ ਗਏ ਸਨ ਉਹ ਲੋਕ ਤਾਂ ਸਿਰਫ ਸਵਾਲ ਚੁੱਕਣ ਜੋਗੇ ਹੀ ਸਨ ਪਰ ਮੁਸ਼ਕਲ ਸਮੇਂ ਵਿੱਚ ਸਾਡੇ ਨਾਲ ਖੜ੍ਹੇ ਹੋਣ ਜੋਗੇ ਨਹੀਂ। ਰਾਣਾ ਇੰਦਰਪ੍ਰਤਾਪ ਨੇ ਮੁਸ਼ਕਲ ਸਮੇਂ ਦੇ ਵਿੱਚ ਨਾ ਸਾਡੀ ਕੇਵਲ ਬਾਂਹ ਫੜੀ ਸਗੋਂ ਸਾਡੇ ਪਿੱਛੇ ਖੁਦ ਉੱਪਰ ਮੁਕੱਦਮਾ ਵੀ ਦਰਜ ਕਰਵਾ ਲਿਆ। ਉਨ੍ਹਾਂ ਕਿਹਾ ਕਿ ਸਾਨੂੰ ਭਵਿੱਖ ਵਿੱਚ ਅਜਿਹੇ ਹੀ ਲੀਡਰਾਂ ਦੀ ਲੋੜ ਹੈ ਜੋ ਮੁਸ਼ਕਲ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਖੜਨ ਸਗੋਂ ਉਹਨਾਂ ਦੀ ਨਹੀਂ ਜੋ ਸਿਰਫ ਸਵਾਲ ਕਰਦੇ ਹਨ ਪਰ ਜ਼ਮੀਨੀ ਪੱਧਰ ਤੇ ਉਹ ਸਾਡੇ ਲਈ ਫੇਲ ਸਾਬਿਤ ਹੋਏ ਹਨ।

ਜ਼ਿਕਰਯੋਗ ਹੈ ਕਿ ਪੌਂਗ਼ ਡੈਮ ਦਾ ਪਾਣੀ ਅੱਜ ਸਵੇਰੇ 10 ਵਜੇ ਤੱਕ ਬਿਆਸ ਦਰਿਆ ਵਿੱਚ ਪਹੁੰਚ ਜਾਵੇਗਾ। ਜਿਸ ਕਾਰਨ ਵਿਆਸ ਦਰਿਆ ਦੇ ਨਾਲ ਲੱਗਦੇ ਇਲਾਕੇ ਹਾਈ ਅਲਰਟ ਤੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Bias Dryafloodingfloodspong dampro punjab tvpunjabi newsrain
Share209Tweet131Share52

Related Posts

ਸਿੱਖਿਆ, ਸੜਕ ਸੁਰੱਖਿਆ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਲਈ ਪੰਜਾਬ ਨੇ ਪਹਿਲਾ ਪੁਰਸਕਾਰ ਹਾਸਲ ਕੀਤਾ: ਸੰਜੀਵ ਅਰੋੜਾ

ਮਾਰਚ 27, 2026

ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ’, ਆਪ ਨੇ ਭਗਵੰਤ ਮਾਨ ਸਰਕਾਰ ਦੀਆਂ ਉਪਲਬਧੀਆਂ ਨੂੰ ਪੰਜਾਬ ਦੇ ਹਰ ਘਰ ਤੱਕ ਪਹੁੰਚਾਇਆ

ਮਾਰਚ 27, 2026

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਅਲਰਟ ਜਾਰੀ, ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੀ ਸੰਭਾਵਨਾ

ਮਾਰਚ 27, 2026

ਪੰਜਾਬ ‘ਚ 1 IAS ਸਮੇਤ 8 PCS ਅਧਿਕਾਰੀਆਂ ਦਾ ਤਬਾਦਲਾ, ਦੇਖੋ ਪੂਰੀ ਲਿਸਟ

ਮਾਰਚ 26, 2026

ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੀ ਸਿਹਤ ਸੁਰੱਖਿਆ ਲਈ ₹28 ਕਰੋੜ ਨਾਲ ਮੁਫ਼ਤ ਸੈਨਟਰੀ ਪੈਡਾਂ ਦੀ ਵੰਡ

ਮਾਰਚ 26, 2026

7 ਕਿਲੋਗ੍ਰਾਮ ਹੈਰੋਇਨ ਸਮੇਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਕਾਬੂ

ਮਾਰਚ 26, 2026
Load More

Recent News

ਸਿੱਖਿਆ, ਸੜਕ ਸੁਰੱਖਿਆ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਲਈ ਪੰਜਾਬ ਨੇ ਪਹਿਲਾ ਪੁਰਸਕਾਰ ਹਾਸਲ ਕੀਤਾ: ਸੰਜੀਵ ਅਰੋੜਾ

ਮਾਰਚ 27, 2026

ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ’, ਆਪ ਨੇ ਭਗਵੰਤ ਮਾਨ ਸਰਕਾਰ ਦੀਆਂ ਉਪਲਬਧੀਆਂ ਨੂੰ ਪੰਜਾਬ ਦੇ ਹਰ ਘਰ ਤੱਕ ਪਹੁੰਚਾਇਆ

ਮਾਰਚ 27, 2026

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਅਲਰਟ ਜਾਰੀ, ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੀ ਸੰਭਾਵਨਾ

ਮਾਰਚ 27, 2026

ਪੈਟਰੋਲ ਅਤੇ ਡੀਜ਼ਲ ‘ਤੇ ਸਰਕਾਰ ਦਾ ਵੱਡਾ ਫੈਸਲਾ, ਐਕਸਾਈਜ਼ ਡਿਊਟੀ 10 ਰੁਪਏ ਘਟਾਈ

ਮਾਰਚ 27, 2026

ਪੰਜਾਬ ‘ਚ 1 IAS ਸਮੇਤ 8 PCS ਅਧਿਕਾਰੀਆਂ ਦਾ ਤਬਾਦਲਾ, ਦੇਖੋ ਪੂਰੀ ਲਿਸਟ

ਮਾਰਚ 26, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.