Benefits of Vitamin K: ਸਾਡੇ ਸਰੀਰ ਨੂੰ ਆਮ ਤੌਰ ‘ਤੇ ਵਧਣ ਅਤੇ ਵਿਕਾਸ ਕਰਨ ਲਈ ਵਿਟਾਮਿਨਾਂ ਦੀ ਲੋੜ ਹੁੰਦੀ ਹੈ। ਵਿਟਾਮਿਨ ‘ਕੇ’ ਸਰੀਰ ਵਿੱਚ ਸਿਹਤਮੰਦ ਹੱਡੀਆਂ ਅਤੇ ਟਿਸ਼ੂਆਂ ਲਈ ਪ੍ਰੋਟੀਨ ਬਣਾਉਣ ਵਿੱਚ ਮਦਦ ਕਰਦਾ ਹੈ। ਜੇਕਰ ਤੁਹਾਡੇ ਸਰੀਰ ਵਿੱਚ ‘ਵਿਟਾਮਿਨ ਕੇ’ ਲੋੜੀਂਦੀ ਮਾਤਰਾ ਵਿੱਚ ਨਹੀਂ ਹੈ, ਤਾਂ ਬਹੁਤ ਜ਼ਿਆਦਾ ਬਲੀਡਿੰਗ ਦਾ ਖਤਰਾ ਹੋ ਸਕਦਾ ਹੈ।
ਇਸ ਲਈ ਤੁਹਾਨੂੰ ਵਿਟਾਮਿਨ ‘ਕੇ’ ਦੀ ਮਾਤਰਾ ਦਾ ਧਿਆਨ ਰੱਖਣਾ ਚਾਹੀਦਾ ਹੈ। ਵਿਟਾਮਿਨ ‘ਕੇ’ ਦੀਆਂ ਕਈ ਕਿਸਮਾਂ ਹਨ, ਜ਼ਿਆਦਾਤਰ ਲੋਕਾਂ ਨੂੰ ਸਬਜ਼ੀਆਂ ਅਤੇ ਕਾਲੇ ਬੇਰੀਆਂ ਵਰਗੇ ਪੌਦਿਆਂ ਤੋਂ ਵਿਟਾਮਿਨ ਕੇ ਮਿਲਦਾ ਹੈ। ਸਾਡੀਆਂ ਅੰਤੜੀਆਂ ਵਿਚਲੇ ਬੈਕਟੀਰੀਆ ਵੀ ਵਿਟਾਮਿਨ ਕੇ ਦੀ ਕੁਝ ਮਾਤਰਾ ਪੈਦਾ ਕਰਦੇ ਹਨ।
ਮੈਡੀਕਲ ਨਿਊਜ਼ ਟੂਡੇ ਦੇ ਅਨੁਸਾਰ, ਵਿਟਾਮਿਨ ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨਾਂ ਦਾ ਇੱਕ ਗਰੁੱਪ ਹੈ ਜੋ ਬਲੱਡ ਕਲੋਟ ਬਣਾਉਣ, ਹੱਡੀਆਂ ਦੇ ਮੈਟਾਬੋਲਿਜ਼ਮ ਅਤੇ ਖੂਨ ਦੇ ਕੈਲਸ਼ੀਅਮ ਦੇ ਪੱਧਰ ਨੂੰ ਨਿਯੰਤ੍ਰਿਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।
*ਵਿਟਾਮਿਨ ਕੇ ਹੱਡੀਆਂ ਨੂੰ ਮਜਬੂਤ ਬਣਾਈ ਰੱਖਦਾ ਹੈ।
*ਵਿਟਾਮਿਨ ਕੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਲਾਭਕਾਰੀ ਹੋ ਸਕਦਾ ਹੈ, ਜੋ ਦਿਲ ਦੀ ਸਿਹਤ ਨੂੰ ਠੀਕ ਰੱਖਦਾ ਹੈ।
*ਵਿਟਾਮਿਨ ਕੇ ਹਾਰਮੋਨ ਰੈਗੂਲੇਸ਼ਨ ਨੂੰ ਬਰਕਰਾਰ ਰੱਖਦਾ ਹੈ, ਜਿਸ ਨਾਲ ਮਾਹਵਾਰੀ ਦੀਆਂ ਸਮੱਸਿਆਵਾਂ ਜਿਵੇਂ ਕਿ ਦਰਦ ਤੋਂ ਰਾਹਤ ਮਿਲਦੀ ਹੈ।
*ਵਿਟਾਮਿਨ ਕੇ ਇਮਿਊਨ ਸਿਸਟਮ ਨੂੰ ਬਚਾਉਣ ਅਤੇ ਮਜ਼ਬੂਤ ਕਰਨ ਵਿੱਚ ਵੀ ਮਦਦਗਾਰ ਹੈ।

ਵਿਟਾਮਿਨ ‘ਕੇ’ ਦੇ ਚੰਗੇ ਕੁਦਰਤੀ ਭੋਜਨ ਸਰੋਤ ਹੇਠ ਲਿਖੇ ਅਨੁਸਾਰ ਹਨ-
ਸਬਜ਼ੀਆਂ ਜਿਵੇਂ ਪਾਲਕ, ਬਰੋਕਲੀ ਆਦਿ।
ਫਲ਼ੀਦਾਰ, ਸੋਇਆਬੀਨ
ਇਸਦੇ ਨਾਲ ਹੀ ਵਿਟਾਮਿਨ ਕੇ ਇਨ੍ਹਾਂ ਚੀਜ਼ਾਂ ‘ਚ ਵੀ ਪਾਈ ਜਾਂਦੀ ਹੈ-
ਅੰਡੇ
ਸਟ੍ਰਾਬੇਰੀ
ਮੀਟ