ਪੰਜਾਬ ਸਮੇਤ ਹੋਰ ਸਾਰੇ ਸੂਬਿਆਂ ‘ਚ ਠੰਢ ਨੇ ਜੋਰ ਫੜ ਲਿਆ ਹੈ।ਕਈ ਥਾਈਂ ਧੁੰਦ ਦੇ ਨਾਲ ਨਾਲ ਬੱਦਲਵਾਈ ਛਾਈ ਰਹੀ।ਪੰਜਾਬ ‘ਚ ਅੱਜ ਸਵੇਰ ਤੋਂ ਹੀ ਧੁੰਦ ਤੇ ਬੱਦਲਵਾਈ ਛਾਈ ਰਹੀ ਪੂਰਾ ਦਿਨ ਹਲਕੀ ਹਲਕੀ ਠੰਢ ਮਹਿਸੂਸ ਹੁੰਦੀ ਹੈ।ਪੰਜਾਬ ‘ਚ ਮੌਸਮ ਬਦਲਣ ਦੇ ਨਾਲ ਠੰਡ ਵੀ ਵਧੀ।ਜਿਸ ਕਾਰਨ ਲੋਕ
ਹਰਿਆਣਾ-ਪੰਜਾਬ ਵਿੱਚ ਹੁਣ ਠੰਢ ਨੇ ਆਪਣੇ ਪੈਰ ਪਸਾਰ ਲਏ ਹਨ। ਦੋਵਾਂ ਸੂਬਿਆਂ ਦੇ ਕਈ ਇਲਾਕਿਆਂ ‘ਚ ਧੁੰਦ ਕਾਰਨ ਵਿਜ਼ੀਬਿਲਟੀ ਪ੍ਰਭਾਵਿਤ ਹੋ ਰਹੀ ਹੈ।
ਇਸ ਦੇ ਨਾਲ ਹੀ ਦਿਨ ਵੇਲੇ ਵੀ ਠੰਢਕ ਦਾ ਅਹਿਸਾਸ ਹੁੰਦਾ ਹੈ। ਠੰਢ ਕਾਰਨ ਲੋਕਾਂ ਨੇ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਭਾਗ ਮੁਤਾਬਕ ਦੋਵਾਂ ਸੂਬਿਆਂ ‘ਚ ਮੌਸਮ ਇਕ ਵਾਰ ਫਿਰ ਤੋਂ ਕਰਵਟ ਲੈਣ ਵਾਲਾ ਹੈ ਅਤੇ ਹਲਕੀ ਬਾਰਿਸ਼ ਅਤੇ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ।
ਕਿਹੋ ਜਿਹਾ ਰਹੇਗਾ ਹਰਿਆਣਾ ਦਾ ਮੌਸਮ?
ਮੌਸਮ ਵਿਭਾਗ ਅਨੁਸਾਰ ਅੱਜ ਅਤੇ ਕੱਲ੍ਹ ਹਰਿਆਣਾ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 25 ਨਵੰਬਰ ਤੋਂ 28 ਨਵੰਬਰ ਤੱਕ ਹਵਾ ਦੇ ਨਾਲ-ਨਾਲ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। 27 ਨਵੰਬਰ ਦੀ ਰਾਤ ਤੋਂ 28 ਨਵੰਬਰ ਤੱਕ ਸੂਬੇ ਵਿੱਚ ਕੁਝ ਥਾਵਾਂ ’ਤੇ ਹਲਕੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ।