IND vs AUS Team India Posible Playing XI in Mumbai ODI: ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਫਿਰ ਤੋਂ ਇੱਕ ਦੂਜੇ ਦਾ ਸਾਹਮਣਾ ਕਰਨ ਲਈ ਤਿਆਰ ਹਨ। ਹਾਲਾਂਕਿ ਇਸ ਵਾਰ ਮੈਚ 50 ਓਵਰਾਂ ਦਾ ਹੋਵੇਗਾ। ਟੀਮ ਇੰਡੀਆ ਨੇ ਟੈਸਟ ਸੀਰੀਜ਼ ‘ਚ ਆਸਟ੍ਰੇਲੀਆ ਨੂੰ ਹਰਾਇਆ ਸੀ ਪਰ ਜਿਸ ਤਰ੍ਹਾਂ ਆਸਟ੍ਰੇਲੀਆ ਨੇ ਪਿਛਲੇ ਦੋ ਮੈਚਾਂ ‘ਚ ਵਾਪਸੀ ਕੀਤੀ ਹੈ, ਉਸ ਨਾਲ ਟੀਮ ਇੰਡੀਆ ਲਈ ਖ਼ਤਰੇ ਦੀ ਘੰਟੀ ਜ਼ਰੂਰ ਵੱਜ ਗਈ ਹੈ।
ਹੁਣ ਭਾਰਤ ਅਤੇ ਆਸਟ੍ਰੇਲੀਆ ਦੇ ਕੁਝ ਅਜਿਹੇ ਖਿਡਾਰੀ ਵਾਪਸੀ ਕਰ ਰਹੇ ਹਨ, ਜੋ ਟੈਸਟ ਸੀਰੀਜ਼ ‘ਚ ਨਹੀਂ ਖੇਡ ਰਹੇ ਸੀ। ਇਸ ਦੌਰਾਨ ਇੱਕ ਖਿਡਾਰੀ ਟੀਮ ਇੰਡੀਆ ਵਿੱਚ ਵਾਪਸੀ ਕਰ ਰਿਹਾ ਹੈ, ਜੋ ਪਿਛਲੇ ਦਸ ਸਾਲਾਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਿਹਾ ਸੀ। ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪਹਿਲੇ ਮੈਚ ਦੇ ਕਪਤਾਨ ਹਾਰਦਿਕ ਪੰਡਿਯਾ ਉਸ ਖਿਡਾਰੀ ਨੂੰ ਪਲੇਇੰਗ ਇਲੈਵਨ ਵਿੱਚ ਮੌਕਾ ਦਿੰਦੇ ਹਨ ਜਾਂ ਨਹੀਂ।
ਜੈਦੇਵ ਉਨਾਦਕਟ ਦੀ 10 ਸਾਲ ਬਾਅਦ ਵਨਡੇ ਟੀਮ ਵਿੱਚ ਵਾਪਸੀ
ਦਰਅਸਲ, ਬੀਸੀਸੀਆਈ ਦੇ ਚੋਣਕਾਰਾਂ ਨੇ ਪਿਛਲੇ ਦੋ ਟੈਸਟ ਅਤੇ ਤਿੰਨ ਵਨਡੇ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਸੀ। ਇਸ ਟੀਮ ਦੇ ਬਾਕੀ ਸਾਰੇ ਖਿਡਾਰੀ ਅਜਿਹੇ ਸੀ, ਜਿਨ੍ਹਾਂ ਦੇ ਚੁਣੇ ਜਾਣ ਦੀ ਸੰਭਾਵਨਾ ਪਹਿਲਾਂ ਹੀ ਸੀ, ਪਰ ਜੈਦੇਵ ਉਨਾਦਕਟ ਦਾ ਆਉਣਾ ਆਪਣੇ ਆਪ ਵਿੱਚ ਵੱਡੀ ਗੱਲ ਹੈ।
ਹਾਲਾਂਕਿ ਜਿਸ ਟੀਮ ਦੀ ਚੋਣ ਕੀਤੀ ਗਈ ਹੈ, ਉਸ ‘ਚ ਤੇਜ਼ ਗੇਂਦਬਾਜ਼ਾਂ ਵਜੋਂ ਮੁਹੰਮਦ ਸ਼ਮੀ, ਮੁਹੰਮਦ ਸਿਰਾਜ ਅਤੇ ਸ਼ਾਰਦੁਲ ਠਾਕੁਰ ਪਹਿਲਾਂ ਹੀ ਮੌਜੂਦ ਹਨ ਤੇ ਹਾਰਦਿਕ ਪੰਡਿਯਾ ਵੀ ਲੋੜ ਪੈਣ ‘ਤੇ ਮੱਧਮ ਗੇਂਦਬਾਜ਼ੀ ਕਰਦੇ ਹਨ ਪਰ ਜੈਦੇਵ ਉਨਾਦਕਟ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਜੈਦੇਵ ਨੇ ਲੰਬੇ ਸਮੇਂ ਬਾਅਦ ਟੈਸਟ ‘ਚ ਵਾਪਸੀ ਕੀਤੀ ਸੀ ਅਤੇ ਉਹ ਖੇਡਦੇ ਵੀ ਨਜ਼ਰ ਆਏ ਸੀ। ਪਰ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਹਾਰਦਿਕ ਪੰਡਯਾ ਪਹਿਲੇ ਮੈਚ ‘ਚ ਜੈਦੇਵ ਉਨਾਦਕਟ ਨੂੰ ਪਹਿਲੇ ਵਨਡੇ ‘ਚ ਮੌਕਾ ਦਿੰਦੇ ਹਨ ਜਾਂ ਨਹੀਂ।
ਜੈਦੇਵ ਉਨਾਦਕਟ ਨੂੰ ਮਿਲ ਸਕਦਾ ਹੈ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਵਿੱਚ ਮੌਕਾ
ਦੱਸ ਦੇਈਏ ਕਿ ਜੈਦੇਵ ਉਨਾਦਕਟ ਨੇ ਆਪਣਾ ਆਖਰੀ ਵਨਡੇ ਮੈਚ ਸਾਲ 2013 ਵਿੱਚ ਯਾਨੀ ਦਸ ਸਾਲ ਪਹਿਲਾਂ ਖੇਡਿਆ ਸੀ। ਉਦੋਂ ਕੋਚੀ ‘ਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਮੈਚ ਸੀ। ਉਸ ਨੇ ਛੇ ਓਵਰਾਂ ਵਿੱਚ 39 ਦੌੜਾਂ ਦਿੱਤੀਆਂ ਅਤੇ ਇਸ ਤੋਂ ਬਾਅਦ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਇਸ ਵਿਚਾਲੇ ਅਜਿਹਾ ਲੱਗ ਰਿਹਾ ਸੀ ਕਿ ਉਹ ਵਾਪਸੀ ਕਰ ਸਕਦਾ ਹੈ ਪਰ ਚੋਣਕਾਰਾਂ ਦਾ ਧਿਆਨ ਇਸ ਵੱਲ ਨਹੀਂ ਗਿਆ। ਪਰ ਹੁਣ ਉਹ ਵਾਪਸ ਆ ਰਹੇ ਹਨ।
ਵਨਡੇ ਵਿੱਚ ਜੈਦੇਵ ਉਨਾਦਕਟ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਉਸ ਨੇ ਸੱਤ ਮੈਚ ਖੇਡੇ ਹਨ ਅਤੇ ਇਸ ਵਿੱਚ ਅੱਠ ਵਿਕਟਾਂ ਲਈਆਂ ਹਨ। ਇਸ ਦੌਰਾਨ ਮੁਹੰਮਦ ਸਿਰਾਜ ਅਤੇ ਮੁਹੰਮਦ ਸ਼ਮੀ ਲਗਾਤਾਰ ਟੈਸਟ ਸੀਰੀਜ਼ ਖੇਡ ਰਹੇ ਸਨ, ਇਸ ਲਈ ਸੰਭਵ ਹੈ ਕਿ ਇਨ੍ਹਾਂ ‘ਚੋਂ ਕਿਸੇ ਇਕ ਨੂੰ ਆਰਾਮ ਦਿੱਤਾ ਜਾਵੇਗਾ ਅਤੇ ਜੈਦੇਵ ਉਨਾਦਕਟ ਨੂੰ ਇਕ ਹੋਰ ਮੈਚ ਖੇਡਣ ਦਾ ਮੌਕਾ ਦਿੱਤਾ ਜਾਵੇਗਾ। ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੋਚ ਰਾਹੁਲ ਦ੍ਰਾਵਿੜ ਅਤੇ ਕਪਤਾਨ ਹਾਰਦਿਕ ਪੰਡਿਯਾ ਕੀ ਸੋਚਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h