IND vs AUS 2nd ODI, Rohit Sharam is Back: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ 19 ਮਾਰਚ ਨੂੰ ਖੇਡਿਆ ਜਾਵੇਗਾ। ਇਹ ਮੈਚ ਵਿਸ਼ਾਖਾਪਟਨਮ ਵਿੱਚ ਕਰਵਾਇਆ ਜਾਵੇਗਾ। ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ।
ਇਸ ਦੇ ਨਾਲ ਹੀ ਦੱਸ ਦਈਏ ਕਿ ਰੋਹਿਤ ਸ਼ਰਮਾ ਨਿੱਜੀ ਕਾਰਨਾਂ ਕਰਕੇ ਪਹਿਲੇ ਮੈਚ ਵਿੱਚ ਟੀਮ ਦਾ ਹਿੱਸਾ ਨਹੀਂ ਬਣ ਸਕੇ ਸੀ। ਪਰ ਹੁਣ ਇੱਕ ਵਾਰ ਫਿਰ ਟੈਸਟ ਮੈਚਾਂ ਤੋਂ ਬਾਅਦ ਉਹ ਵਨਡੇ ਸੀਰੀਜ਼ ‘ਚ ਆਪਣੇ ਬੱਲੇ ਦਾ ਕਮਾਲ ਦਿਖਾਉਂਦੇ ਨਜ਼ਰ ਆਉਣਗੇ।
#TeamIndia go 1⃣-0⃣ up in the series! 👏 👏
An unbeaten 1⃣0⃣8⃣-run partnership between @klrahul & @imjadeja as India sealed a 5⃣-wicket win over Australia in the first #INDvAUS ODI 👍 👍
Scorecard ▶️ https://t.co/BAvv2E8K6h @mastercardindia pic.twitter.com/hq0WsRbOoC
— BCCI (@BCCI) March 17, 2023
ਭਾਰਤ ਲਈ ਓਪਨਿੰਗ ਜੋੜੀ ਦੀ ਗੱਲ ਕਰੀਏ ਤਾਂ ਸ਼ੁਭਮਨ ਗਿੱਲ ਇੱਕ ਵਾਰ ਫਿਰ ਰੋਹਿਤ ਨਾਲ ਨਜ਼ਰ ਆ ਸਕਦੇ ਹਨ। ਹਾਲਾਂਕਿ ਈਸ਼ਾਨ ਦਾ ਬਾਹਰ ਹੋਣਾ ਤੈਅ ਹੈ। ਕੇਐੱਲ ਰਾਹੁਲ ਇੱਕ ਵਾਰ ਫਿਰ ਹੇਠਲੇ ਕ੍ਰਮ ‘ਤੇ ਬੱਲੇਬਾਜ਼ੀ ਕਰਨਗੇ। ਦੂਜੇ ਪਾਸੇ ਜੇਕਰ ਵਿਰਾਟ ਦੀ ਗੱਲ ਕਰੀਏ ਤਾਂ ਉਹ ਤੀਜੇ ਨੰਬਰ ‘ਤੇ ਟੀਮ ਦੀ ਜ਼ਿੰਮੇਵਾਰੀ ਸੰਭਾਲਣਗੇ।
ਪਹਿਲੇ ਵਨਡੇ ‘ਚ ਰੋਹਿਤ ਦੀ ਗੈਰ-ਮੌਜੂਦਗੀ ‘ਚ ਹਾਰਦਿਕ ਪੰਡਿਯਾ ਨੇ ਕਪਤਾਨੀ ਕੀਤੀ ਸੀ। ਹਾਰਦਿਕ ਨੇ ਆਪਣੀ ਵਨਡੇ ਕਪਤਾਨੀ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਮੁੰਬਈ ‘ਚ ਕੰਗਾਰੂ ਟੀਮ ਪੂਰੇ 50 ਓਵਰ ਵੀ ਨਹੀਂ ਖੇਡ ਸਕੀ ਤੇ 188 ਦੌੜਾਂ ‘ਤੇ ਆਊਟ ਹੋ ਗਈ, ਜਿਸ ਦੇ ਜਵਾਬ ‘ਚ ਕੇਐੱਲ ਰਾਹੁਲ ਅਤੇ ਰਵਿੰਦਰ ਜਡੇਜਾ ਨੇ ਸੈਂਕੜੇ ਦੀ ਸਾਂਝੇਦਾਰੀ ਕਰਕੇ ਮੈਚ ਜਿੱਤਿਆ ਸੀ।
Of fiery fast bowling spells ⚡️⚡️ in hot Mumbai weather ☀️ to the importance of recovery 👏🏻👏🏻
Pacers @mdsirajofficial and @MdShami11 assemble after #TeamIndia’s win in the first #INDvAUS ODI 👌🏻👌🏻 – By @RajalArora
FULL INTERVIEW 🎥🔽 https://t.co/xwNyvD6Uwk pic.twitter.com/35FrdqEhli
— BCCI (@BCCI) March 18, 2023
ਵਨਡੇ ਸੀਰੀਜ਼ ਲਈ ਦੋਵਾਂ ਟੀਮਾਂ ਦੀ ਟੀਮ
ਟੀਮ ਇੰਡੀਆ – ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਕੇਐਲ ਰਾਹੁਲ, ਈਸ਼ਾਨ ਕਿਸ਼ਨ (ਵਿਕਟ-ਕੀਪਰ), ਹਾਰਦਿਕ ਪੰਡਿਯਾ (ਉਪ-ਕਪਤਾਨ), ਰਵਿੰਦਰ ਜਡੇਜਾ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਮੁਹੰਮਦ ਸ਼ਮੀ, ਮੁਹੰਮਦ. ਸਿਰਾਜ, ਉਮਰਾਨ ਮਲਿਕ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਜੈਦੇਵ ਉਨਾਦਕਟ।
ਆਸਟ੍ਰੇਲੀਆ ਟੀਮ- ਸਟੀਵ ਸਮਿਥ (ਕਪਤਾਨ) ਸੀਨ ਐਬੋਟ, ਐਸ਼ਟਨ ਐਗਰ, ਐਲੇਕਸ ਕੈਰੀ, ਕੈਮਰਨ ਗ੍ਰੀਨ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮਾਰਨਸ ਲੈਬੁਸ਼ਗਨ, ਮਿਸ਼ੇਲ ਮਾਰਸ਼, ਗਲੇਨ ਮੈਕਸਵੈੱਲ, ਮਿਸ਼ੇਲ ਸਟਾਰਕ, ਮਾਰਕਸ ਸਟੋਇਨਿਸ, ਡੇਵਿਡ ਵਾਰਨਰ, ਐਡਮ ਜ਼ੈਂਪਾ
ਟੀਵੀ ‘ਤੇ ਲਾਈਵ ਮੈਚ ਕਿੱਥੇ ਦੇਖ ਸਕਦੇ
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਵਨਡੇ ਸੀਰੀਜ਼ ਨੂੰ ਭਾਰਤ ‘ਚ ਸਟਾਰ ਸਪੋਰਟਸ ‘ਤੇ ਦੇਖਿਆ ਜਾ ਸਕਦਾ ਹੈ।
ਮੋਬਾਈਲ ‘ਤੇ ਲਾਈਵ ਦੇਖਣ ਦਾ ਤਰੀਕਾ
ਤੁਸੀਂ ਮੋਬਾਈਲ ‘ਤੇ ਡਿਜ਼ਨੀ ਪਲੱਸ ਹੌਟਸਟਾਰ ‘ਤੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਵਨਡੇ ਸੀਰੀਜ਼ ਦੇਖ ਸਕਦੇ ਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h