India vs Australia 1st ODI: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ ਖੇਡਿਆ ਜਾ ਰਿਹਾ ਹੈ। ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਕੰਗਾਰੂ ਢੇਰ ਹੋ ਗਏ। ਆਸਟ੍ਰੇਲਿਆ ਨੇ ਭਾਰਤੀ ਟੀਮ ਨੂੰ 189 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਮੁੰਬਈ ‘ਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਸੀਰੀਜ਼ ਦੇ ਪਹਿਲੇ ਵਨਡੇ ‘ਚ ਭਾਰਤੀ ਗੇਂਦਬਾਜ਼ਾਂ ਨੇ ਤਬਾਹੀ ਮਚਾਈ ਅਤੇ ਆਸਟ੍ਰੇਲੀਆ ਨੂੰ 35.4 ਓਵਰਾਂ ‘ਚ 188 ਦੌੜਾਂ ‘ਤੇ ਆਊਟ ਕਰ ਦਿੱਤਾ। ਭਾਰਤ ਵੱਲੋਂ ਮੁਹੰਮਦ ਸ਼ਮੀ ਅਤੇ ਸਿਰਾਜ ਨੇ 3-3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਜਡੇਜਾ ਨੇ 2 ਵਿਕਟਾਂ ਹਾਸਲ ਕੀਤੀਆਂ। ਕੁਲਦੀਪ ਅਤੇ ਹਾਰਦਿਕ ਪੰਡਿਯਾ ਇੱਕ-ਇੱਕ ਵਿਕਟ ਲੈਣ ਵਿਚ ਸਫਲ ਰਹੇ।
Mohammed Siraj picks up the final two wickets as both Sean Abbott and Adam Zampa depart for a duck.
Australia all out for 188 runs.#INDvAUS pic.twitter.com/Fj8MSqDLqk
— BCCI (@BCCI) March 17, 2023
ਆਸਟਰੇਲੀਆ ਵੱਲੋਂ ਮਾਰਸ਼ (81) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਭਾਰਤੀ ਕਪਤਾਨ ਹਾਰਦਿਕ ਪੰਡਿਯਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਉਮਰਾਨ ਮਲਿਕ, ਵਾਸ਼ਿੰਗਟਨ ਸੁੰਦਰ, ਚਾਹਲ ਵਰਗੇ ਖਿਡਾਰੀਆਂ ਨੂੰ ਭਾਰਤੀ ਇਲੈਵਨ ‘ਚ ਥਾਂਨਹੀਂ ਮਿਲੀ। ਭਾਰਤੀ ਪਲੇਇੰਗ ਇਲੈਵਨ ‘ਚ 4 ਤੇਜ਼ ਗੇਂਦਬਾਜ਼ ਹਨ ਜਦਕਿ 2 ਸਪਿਨਰ ਹਨ।
ਇਸ ਮੈਚ ‘ਚ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ‘ਚ ਹਰਫਨਮੌਲਾ ਹਾਰਦਿਕ ਪੰਡਯਾ ਟੀਮ ਦੀ ਕਪਤਾਨੀ ਕਰ ਰਹੇ ਹਨ। ਵਨਡੇ ਫਾਰਮੈਟ ‘ਚ ਇਹ ਪਹਿਲਾ ਮੌਕਾ ਹੈ, ਜਦੋਂ ਹਾਰਦਿਕ ਪੰਡਯਾ ਕਪਤਾਨੀ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਆਸਟਰੇਲੀਆ ਦੇ ਨਿਯਮਤ ਕਪਤਾਨ ਪੈਟ ਕਮਿੰਸ ਦੀ ਥਾਂ ਬੱਲੇਬਾਜ਼ ਸਟੀਵ ਸਮਿਥ ਕੰਗਾਰੂ ਟੀਮ ਦੀ ਕਪਤਾਨੀ ਕਰ ਰਹੇ ਹਨ।
CASTLED!
What a delivery THAT from Mohammad Shami 🔥🔥
He has scalped 3️⃣ wickets in no time!
Live – https://t.co/BAvv2E8cgJ #INDvAUS @mastercardindia pic.twitter.com/BymtCPAmXQ
— BCCI (@BCCI) March 17, 2023
ਭਾਰਤ ਦੀ ਪਲੇਇੰਗ ਇਲੈਵਨ – ਈਸ਼ਾਨ ਕਿਸ਼ਨ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਹਾਰਦਿਕ ਪੰਡਿਯਾ (ਕਪਤਾਨ), ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਕੁਲਦੀਪ ਯਾਦਵ ਅਤੇ ਮੁਹੰਮਦ ਸਿਰਾਜ।
ਆਸਟ੍ਰੇਲੀਆ ਦੀ ਪਲੇਇੰਗ ਇਲੈਵਨ – ਮਿਸ਼ੇਲ ਮਾਰਸ਼, ਟ੍ਰੈਵਿਸ ਹੈੱਡ, ਸਟੀਵ ਸਮਿਥ (ਕਪਤਾਨ), ਮਾਰਨਸ ਲੈਬੁਸ਼ਗਨ, ਜੋਸ਼ ਇੰਗਲਿਸ, ਮਾਰਕਸ ਸਟੋਇਨਿਸ, ਸੀਨ ਐਬੋਟ, ਕੈਮਰਨ ਗ੍ਰੀਨ, ਗਲੇਨ ਮੈਕਸਵੈੱਲ, ਮਿਸ਼ੇਲ ਸਟਾਰਕ ਅਤੇ ਐਡਮ ਜ਼ੈਂਪਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h