IND vs BAN : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਆਈਸੀਸੀ ਟੀ-20 ਵਿਸ਼ਵ ਕੱਪ ਸੁਪਰ 12 ਗਰੁੱਪ-2 ਦਾ 35ਵਾਂ ਮੈਚ ਅੱਜ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 185 ਦੋੜ੍ਹਾਂ ਦਾ ਟੀਚਾ ਦਿੱਤਾ ਹੈ। ਬੰਗਲਾਦੇਸ਼ ਨੂੰ ਇਹ ਮੈਚ ਜਿੱਤਣ ਲਈ 185 ਦੋੜ੍ਹਾਂ ਬਣਾਉਣੀਆਂ ਪੈਣਗੀਆਂ। ਜੇਕਰ ਭਾਰਤ ਇਹ ਮੈਚ ਜਿੱਤ ਲੈਂਦਾ ਹੈ ਤਾਂ ਉਹ ਸੈਮੀਫਇਨਲ ‘ਚ ਪਹੁੰਚ ਜਾਵੇਗਾ। ਦੱਸ ਦੇਈਏ ਕਿ ਬੰਗਲਾਦੇਸ਼ ਤੇ ਭਾਰਤ ਦਾ ਵਲਡਕੱਪ ‘ਚ 11 ਮੈਚ ਖੇਡੇ ਗਏ ਹਨ ਜਿਸ ‘ਚ ਸਿਰਫ ਇਕ ਵਾਰ ਹੀ ਬੰਗਲਾਦੇਸ਼ ਭਾਰਤ ਟੀਮ ਨੂੰ ਹਰਾ ਸਕਿਆ ਹੈ ਤੇ ਭਾਰਤ ਨੇ ਬੰਗਲਾਦੇਸ਼ ਖਿਲਾਫ 10 ਮੈਚ ਜਿੱਤੇ ਹਨ।
ਪਿਚ ਰਿਪੋਰਟ
ਐਡੀਲੇਡ ਓਵਲ ਦੀ ਪਿੱਚ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਦੋਵਾਂ ਲਈ ਮਦਦਗਾਰ ਸਾਬਤ ਹੋਵੇਗੀ। ਟੀ-20 ਦੇ ਹਿਸਾਬ ਨਾਲ ਇਸ ਜਗ੍ਹਾ ‘ਤੇ ਪਹਿਲੀ ਪਾਰੀ ਦਾ ਔਸਤ ਸਕੋਰ 180 ਹੈ ਜੋ ਕਾਫੀ ਜ਼ਿਆਦਾ ਹੈ। ਜੇਕਰ ਹਿੱਟਰ ਸ਼ੁਰੂਆਤ ‘ਚ ਗੇਂਦਬਾਜ਼ਾਂ ਨੂੰ ਰੋਕਣ ‘ਚ ਕਾਮਯਾਬ ਰਹੇ ਤਾਂ ਵੱਡੇ ਸਕੋਰ ਨੂੰ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਗੇਂਦਬਾਜ਼ਾਂ ਨੂੰ ਉਮੀਦ ਹੈ ਕਿ ਐਡੀਲੇਡ ਓਵਲ ਦਾ ਵੱਡਾ ਆਕਾਰ ਉਨ੍ਹਾਂ ਦੇ ਹੱਕ ਵਿੱਚ ਕੰਮ ਕਰੇਗਾ।
ਮੌਸਮ
ਖੇਡ ਦੀ ਸ਼ੁਰੂਆਤ ਵਿੱਚ ਬੱਦਲਵਾਈ ਹੋਣ ਦੀ ਸੰਭਾਵਨਾ ਹੈ ਅਤੇ ਦੂਜੇ ਅੱਧ ਵਿੱਚ ਮੀਂਹ ਕਾਰਨ ਮੈਚ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੈ। ਮੀਂਹ ਦੀ ਸੰਭਾਵਨਾ 40 ਫੀਸਦੀ ਦੇ ਕਰੀਬ ਹੈ। ਚੱਲ ਰਹੇ ਟੀ-20 ਵਿਸ਼ਵ ਕੱਪ ‘ਚ ਮੌਸਮ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਮੈਲਬੌਰਨ ‘ਚ ਚਾਰ ਮੈਚ ਮੀਂਹ ਕਾਰਨ ਪ੍ਰਭਾਵਿਤ ਹੋਏ ਸਨ, ਜਿਨ੍ਹਾਂ ‘ਚੋਂ ਤਿੰਨ ਬਿਨਾਂ ਗੇਂਦ ਸੁੱਟੇ ਹੀ ਰੱਦ ਕਰ ਦਿੱਤੇ ਗਏ ਸਨ।
ਇਹ ਵੀ ਜਾਣੋ
* ਵਿਰਾਟ ਕੋਹਲੀ ਨੇ ਐਡੀਲੇਡ ਓਵਲ ਵਿੱਚ ਪੰਜ ਸੈਂਕੜੇ (ਸਾਰੇ ਫਾਰਮੈਟਾਂ ਵਿੱਚ) ਬਣਾਏ ਹਨ। ਉਸ ਨੇ ਇੱਕ ਮੈਦਾਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ।
* ਤਸਕੀਨ ਅਹਿਮਦ ਤਿੰਨ ਮੈਚਾਂ ਵਿੱਚ 8 ਵਿਕਟਾਂ ਲੈ ਕੇ ਸੁਪਰ 12 ਪੜਾਅ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ। ਅਰਸ਼ਦੀਪ ਸਿੰਘ ਨੇ 7 ਵਿਕਟਾਂ ਲਈਆਂ।
* ਸੁਪਰ 12 ਵਿੱਚ ਇੱਕ ਟੀਮ ਲਈ ਭਾਰਤ ਦੀ ਪਾਵਰਪਲੇ ਇਕਾਨਮੀ ਦਰ 4.61 ਦੇ ਨਾਲ ਸਭ ਤੋਂ ਵਧੀਆ ਹੈ।
ਪਲੇਇੰਗ 11
ਬੰਗਲਾਦੇਸ਼ : ਨਜਮੁਲ ਹੁਸੈਨ ਸ਼ਾਂਤੋ, ਲਿਟਨ ਦਾਸ, ਸ਼ਾਕਿਬ ਅਲ ਹਸਨ (ਕਪਤਾਨ), ਅਫੀਫ ਹੁਸੈਨ, ਯਾਸਿਰ ਅਲੀ, ਮੋਸਾਦਕ ਹੁਸੈਨ, ਸ਼ਰੀਫੁਲ ਇਸਲਾਮ, ਨੂਰੁਲ ਹਸਨ (ਵਿਕਟਕੀਪਰ), ਮੁਸਤਫਿਜ਼ੁਰ ਰਹਿਮਾਨ, ਹਸਨ ਮਹਿਮੂਦ, ਤਸਕੀਨ ਅਹਿਮਦ
ਭਾਰਤ : ਕੇ. ਐੱਲ. ਰਾਹੁਲ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ੰਮੀ, ਅਰਸ਼ਦੀਪ ਸਿੰਘ
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h