Second semi-final of T-20 World Cup: ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ। ਐਡੀਲੇਡ ‘ਚ ਵੀਰਵਾਰ ਨੂੰ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਐਡੀਲੇਡ ਦੇ ਮੈਦਾਨ ‘ਤੇ ਕੋਹਲੀ ਬਾਦਸ਼ਾਹ ਹਨ। ਇੱਥੇ 2 ਟੀ-20 ਮੈਚ ਖੇਡੇ। ਉਸ ਨੇ ਦੋਨਾਂ ਵਿੱਚ ਹੀ ਪੰਜਾਹ ਲਗਾਏ। ਸਟ੍ਰਾਈਕ ਰੇਟ 150 ਤੋਂ ਵੱਧ ਹੈ।
ਇਸ ਮੈਚ ਵਿੱਚ ਜੋ ਵੀ ਟੀਮ ਜਿੱਤੇਗੀ ਉਹ 13 ਨਵੰਬਰ ਨੂੰ ਪਾਕਿਸਤਾਨ ਨਾਲ ਫਾਈਨਲ ਖੇਡੇਗੀ। ਭਾਰਤੀ ਟੀਮ ਇੰਗਲੈਂਡ ਖਿਲਾਫ ਸੈਮੀਫਾਈਨਲ ਮੈਚ ਹਰ ਹਾਲਤ ‘ਚ ਜਿੱਤਣਾ ਚਾਹੇਗੀ। ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ ਭਾਰਤ ਅਤੇ ਇੰਗਲੈਂਡ ਵਿਚਾਲੇ 3 ਵਾਰ ਮੈਚ ਹੋਇਆ ਹੈ, ਜਿਸ ‘ਚ ਭਾਰਤ ਨੇ 2 ਵਾਰ ਅਤੇ ਇੰਗਲੈਂਡ ਨੇ ਇੱਕ ਵਾਰ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਵਿਸ਼ਵ ਕੱਪ ਦੇ ਸੈਮੀਫਾਈਲ ‘ਚ 35 ਸਾਲ ਬਾਅਦ ਭਾਰਤ ਨੂੰ ਇੰਗਲੈਂਡ ਨਾਲ ਭਿੜਨਾ ਹੈ।
ਭਾਰਤ ਬਨਾਮ ਇੰਗਲੈਂਡ ਸੈਮੀਫਾਈਨਲ, ਜਾਣੋ ਕਿਸ ਟੀਮ ਦਾ ਪਲੜਾ ਭਾਰੀ
ਦੱਸ ਦੇਈਏ ਕਿ ਆਖਰੀ ਵਾਰ ਭਾਰਤ ਅਤੇ ਇੰਗਲੈਂਡ 1987 ਵਿੱਚ ਮੁੰਬਈ ਵਿੱਚ ਹੋਏ 50 ਓਵਰਾਂ ਦੇ ਵਿਸ਼ਵ ਕੱਪ ਵਿੱਚ ਆਹਮੋ-ਸਾਹਮਣੇ ਹੋਏ ਸਨ ਜਿਸ ਵਿੱਚ ਇੰਗਲੈਂਡ 35 ਦੌੜਾਂ ਨਾਲ ਜਿੱਤਣ ਵਿੱਚ ਸਫਲ ਰਿਹਾ ਸੀ।
ਇਸ ਦੇ ਨਾਲ ਹੀ ਟੀ-20 ਇੰਟਰਨੈਸ਼ਨਲ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਵਿਚਾਲੇ ਕੁੱਲ 22 ਮੈਚ ਹੋਏ ਹਨ, ਜਿਨ੍ਹਾਂ ‘ਚ ਭਾਰਤ ਨੇ 12 ਅਤੇ ਇੰਗਲੈਂਡ ਨੇ 10 ਮੈਚ ਜਿੱਤਣ ‘ਚ ਸਫਲਤਾ ਹਾਸਲ ਕੀਤੀ ਹੈ। ਅਜਿਹੇ ‘ਚ ਅੱਜ ਦੋਵੇਂ ਟੀਮਾਂ ਪੂਰੀ ਤਾਕਤ ਨਾਲ ਇਕ-ਦੂਜੇ ਖਿਲਾਫ ਮੈਦਾਨ ‘ਚ ਉਤਰਨਗੀਆਂ। ਦੋਵਾਂ ਟੀਮਾਂ ਦੇ ਪਲੇਇੰਗ ਇਲੈਵਨ ‘ਚ ਬਦਲਾਅ ਦੇਖਿਆ ਜਾ ਸਕਦਾ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਭਾਰਤ – ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਯੁਜ਼ਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਮੁਹੰਮਦ ਸ਼ਮੀ।
ਇੰਗਲੈਂਡ – ਜੋਸ ਬਟਲਰ (ਸੀ), ਅਲੈਕਸ ਹੇਲਸ, ਡੇਵਿਡ ਮਲਾਨ, ਬੇਨ ਸਟੋਕਸ, ਹੈਰੀ ਬਰੁਕ, ਮੋਇਨ ਅਲੀ, ਲਿਆਮ ਲਿਵਿੰਗਸਟੋਨ, ਸੈਮ ਕੁਰਾਨ, ਕ੍ਰਿਸ ਜਾਰਡਨ, ਕ੍ਰਿਸ ਵੋਕਸ, ਮਾਰਕ ਵੁੱਡ, ਆਦਿਲ ਰਾਸ਼ਿਦ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h