Women’s T20 World Cup 2023: ਮਹਿਲਾ ਟੀ-20 ਵਿਸ਼ਵ ਕੱਪ ਦੇ ਤਹਿਤ ਸ਼ਨੀਵਾਰ ਨੂੰ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਮੈਚ ‘ਚ ਰੇਣੂਕਾ ਸਿੰਘ (Renuka Singh) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਬਾਵਜੂਦ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰੇਣੁਕਾ ਸਿੰਘ ਨੇ ਇੰਗਲਿਸ਼ ਟੀਮ ਖਿਲਾਫ 4 ਓਵਰਾਂ ‘ਚ 15 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਹਾਲਾਂਕਿ ਮੱਧਕ੍ਰਮ ‘ਤੇ ਇੰਗਲਿਸ਼ ਬੱਲੇਬਾਜ਼ ਨੈਟ ਬਰੰਟ ਨੇ 50, ਕਪਤਾਨ ਹੀਥਰ ਨਾਈਟ ਨੇ 28 ਤੇ ਵਿਕਟਕੀਪਰ ਐਮੀ ਜੋਨਸ ਨੇ 40 ਦੌੜਾਂ ਬਣਾ ਕੇ ਟੀਮ ਦੇ ਸਕੋਰ ਨੂੰ 20 ਓਵਰਾਂ ‘ਚ 151 ਦੌੜਾਂ ਤੱਕ ਪਹੁੰਚਾਇਆ।
ਟੀਮ ਇੰਡੀਆ ਪਾਰ ਨਹੀਂ ਕਰ ਸਕੀ 152 ਦੌੜਾਂ ਦਾ ਟੀਚਾ
152 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਟੀਮ ਇੰਡੀਆ ਦੇ ਬੱਲੇਬਾਜ਼ਾਂ ਦੇ ਪਸੀਨੇ ਛੁੱਟ ਗਏ। ਭਾਰਤੀ ਬੱਲੇਬਾਜ਼ਾਂ ਨੇ ਇੰਨੀ ਹੌਲੀ ਬੱਲੇਬਾਜ਼ੀ ਕੀਤੀ ਜਿਵੇਂ ਉਹ ਵਨਡੇ ਖੇਡ ਰਹੇ ਹੋਣ। ਟੀਮ ਇੰਡੀਆ ਨੇ 10.2 ਓਵਰਾਂ ‘ਚ 3 ਵਿਕਟਾਂ ਗੁਆ ਕੇ 62 ਦੌੜਾਂ ਬਣਾਈਆਂ। ਆਖ਼ਰੀ ਓਵਰ ਵਿੱਚ ਭਾਰਤੀ ਟੀਮ ਨੂੰ 31 ਦੌੜਾਂ ਦੀ ਲੋੜ ਸੀ ਪਰ ਸਿਰਫ਼ 17 ਦੌੜਾਂ ਹੀ ਬਣ ਸਕੀਆਂ ਅਤੇ ਟੀਮ ਇੰਡੀਆ 11 ਦੌੜਾਂ ਨਾਲ ਮੈਚ ਹਾਰ ਗਈ।
Renuka Thakur with career-best figures 👋
Watch the highlights here 👉 https://t.co/sPfiPoIpQ4#T20WorldCup #TurnItUp pic.twitter.com/n3FKhGTbKc
— ICC (@ICC) February 18, 2023
ਕਪਤਾਨ ਸਮ੍ਰਿਤੀ ਮੰਧਾਨਾ ਨੇ 41 ਗੇਂਦਾਂ ‘ਚ 7 ਚੌਕੇ-1 ਛੱਕੇ ਦੀ ਮਦਦ ਨਾਲ 52 ਦੌੜਾਂ ਬਣਾਈਆਂ, ਜਦਕਿ ਸ਼ੈਫਾਲੀ ਵਰਮਾ 11 ਗੇਂਦਾਂ ‘ਚ 8 ਦੌੜਾਂ ਬਣਾ ਕੇ ਆਊਟ ਹੋ ਗਈ। ਜੇਮਿਮਾ ਰੌਡਰਿਗਜ਼ ਨੇ 16 ਗੇਂਦਾਂ ਵਿੱਚ 13 ਅਤੇ ਦੀਪਤੀ ਸ਼ਰਮਾ ਨੇ 9 ਗੇਂਦਾਂ ਵਿੱਚ 7 ਦੌੜਾਂ ਬਣਾਈਆਂ। ਕਪਤਾਨ ਹਰਮਨਪ੍ਰੀਤ ਕੌਰ 6 ਗੇਂਦਾਂ ਵਿੱਚ 4 ਦੌੜਾਂ ਬਣਾ ਕੇ ਆਊਟ ਹੋ ਗਈ। ਹਾਲਾਂਕਿ ਪੰਜਵੇਂ ਨੰਬਰ ‘ਤੇ ਉਤਰੀ ਵਿਕਟਕੀਪਰ ਰਿਚਾ ਘੋਸ਼ ਨੇ ਟੀਮ ਇੰਡੀਆ ਨੂੰ ਜਿੱਤ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਪੂਜਾ ਵਸਤਰਾਕਰ ਦੇ ਨਾਲ ਆਖਰੀ ਓਵਰ ‘ਚ 17 ਦੌੜਾਂ ਹੀ ਬਣਾ ਸਕੀ।
England triumph over India to stay top of Group 2 🙌
📝: https://t.co/98WOCJe4Vr#ENGvIND | #T20WorldCup | #TurnItUp pic.twitter.com/yMWmCNU5BD
— ICC (@ICC) February 18, 2023
ਘੋਸ਼ ਨੇ 34 ਗੇਂਦਾਂ ‘ਚ 4 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਨਾਬਾਦ 47 ਦੌੜਾਂ ਬਣਾਈਆਂ। ਇਸ ਹਾਰ ਤੋਂ ਬਾਅਦ ਅੰਕ ਸੂਚੀ ‘ਚ ਗਰੁੱਪ ਬੀ ‘ਚ ਮੌਜੂਦ ਟੀਮ ਇੰਡੀਆ 4 ਅੰਕਾਂ ਨਾਲ ਦੂਜੇ ਸਥਾਨ ‘ਤੇ ਪਹੁੰਚ ਗਈ ਹੈ, ਜਦਕਿ ਇੰਗਲਿਸ਼ ਟੀਮ 6 ਅੰਕਾਂ ਨਾਲ ਚੋਟੀ ‘ਤੇ ਹੈ। ਟੀਮ ਇੰਡੀਆ ਦਾ ਅਗਲਾ ਮੁਕਾਬਲਾ 20 ਫਰਵਰੀ ਨੂੰ ਆਇਰਲੈਂਡ ਨਾਲ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h