ਏਸ਼ੀਆ ਕੱਪ 2022 ਟੀ20 ਸੀਰੀਜ਼ ਦਾ ਚੌਥਾ ਮੈਚ ਅੱਜ ਭਾਰਤ ਤੇ ਹਾਂਗਕਾਂਗ ਦਰਮਿਆਨ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਹਾਂਗਕਾਂਗ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸੂਰਯਕੁਮਾਰ ਯਾਦਵ ਦੀਆਂ 68 ਦੌੜਾਂ ਤੇ ਵਿਰਾਟ ਕੋਹਲੀ ਦੀਆਂ 59 ਦੌੜਾਂ ਦੀ ਬਦੌਲਤ ਨਿਰਧਾਰਤ 20 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 192 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਹਾਂਗਕਾਂਗ ਨੂੰ ਜਿੱਤ ਲਈ 193 ਦੌੜਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਨ ਆਈ ਹਾਂਗਕਾਂਗ ਦੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਯਾਸਿਮ ਮੁਰਤਜ਼ਾ 9 ਦੌੜਾਂ ਬਣਾ ਅਰਸ਼ਦੀਪ ਦਾ ਸ਼ਿਕਾਰ ਬਣੇ ਤੇ ਪਵੇਲੀਅਨ ਪਰਤ ਗਏ। ਟੀਚੇ ਦਾ ਪਿੱਛਾ ਕਰਦੀ ਹੋਏ ਹਾਂਗਕਾਂਗ ਭਾਰਤੀ ਟੀਮ ਤੋਂ 40 ਦੌੜਾਂ ਤੋਂ ਹਾਰ ਗਈ।
ਇਹ ਵੀ ਪੜ੍ਹੋ- ਮਹਿਲਾ ਸਰਪੰਚ ਦੇ ਪਤੀ ਨੇ ਸੰਭਾਲਿਆ ਕੰਮਕਾਜ ਤਾਂ ਕਰ ਦਿਤਾ ਜਾਵੇਗਾ ਸਸਪੈਂਡ: ‘ਆਪ’ (ਵੀਡੀਓ)
ਪਲੇਇੰਗ ਇਲੈਵਨ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਕੇ. ਐਲ. ਰਾਹੁਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਦਿਨੇਸ਼ ਕਾਰਤਿਕ, ਭੁਵਨੇਸ਼ਵਰ ਕੁਮਾਰ, ਅਵੇਸ਼ ਖਾਨ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ
ਹਾਂਗਕਾਂਗ : ਨਿਜ਼ਾਕਤ ਖਾਨ (ਕਪਤਾਨ), ਯਾਸਿਮ ਮੁਰਤਜ਼ਾ, ਬਾਬਰ ਹਯਾਤ, ਕਿੰਚਿਤ ਸ਼ਾਹ, ਐਜ਼ਾਜ਼ ਖਾਨ, ਸਕਾਟ ਮੈਕਕੇਨੀ (ਵਿਕਟਕੀਪਰ), ਜ਼ੀਸ਼ਾਨ ਅਲੀ, ਹਾਰੂਨ ਅਰਸ਼ਦ, ਅਹਿਸਾਨ ਖਾਨ, ਆਯੂਸ਼ ਸ਼ੁਕਲਾ, ਮੁਹੰਮਦ ਗਜ਼ਨਫਰ