IND vs NZ 2nd ODI: ਰਾਏਪੁਰ ‘ਚ ਖੇਡੇ ਜਾ ਰਹੇ ਦੂਜੇ ਵਨਡੇ ‘ਚ ਨਿਊਜ਼ੀਲੈਂਡ ਦੀ ਟੀਮ ਸਿਰਫ 108 ਦੌੜਾਂ ‘ਤੇ ਆਲ ਆਊਟ ਹੋ ਗਈ ਹੈ। ਮਹਿਮਾਨ ਟੀਮ ਲਈ ਗਲੇਨ ਫਿਲਿਪਸ ਨੇ ਸਭ ਤੋਂ ਵੱਧ 36 ਦੌੜਾਂ ਬਣਾਈਆਂ। ਜਦਕਿ ਮਾਈਕਲ ਬ੍ਰੇਸਵੈਲ ਨੇ 22 ਅਤੇ ਮਿਸ਼ੇਲ ਸੈਂਟਨਰ ਨੇ 27 ਦੌੜਾਂ ਬਣਾਈਆਂ। ਟੀਮ ਇੰਡੀਆ ਲਈ ਮੁਹੰਮਦ ਸ਼ਮੀ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ ਹਾਰਦਿਕ ਪੰਡਯਾ ਅਤੇ ਵਾਸ਼ਿੰਗਟਨ ਸੁੰਦਰ ਨੂੰ 2-2 ਸਫਲਤਾ ਮਿਲੀ। ਇਸ ਦੇ ਨਾਲ ਹੀ ਸਿਰਾਜ, ਸ਼ਾਰਦੁਲ ਅਤੇ ਕੁਲਦੀਪ ਨੇ ਇੱਕ-ਇੱਕ ਵਿਕਟ ਲਈ।
ਇਸ ਸੀਰੀਜ਼ ਦਾ ਪਹਿਲਾ ਵਨਡੇ ਹੈਦਰਾਬਾਦ ‘ਚ ਖੇਡਿਆ ਗਿਆ, ਜਿਸ ‘ਚ ਟੀਮ ਇੰਡੀਆ ਨੇ ਰੋਮਾਂਚਕ ਤਰੀਕੇ ਨਾਲ 12 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਮੈਚ ‘ਚ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 208 ਦੌੜਾਂ ਦੀ ਦੋਹਰੇ ਸੈਂਕੜੇ ਵਾਲੀ ਪਾਰੀ ਖੇਡੀ। ਫਿਲਹਾਲ ਭਾਰਤੀ ਟੀਮ ਸੀਰੀਜ਼ ‘ਚ 1-0 ਨਾਲ ਅੱਗੇ ਹੈ।
ਰਾਏਪੁਰ ਵਨਡੇ ‘ਚ ਭਾਰਤੀ ਗੇਂਦਬਾਜ਼ਾਂ ਦਾ ਦਬਦਬਾ ਰਿਹਾ ਅਤੇ ਮੁਹੰਮਦ ਸ਼ਮੀ ਦੀ ਅਗਵਾਈ ਵਾਲੀ ਤੇਜ਼ ਗੇਂਦਬਾਜ਼ੀ ਨੇ ਨਿਊਜ਼ੀਲੈਂਡ ਦੀ ਹਾਲਤ ਖਰਾਬ ਕਰ ਦਿੱਤੀ। ਇਸ ਮੈਚ ‘ਚ ਮੁਹੰਮਦ ਸ਼ਮੀ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ, ਜਦਕਿ ਵਾਸ਼ਿੰਗਟਨ ਸੁੰਦਰ ਅਤੇ ਹਾਰਦਿਕ ਪੰਡਯਾ ਨੇ 2-2 ਵਿਕਟਾਂ ਹਾਸਲ ਕੀਤੀਆਂ। ਨਿਊਜ਼ੀਲੈਂਡ ਵੱਲੋਂ ਸਭ ਤੋਂ ਵੱਧ ਸਕੋਰ 36 ਰਿਹਾ, ਜੋ ਗਲੇਨ ਫਿਲਿਪਸ ਨੇ ਬਣਾਇਆ।
ਨਿਊਜ਼ੀਲੈਂਡ ਦੀ ਟੀਮ ਭਾਰਤੀ ਗੇਂਦਬਾਜ਼ੀ ਅੱਗੇ ਟਿੱਕ ਨਹੀਂ ਸਕੀ ਤੇ ਸਿਰਫ਼ 108 ਦੇ ਸਕੋਰ ‘ਤੇ ਆਲ ਆਊਟ ਹੋ ਗਈ। ਯਾਨੀ ਟੀਮ ਇੰਡੀਆ ਨੂੰ ਇਹ ਮੈਚ ਅਤੇ ਸੀਰੀਜ਼ ਜਿੱਤਣ ਲਈ ਸਿਰਫ 109 ਦੌੜਾਂ ਬਣਾਉਣੀਆਂ ਪੈਣਗੀਆਂ। ਟੀਮ ਇੰਡੀਆ ਵੱਲੋਂ ਇਸ ਮੈਚ ਵਿੱਚ ਮੁਹੰਮਦ ਸ਼ਮੀ ਨੇ ਤਿੰਨ ਵਿਕਟਾਂ ਲਈਆਂ, ਨਾਲ ਹੀ ਹਾਰਦਿਕ ਪੰਡਿਯਾ ਤੇ ਵਾਸ਼ਿੰਗਟਨ ਸੁੰਦਰ ਨੇ 2-2 ਵਿਕਟਾਂ ਹਾਸਲ ਕੀਤੀਆਂ।
ਇੱਥੇ ਨਿਊਜ਼ੀਲੈਂਡ ਦੀ ਹਾਲਤ ਬਹੁਤ ਖਰਾਬ ਸੀ, ਟਾਪ-5 ਬੱਲੇਬਾਜ਼ਾਂ ਵਿੱਚੋਂ ਕੋਈ ਵੀ ਦੋਹਰੇ ਅੰਕੜੇ ਨੂੰ ਛੂਹ ਨਹੀਂ ਸਕਿਆ। ਨਿਊਜ਼ੀਲੈਂਡ ਲਈ ਗਲੇਨ ਫਿਲਿਪਸ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਅਤੇ ਉਨ੍ਹਾਂ ਦਾ ਸਕੋਰ 36 ਰਿਹਾ। ਇਹ ਨਿਊਜ਼ੀਲੈਂਡ ਦਾ ਭਾਰਤ ਖਿਲਾਫ ਤੀਜਾ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ 2016 ‘ਚ ਨਿਊਜ਼ੀਲੈਂਡ 79 ‘ਤੇ, 2010 ‘ਚ 103 ‘ਤੇ ਆਲ ਆਊਟ ਹੋ ਗਿਆ ਸੀ ਅਤੇ ਹੁਣ ਇੱਥੇ ਪੂਰੀ ਟੀਮ 108 ਦੌੜਾਂ ‘ਤੇ ਆਊਟ ਹੋ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h