IND VS NZ 3rd ODI Live Score Updates: ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਹੈ, ਤਾਂ ਉਹ ਨਿਊਜ਼ੀਲੈਂਡ ਨੂੰ ਸੀਰੀਜ਼ ਵਿੱਚ 3-0 ਨਾਲ ਕਲੀਨ ਸਵੀਪ ਕਰ ਦੇਵੇਗੀ। ਇਸ ਸੀਰੀਜ਼ ਦਾ ਪਹਿਲਾ ਵਨਡੇ ਹੈਦਰਾਬਾਦ ‘ਚ ਖੇਡਿਆ ਗਿਆ, ਜਿਸ ‘ਚ ਟੀਮ ਇੰਡੀਆ ਨੇ ਰੋਮਾਂਚਕ ਤਰੀਕੇ ਨਾਲ 12 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਮੈਚ ‘ਚ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 208 ਦੌੜਾਂ ਦੀ ਦੋਹਰੇ ਸੈਂਕੜੇ ਵਾਲੀ ਪਾਰੀ ਖੇਡੀ ਸੀ।
ਉੱਥੇ ਹੀ ਰਾਏਪੁਰ ‘ਚ ਖੇਡੇ ਗਏ ਦੂਜੇ ਵਨਡੇ ‘ਚ ਟੀਮ ਇੰਡੀਆ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ। ਭਾਰਤੀ ਟੀਮ ਨੇ ਨਿਊਜ਼ੀਲੈਂਡ ਖਿਲਾਫ ਇਸ ਸੀਰੀਜ਼ ਤੋਂ ਪਹਿਲਾਂ ਆਖਰੀ 10 ‘ਚੋਂ ਸਿਰਫ ਇਕ ਵਨਡੇ ਜਿੱਤਿਆ ਸੀ। ਇਸ ਦੌਰਾਨ ਟੀਮ ਇੰਡੀਆ ਨੂੰ 6 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਦਕਿ ਤਿੰਨ ਮੈਚ ਬੇ-ਨਤੀਜਾ ਰਹੇ।
ਰੋਹਿਤ ਸ਼ਰਮਾ ਦਾ ਸੈਂਕੜਾ
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਤਾਬੜਤੋੜ ਅੰਦਾਜ਼ ‘ਚ ਆਪਣਾ ਸੈਂਕੜਾ ਪੂਰਾ ਕਰਿਆ। ਰੋਹਿਤ ਦੇ ਵਨਡੇ ਕਰੀਅਰ ਦਾ ਇਹ 83 ਗੇਂਦਾਂ ਵਿੱਚ 30ਵਾਂ ਸੈਂਕੜਾ ਹੈ। ਰੋਹਿਤ ਨੇ ਆਪਣੀ ਪਾਰੀ ‘ਚ ਹੁਣ ਤੱਕ 9 ਚੌਕੇ ਅਤੇ 6 ਛੱਕੇ ਲਗਾਏ ਹਨ। ਉਸ ਨੇ ਤਿੰਨ ਸਾਲ ਬਾਅਦ ਵਨਡੇ ਕ੍ਰਿਕਟ ‘ਚ ਸੈਂਕੜਾ ਲਗਾਇਆ ਹੈ। ਇਸ ਸੈਂਕੜੇ ਦੇ ਨਾਲ ਉਸ ਨੇ ਰਿਕੀ ਪੋਂਟਿੰਗ ਦੀ ਬਰਾਬਰੀ ਕਰ ਲਈ ਹੈ। ਰੋਹਿਤ ਅਤੇ ਪੋਂਟਿੰਗ ਦੋਵਾਂ ਨੇ ਵਨਡੇ ‘ਚ 30 ਸੈਂਕੜੇ ਲਗਾਏ ਹਨ।
ਵਨਡੇ ‘ਚ ਗਿੱਲ ਦਾ ਚੌਥਾ ਸੈਂਕੜਾ
ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਇਸ ਸੀਰੀਜ਼ ‘ਚ ਆਪਣਾ ਦੂਜਾ ਸੈਂਕੜਾ ਲਗਾਇਆ ਹੈ। ਉਸ ਨੇ ਪਹਿਲੇ ਮੈਚ ਵਿੱਚ ਦੋਹਰਾ ਸੈਂਕੜਾ ਲਗਾਇਆ ਸੀ। ਗਿੱਲ ਦੇ ਵਨਡੇ ਕਰੀਅਰ ਦਾ ਇਹ ਚੌਥਾ ਸੈਂਕੜਾ 72 ਗੇਂਦਾਂ ਵਿੱਚ ਲਗਾਇਆ ਹੈ। ਗਿੱਲ ਨੇ ਆਪਣੀ ਪਾਰੀ ‘ਚ ਹੁਣ ਤੱਕ 13 ਚੌਕੇ ਅਤੇ 4 ਛੱਕੇ ਲਗਾਏ ਹਨ।
CENTURY number
in ODI cricket for @ShubmanGill!
The #TeamIndia opener is in supreme form with the bat
Follow the match
https://t.co/ojTz5RqWZf…#INDvNZ | @mastercardindia pic.twitter.com/OhUp42xhIH
— BCCI (@BCCI) January 24, 2023
ਵਨਡੇਅ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ
• ਸਚਿਨ ਤੇਂਦੁਲਕਰ – 463 ਮੈਚ, 49 ਸੈਂਕੜੇ
• ਵਿਰਾਟ ਕੋਹਲੀ – 268 ਮੈਚ, 46 ਸੈਂਕੜੇ
• ਰਿਕੀ ਪੋਂਟਿੰਗ – 375 ਮੈਚ, 30 ਸੈਂਕੜੇ
• ਰੋਹਿਤ ਸ਼ਰਮਾ – 238 ਮੈਚ, 30 ਸੈਂਕੜੇ
• ਸਨਥ ਜੈਸੂਰੀਆ – 445 ਮੈਚ, 28 ਸੈਂਕੜੇ
ਵਨਡੇ ਵਿੱਚ ਭਾਰਤ ਲਈ ਸਭ ਤੋਂ ਵੱਧ ਸੈਂਕੜੇ
• ਸਚਿਨ ਤੇਂਦੁਲਕਰ – 463 ਮੈਚ, 49 ਸੈਂਕੜੇ
• ਵਿਰਾਟ ਕੋਹਲੀ – 268 ਮੈਚ, 46 ਸੈਂਕੜੇ
• ਰੋਹਿਤ ਸ਼ਰਮਾ – 238 ਮੈਚ, 30 ਸੈਂਕੜੇ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h