IND vs NZ 3rd ODI: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਮੈਚ (3rd ODI match) ਹੈਗਲੇ ਓਵਲ, ਕ੍ਰਾਈਸਟਚਰਚ ਵਿੱਚ ਖੇਡਿਆ ਜਾਵੇਗਾ। ਇਹ ਵਨਡੇ ਮੈਚ ਭਾਰਤੀ ਟੀਮ (Indian team) ਲਈ ਫੈਸਲਾਕੁੰਨ ਵਨਡੇ ਮੈਚ ਹੋਵੇਗਾ। ਦਰਅਸਲ, ਭਾਰਤ ਇਸ ਸਮੇਂ ਨਿਊਜ਼ੀਲੈਂਡ ਵਨਡੇ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਪਹਿਲੇ ਵਨਡੇ ‘ਚ ਭਾਰਤ ਨੂੰ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਦੂਜਾ ਵਨਡੇ ਮੀਂਹ ਕਾਰਨ ਰੱਦ ਹੋ ਗਿਆ ਸੀ। ਹੁਣ ਸੀਰੀਜ਼ ਦਾ ਤੀਜਾ ਵਨਡੇ ਭਾਰਤੀ ਟੀਮ ਲਈ ਸੀਰੀਜ਼ ਬਚਾਉਣ ਵਾਲਾ ਹੋਵੇਗਾ। ਇਹ ਮੈਚ ਭਾਰਤ ਲਈ ਕਾਫੀ ਅਹਿਮ ਹੈ ਪਰ ਦੂਜੇ ਪਾਸੇ ਭਾਰਤ ਦਾ ਵਿਸਫੋਟਕ ਬੱਲੇਬਾਜ਼ ਸੂਰਿਆਕੁਮਾਰ ਯਾਦਵ (Suryakumar Yadav) ਵੀ ਇੱਕ ਖਾਸ ਰਿਕਾਰਡ ਬਣਾਉਣ ਦੇ ਨੇੜੇ ਹੈ।
ਤੀਸਰੇ ਵਨਡੇ ‘ਚ ਜੇਕਰ ਸੂਰਿਆਕੁਮਾਰ ਯਾਦਵ ਨੇ ਫਿਰ ਤੋਂ ਆਪਣੀ ਬੱਲੇਬਾਜ਼ੀ ਦਾ ਜਲਵਾ ਦਿਖਾਇਆ ਅਤੇ ਆਪਣੀ ਪਾਰੀ ‘ਚ 5 ਛੱਕੇ ਲਗਾਉਣ ‘ਚ ਸਫਲ ਰਹੇ ਤਾਂ ਉਹ ਰੋਹਿਤ ਸ਼ਰਮਾ ਦਾ ਇੱਕ ਖਾਸ ਰਿਕਾਰਡ ਤੋੜ ਦੇਣਗੇ। ਅਸਲ ਵਿੱਚ, ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਾਰਡ ((Most sixes in a calendar year)) ਰੋਹਿਤ ਦੇ ਨਾਮ ਹੈ।
ਰੋਹਿਤ (Rohit Sharma) ਨੇ ਸਾਲ 2019 ‘ਚ ਕੁੱਲ 78 ਛੱਕੇ ਲਗਾਏ। ਹੁਣ ਜੇਕਰ ਸੂਰਿਆ ਤੀਜੇ ਵਨਡੇ ‘ਚ 5 ਛੱਕੇ ਲਗਾਉਣ ‘ਚ ਸਫਲ ਹੋ ਜਾਂਦੇ ਹਨ ਤਾਂ ਉਹ ਨਾ ਸਿਰਫ ਰੋਹਿਤ ਦੇ ਇਸ ਖਾਸ ਰਿਕਾਰਡ ਨੂੰ ਤੋੜਣਗੇ ਸਗੋਂ ਇੱਕ ਕੈਲੰਡਰ ਸਾਲ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਵੀ ਬਣ ਜਾਣਗੇ।
ਦੱਸ ਦੇਈਏ ਕਿ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦੇ ਮਾਮਲੇ ਵਿੱਚ ਹਿੱਟ ਮੈਨ ਦਾ ਦਬਦਬਾ ਰਿਹਾ ਹੈ। ਰੋਹਿਤ ਨੇ ਸਾਲ 2019 ‘ਚ ਕੁੱਲ 78 ਛੱਕੇ ਲਗਾਏ, ਜਦੋਂ ਕਿ 2018 ‘ਚ ਉਨ੍ਹਾਂ ਨੇ 74 ਛੱਕੇ ਅਤੇ 2017 ‘ਚ 65 ਛੱਕੇ ਲਗਾਏ। ਇਸ ਤੋਂ ਇਲਾਵਾ 2015 ‘ਚ ਏਬੀ ਡਿਵਿਲੀਅਰਸ ਨੇ ਇਕ ਸਾਲ ‘ਚ ਆਪਣੇ ਬੱਲੇ ਨਾਲ ਕੁੱਲ 63 ਛੱਕੇ ਲਗਾਉਣ ‘ਚ ਸਫਲਤਾ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ: ਐਨਆਰਆਈ ਨੂੰ ਫੋਨ ‘ਤੇ ਧਮਕੀ ਮਗਰੋਂ ਦੇਰ ਰਾਤ ਪਿੰਡ ‘ਚ ਅਣਪਛਾਤਿਆਂ ਨੇ ਕੀਤੇ 16 ਰਾਉਂਡ ਫਾਇਰ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h