India VS New Zealand T20 Series: ਟੀਮ ਇੰਡੀਆ ਇਸ ਸਮੇਂ ਸ਼੍ਰੀਲੰਕਾ ਦੇ ਖਿਲਾਫ ਵਨਡੇ ਸੀਰੀਜ਼ ਖੇਡ ਰਹੀ ਹੈ। ਇਸ ਸੀਰੀਜ਼ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਭਾਰਤ ਦਾ ਦੌਰਾ ਕਰੇਗੀ। ਨਿਊਜ਼ੀਲੈਂਡ ਦਾ ਭਾਰਤ ਦੌਰਾ 18 ਜਨਵਰੀ ਤੋਂ ਸ਼ੁਰੂ ਹੋਵੇਗਾ, ਇਸ ਦੌਰੇ ‘ਤੇ ਦੋਵਾਂ ਟੀਮਾਂ ਵਿਚਾਲੇ 3 ਵਨਡੇ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ।
ਨਿਊਜ਼ੀਲੈਂਡ ਨੇ ਇਸ ਦੌਰੇ ਲਈ ਪਹਿਲਾਂ ਹੀ ਵਨਡੇ ਟੀਮ ਦਾ ਐਲਾਨ ਕਰ ਦਿੱਤਾ ਹੈ ਅਤੇ ਹੁਣ ਟੀ-20 ਟੀਮ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਸੀਰੀਜ਼ ‘ਚ ਵੀ ਇੱਕ ਵਾਰ ਫਿਰ ਨਵਾਂ ਕਪਤਾਨ ਨਜ਼ਰ ਆਵੇਗਾ।
ਟੀ-20 ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ
ਨਿਊਜ਼ੀਲੈਂਡ ਨੇ ਟੀ-20 ਸੀਰੀਜ਼ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤ ਖਿਲਾਫ ਟੀ-20 ਸੀਰੀਜ਼ ‘ਚ ਨਿਊਜ਼ੀਲੈਂਡ ਟੀਮ ਦੀ ਕਮਾਨ ਕੇਨ ਵਿਲੀਅਮਸਨ ਦੇ ਹੱਥਾਂ ‘ਚ ਨਹੀਂ ਹੋਵੇਗੀ। ਉਨ੍ਹਾਂ ਨੂੰ ਇਸ ਸੀਰੀਜ਼ ‘ਚ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਮਿਸ਼ੇਲ ਸੈਂਟਨਰ ਨੂੰ ਟੀ-20 ਟੀਮ ਦਾ ਕਪਤਾਨ ਬਣਾਇਆ ਗਿਆ ਹੈ।
Our T20 Squad to face India in 3 T20Is starting later this month in Ranchi! Congratulations to @aucklandcricket's Ben Lister and @CanterburyCrick's Henry Shipley on being selected in a BLACKCAPS T20 Squad for the first time. More | https://t.co/bwMhO2Zb76 #INDvNZ pic.twitter.com/jFpWbGPtGx
— BLACKCAPS (@BLACKCAPS) January 12, 2023
ਇਸ ਤੇਜ਼ ਗੇਂਦਬਾਜ਼ ਨੂੰ ਵੀ ਨਹੀਂ ਮਿਲੀ ਟੀਮ ‘ਚ ਥਾਂ
ਕੇਨ ਵਿਲੀਅਮਸਨ ਤੋਂ ਇਲਾਵਾ ਅਨੁਭਵੀ ਤੇਜ਼ ਗੇਂਦਬਾਜ਼ ਟਿਮ ਸਾਊਦੀ ਵੀ ਭਾਰਤ ਦੌਰੇ ‘ਤੇ ਨਹੀਂ ਆਉਣਗੇ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਵਨਡੇ ਅਤੇ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। ਟਿਮ ਸਾਊਦੀ ਨੂੰ ਹਾਲ ਹੀ ‘ਚ ਨਿਊਜ਼ੀਲੈਂਡ ਟੈਸਟ ਟੀਮ ਦਾ ਕਪਤਾਨ ਵੀ ਬਣਾਇਆ ਗਿਆ ਹੈ। ਇਹ ਫੈਸਲਾ ਇਨ੍ਹਾਂ ਦੋਵਾਂ ਖਿਡਾਰੀਆਂ ਦੇ ਵਰਕਲੋਡ ਪ੍ਰਬੰਧਨ ਨੂੰ ਦੇਖਦੇ ਹੋਏ ਲਿਆ ਗਿਆ ਹੈ। ਦੱਸ ਦੇਈਏ ਕਿ ਵਨਡੇ ਸੀਰੀਜ਼ ਲਈ ਟਾਮ ਲੈਥਮ ਨੂੰ ਕਪਤਾਨ ਬਣਾਇਆ ਗਿਆ ਹੈ।
ਨਿਊਜ਼ੀਲੈਂਡ ਦਾ ਭਾਰਤ ਦੌਰਾ
18 ਜਨਵਰੀ ਪਹਿਲਾ ਵਨਡੇ ਹੈਦਰਾਬਾਦ
21 ਜਨਵਰੀ ਦੂਜਾ ਵਨਡੇ ਰਾਏਪੁਰ
24 ਜਨਵਰੀ ਤੀਜਾ ਵਨਡੇ ਇੰਦੌਰ
27 ਜਨਵਰੀ ਪਹਿਲਾ ਟੀ-20 ਰਾਂਚੀ
29 ਜਨਵਰੀ ਦੂਜਾ ਟੀ-20 ਲਖਨਊ
1 ਫਰਵਰੀ 3 ਟੀ-20 ਅਹਿਮਦਾਬਾਦ
ਭਾਰਤ ਦੌਰੇ ਲਈ ਨਿਊਜ਼ੀਲੈਂਡ ਦੀ ਟੀ-20 ਟੀਮ
ਮਿਸ਼ੇਲ ਸੈਂਟਨਰ (ਸੀ), ਫਿਨ ਐਲਨ, ਮਾਈਕਲ ਬ੍ਰੇਸਵੈੱਲ, ਮਾਰਕ ਚੈਪਮੈਨ, ਡੇਨ ਕਲੀਵਰ, ਡੇਵੋਨ ਕੋਨਵੇ, ਜੈਕਬ ਡਫੀ, ਲਾਕੀ ਫਰਗੂਸਨ, ਬੇਨ ਲਿਸਟਰ, ਡੇਰਿਲ ਮਿਸ਼ੇਲ, ਗਲੇਨ ਫਿਲਿਪਸ, ਮਾਈਕਲ ਰਿਪਨ, ਹੈਨਰੀ ਸ਼ਿਪਲੇ, ਈਸ਼ ਸੋਢੀ, ਬਲੇਅਰ ਟਿੱਕਨਰ।
ਭਾਰਤ ਦੌਰੇ ਲਈ ਨਿਊਜ਼ੀਲੈਂਡ ਦੀ ਵਨਡੇ ਟੀਮ
ਟੌਮ ਲੈਥਮ (ਸੀ), ਫਿਨ ਐਲਨ, ਮਾਈਕਲ ਬ੍ਰੇਸਵੈਲ, ਮਾਰਕ ਚੈਪਮੈਨ, ਡੇਵੋਨ ਕੋਨਵੇ, ਜੈਕਬ ਡਫੀ, ਲਾਕੀ ਫਰਗੂਸਨ, ਡੱਗ ਬ੍ਰੇਸਵੈਲ, ਐਡਮ ਮਿਲਨੇ, ਡੇਰਿਲ ਮਿਸ਼ੇਲ, ਹੈਨਰੀ ਨਿਕੋਲਸ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਈਸ਼ ਸੋਢੀ, ਐੱਚ ਸ਼ਿਪਲੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h