Arshdeep Singh, IND vs NZ T20 Series: 4 ਸਤੰਬਰ 2022 ਇਹ ਤਾਰੀਖ ਭਾਰਤ ਦੇ ਬਹੁਤ ਸਾਰੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਹਮੇਸ਼ਾ ਯਾਦ ਰਹੇਗੀ। ਇਸੇ ਦਿਨ ਪਾਕਿਸਤਾਨ ਨੇ ਏਸ਼ੀਆ ਕੱਪ-2022 ਦੇ ਸੁਪਰ-4 ਦੌਰ ਦੇ ਮੈਚ ਵਿੱਚ ਭਾਰਤ ਨੂੰ ਹਰਾਇਆ ਸੀ ਤੇ ਟੀਮ ਇੰਡੀਆ ਦੀ ਖੂਬ ਆਲੋਚਨਾ ਹੋਈ ਸੀ। ਰੋਹਿਤ ਸ਼ਰਮਾ ਕਪਤਾਨੀ ਸੰਭਾਲ ਰਹੇ ਸਨ, ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਦੁਆਰਾ ਟ੍ਰੋਲ ਵੀ ਕੀਤਾ ਗਿਆ। ਇਸ ਮੈਚ ‘ਚ ਇੱਕ ਅਜਿਹਾ ਨੌਜਵਾਨ ਖਿਡਾਰੀ ਵੀ ਸੀ, ਜਿਸ ਦੇ ਖਿਲਾਫ ਖੂਬ ਟਿਪਣੀਆਂ ਹੋਈਆਂ ਉਹ ਅਰਸ਼ਦੀਪ ਸਿੰਘ ਸੀ। ਹਾਰਦਿਕ ਪੰਡਯਾ ਦੀ ਕਪਤਾਨੀ ‘ਚ ਭਾਰਤ ਨੇ 3 ਮੈਚਾਂ ਦੀ ਇਹ ਸੀਰੀਜ਼ 1-0 ਨਾਲ ਜਿੱਤੀ।
ਅਰਸ਼ਦੀਪ ਨੂੰ ਖਾਲਿਸਤਾਨੀ ਤੱਕ ਕਿਹਾ ਗਿਆ
ਅਰਸ਼ਦੀਪ ਸਿੰਘ ਉਸ ਮੈਚ ਵਿੱਚ ਇੱਕ ਕੈਚ ਛੱਡ ਗਿਆ ਸੀ। ਬੱਸ ਫਿਰ ਕੀ ਸੀ, ਜਦੋਂ ਭਾਰਤ ਹਾਰ ਗਿਆ ਤਾਂ ਲੋਕ ਉਸ ਦੇ ਪਿੱਛੇ ਪੈ ਗਏ। ਇਸ 23 ਸਾਲਾ ਤੇਜ਼ ਗੇਂਦਬਾਜ਼ ਨੂੰ ਖਾਲਿਸਤਾਨੀ ਵੀ ਕਿਹਾ ਗਿਆ। ਹਾਲਾਂਕਿ ਬਾਅਦ ‘ਚ ਪਤਾ ਲੱਗਾ ਕਿ ਇਸ ਤਰ੍ਹਾਂ ਲਿਖਣ ਵਾਲੇ ਕਈ ਯੂਜ਼ਰ ਪਾਕਿਸਤਾਨ ਦੇ ਸਨ ਪਰ ਭਾਰਤ ਤੋਂ ਟ੍ਰੋਲਰ ਵੀ ਇਸ ‘ਚ ਸ਼ਾਮਲ ਹੋ ਗਏ। ਅਰਸ਼ਦੀਪ ਨੇ ਹਾਰ ਨਹੀਂ ਮੰਨੀ ਅਤੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਕਰਾਰਾ ਜਵਾਬ ਦਿੱਤਾ। ਉਸਨੇ ਟੀ-20 ਵਿਸ਼ਵ ਕੱਪ-2022 ਵਿੱਚ ਖੇਡਿਆ ਅਤੇ ਪ੍ਰਭਾਵਿਤ ਕੀਤਾ। ਹੁਣ ਉਸ ਨੇ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ‘ਚ ਵੀ ਗੇਂਦ ਨਾਲ ਚੰਗਾ ਖੇਡਿਆ।
ਨੇਪੀਅਰ ‘ਚ ਮਚਾਈ ਧਮਾਲ
ਨਿਊਜ਼ੀਲੈਂਡ ਖਿਲਾਫ ਸੀਰੀਜ਼ ਦਾ ਪਹਿਲਾ ਮੈਚ ਮੀਂਹ ’ਕਾਰਨ ਰਦ ਹੋ ਗਿਆ। ਅਰਸ਼ਦੀਪ ਨੂੰ ਮਾਊਂਟ ਮੌਂਗਾਨੁਈ ‘ਚ ਕੋਈ ਵਿਕਟ ਨਹੀਂ ਮਿਲੀ ਪਰ ਸੀਰੀਜ਼ ਦੇ ਤੀਜੇ ਅਤੇ ਆਖਰੀ ਟੀ-20 ਮੈਚ ‘ਚ ਉਸ ਨੇ ਸਿਰਾਜ ਨਾਲ ਮਿਲ ਕੇ ਨਿਊਜ਼ੀਲੈਂਡ ਟੀਮ ਦੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ। ਨੇਪੀਅਰ ‘ਚ ਖੇਡੇ ਗਏ ਇਸ ਮੈਚ ‘ਚ ਉਸ ਨੇ 37 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਜਿਸ ਬਾਰੇ ਇੰਨਾ ਕੁਝ ਕਿਹਾ ਜਾ ਚੁੱਕਾ ਹੈ, ਹੁਣ ਸੋਸ਼ਲ ਮੀਡੀਆ ‘ਤੇ ਉਸੇ ਦੀ ਹੀ ਚਰਚਾ ਹੋ ਰਹੀ ਹੈ। ਲੋਕ ਉਸ ਦੀ ਤੁਲਨਾ ਅਨੁਭਵੀ ਗੇਂਦਬਾਜ਼ਾਂ ਨਾਲ ਕਰ ਰਹੇ ਹਨ।
21 ਟੀ-20 ਵਿੱਚ 33 ਵਿਕਟਾਂ
ਪੰਜਾਬ ਨਾਲ ਸਬੰਧਤ ਅਰਸ਼ਦੀਪ ਸਿੰਘ ਹੁਣ ਤੱਕ 21 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕਾ ਹੈ। ਇਸ ‘ਚ ਉਨ੍ਹਾਂ ਨੇ ਕੁੱਲ 33 ਵਿਕਟਾਂ ਲਈਆਂ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਪਹਿਲੀ ਸ਼੍ਰੇਣੀ ਕ੍ਰਿਕਟ ‘ਚ ਸਿਰਫ 6 ਮੈਚਾਂ ‘ਚ 21 ਵਿਕਟਾਂ ਲਈਆਂ ਹਨ। ਟੀ-20 ਕ੍ਰਿਕਟ ‘ਚ ਉਸ ਨੇ ਕੁੱਲ 72 ਮੈਚਾਂ ‘ਚ 89 ਵਿਕਟਾਂ ਝਟਕਾਈਆਂ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h