Sunil Gavaskar on Babar Azam: ਪੂਰੀ ਦੁਨੀਆ 23 ਅਕਤੂਬਰ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ। ਭਾਰਤ ਅਤੇ ਪਾਕਿਸਤਾਨ (India Vs Pakistan) ਵਿਚਾਲੇ ਟੀ-20 ਵਿਸ਼ਵ ਕੱਪ (T20 World Cup) ਦੇ ਹਾਈਵੋਲਟੇਜ ਮੈਚ ਲਈ ਹਰ ਕੋਈ ਤਿਆਰ ਹੈ। ਦੋਵੇਂ ਟੀਮਾਂ ਨੇ ਵੀ ਤਿਆਰੀ ਕਰ ਲਈ ਹੈ। ਦੋਵੇਂ ਟੀਮਾਂ ਮੈਦਾਨ ‘ਤੇ ਇਕ-ਦੂਜੇ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੀਆਂ।
ਦੋਵੇਂ ਟੀਮਾਂ ਭਾਵੇਂ ਹੀ ਮੈਦਾਨ ‘ਤੇ ਇਕ-ਦੂਜੇ ਦੇ ਖਿਲਾਫ ਆ ਗਈਆਂ ਹੋਣ ਪਰ ਇਸ ਸਮੇਂ ਦੋਵੇਂ ਟੀਮਾਂ ਦੇ ਖਿਡਾਰੀ ਮੈਦਾਨ ‘ਤੇ ਇਕ-ਦੂਜੇ ਨਾਲ ਸਮਾਂ ਬਿਤਾ ਰਹੇ ਹਨ।ਜਿੱਥੇ ਸ਼ਾਹੀਨ ਸ਼ਾਹ ਅਫਰੀਦੀ ਨੂੰ ਮੁਹੰਮਦ ਸ਼ਮੀ ਤੋਂ ਟਿਪਸ ਲੈਂਦੇ ਦੇਖਿਆ ਗਿਆ ਸੀ, ਉਥੇ ਹੀ ਹੁਣ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੂੰ ਭਾਰਤੀ ਦਿੱਗਜ ਸੁਨੀਲ ਗਾਵਸਕਰ ਤੋਂ ਟਿਪਸ ਲੈਂਦੇ ਦੇਖਿਆ ਗਿਆ।
PCB ਨੇ ਇਸ ਸਾਂਝਾ ਕੀਤਾ ਵੀਡੀਓ
ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਟਵਿਟਰ ‘ਤੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ‘ਚ ਮਹਾਨ ਭਾਰਤੀ ਬੱਲੇਬਾਜ਼ ਸੁਨੀਲ ਗਾਵਸਕਰ ਪਾਕਿਸਤਾਨ ਦੀ ਰਨ ਮਸ਼ੀਨ ਅਤੇ ਕਪਤਾਨ ਬਾਬਰ ਆਜ਼ਮ ਨੂੰ ਟਰਿੱਕ ਸਿਖਾਉਂਦੇ ਹੋਏ ਦਿਖਾਈ ਦੇ ਰਹੇ ਹਨ। ਬਾਬਰ ਨੇ ਇਕ ਨਿੱਜੀ ਪਾਰਟੀ ਦੌਰਾਨ ਭਾਰਤੀ ਦਿੱਗਜ ਖਿਡਾਰੀ ਨਾਲ ਮੁਲਾਕਾਤ ਕੀਤੀ ਸੀ ਜਿਸ ਵਿਚ ਗਾਵਸਕਰ ਨੇ ਪਾਕਿਸਤਾਨੀ ਖਿਡਾਰੀ ਨੂੰ ਉਸ ਦੇ ਦਸਤਖਤ ਵਾਲੀ ਟੋਪੀ ਦਿੱਤੀ ਸੀ। ਗਾਵਸਕਰ ਨੇ ਵੀ ਬਾਬਰ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।
Babar Azam 🇵🇰 meets Sunil Gavaskar 🇮🇳
❤️ 🏏 ❤️#T20WorldCup | #WeHaveWeWill pic.twitter.com/aYaB8lu6TJ
— Pakistan Cricket (@TheRealPCB) October 17, 2022
ਸੁਨੀਲ ਗਾਵਸਕਰ ਨੇ ਦਿੱਤੀ ਇਹ ਸਲਾਹ
ਸੁਨੀਲ ਗਾਵਸਕਰ ਨੇ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੂੰ ਕਿਹਾ, ‘ਜੇਕਰ ਸ਼ਾਟ ਦੀ ਚੋਣ ਚੰਗੀ ਹੈ ਤਾਂ ਕੋਈ ਸਮੱਸਿਆ ਨਹੀਂ ਹੈ। ਸਥਿਤੀ ਦੇ ਅਨੁਸਾਰ ਸ਼ਾਟ ਦੀ ਚੋਣ ਕਰੋ ਕੋਈ ਸਮੱਸਿਆ ਨਹੀਂ. ਇਸ ਮੌਕੇ ਪਾਕਿਸਤਾਨੀ ਕੋਚਿੰਗ ਸਟਾਫ਼ ਦੇ ਮੈਂਬਰ ਸਕਲੈਨ ਮੁਸ਼ਤਾਕ ਅਤੇ ਮੁਹੰਮਦ ਯੂਸਫ਼ ਵੀ ਮੌਜੂਦ ਸਨ। ਬਾਬਰ ਆਜ਼ਮ ਪਿਛਲੇ ਕੁਝ ਸਮੇਂ ਤੋਂ ਸ਼ਾਨਦਾਰ ਫਾਰਮ ‘ਚ ਚੱਲ ਰਹੇ ਹਨ। ਉਸ ਨੂੰ ਟੀ-20 ਕ੍ਰਿਕਟ ਦੇ ਸਰਵੋਤਮ ਖਿਡਾਰੀਆਂ ‘ਚ ਗਿਣਿਆ ਜਾਂਦਾ ਹੈ।