ਰਮਿੰਦਰ ਸਿੰਘ
ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਦੇ ਪੰਜਾਬ ਕੈਬਨਿਟ ਮੰਤਰੀ ਬਨਣ ਤੇ ਦੀਵਾਨ ਮੱੁਖ ਦਫਤਰ ਵਿਖੇ ਅੱਜ ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਅਤੇ ਆਨਰੇਰੀ ਸਕੱਤਰ ਸ੍ਰ.ਅਜੀਤ ਸਿੰਘ ਬਸਰਾ ਵੱਲੋਂ ਮੈਂਬਰ ਸਾਹਿਬਾਨ ਅਤੇ ਸਟਾਫ ਨੂੰ ਲੱਡੂ ਵੰਡਦਿਆਂ ਖੁਸੀ ਦਾ ਇਜਹਾਰ ਕੀਤਾ ਗਿਆ ਅਤੇ ਦੀਵਾਨ ਦੇ ਸਮੂਹ ਅਹੁਦੇਦਾਰਾਂ ਦਾ ਚੀਫ ਖਾਲਸਾ ਦੀਵਾਨ ਮੁੱਖ ਦਫਤਰ ਮੈਂਬਰ ਇੰਚਾਰਜ ਸ੍ਰ.ਸੁਖਜਿੰਦਰ ਸਿੰਘ ਪਿ੍ਰੰਸ ਨੇ ਮੂੰਹ ਮਿੱਠਾ ਕਰਵਾਇਆ।
ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਦੇ ਨਿਰਦੇਸਾਂ ਅਨੁਸਾਰ ਚੀਫ ਖਾਲਸਾ ਦੀਵਾਨ ਮੈਂਬਰ ਸਾਹਿਬਾਨ ਜਿੰਨਾਂ ਵਿੱਚ ਐਡੀਸਨਲ ਸਕੱਤਰ ਸ੍ਰ.ਜਸਪਾਲ ਸਿੰਘ ਢਿੱਲੋਂ, ਮੁੱਖ ਦਫਤਰ ਮੈਂਬਰ ਇੰਚਾਰਜ ਸ੍ਰ.ਸੁਖਜਿੰਦਰ ਸਿੰਘ ਪਿ੍ਰੰਸ, ਸ੍ਰ.ਜਗਜੀਤ ਸਿੰਘ ਅਲਫਾ ਸਿਟੀ, ਸ੍ਰ.ਗੁਰਪ੍ਰੀਤ ਸਿੰਘ ਸੇਠੀ, ਸ੍ਰ.ਹਰਵਿੰਦਰਪਾਲ ਸਿੰਘ ਚੁੱਘ, ਸ੍ਰ.ਹਰਿੰਦਰਪਾਲ ਸਿੰਘ ਸੇਠੀ, ਮੀਤ ਪ੍ਰਧਾਨ ਚੰਡੀਗੜ ਲੋਕਲ ਕਮੇਟੀ ਸ੍ਰ.ਗੁਰਜੋਤ ਸਿੰਘ ਸਾਹਣੀ ਸਾਮਲ ਸਨ, ਡਾ.ਇੰਦਰਬੀਰ ਸਿੰਘ ਨਿੱਜਰ ਦੇ ਕੈਬਨਿਟ ਮੰਤਰੀ ਬਨਣ ਤੇ ਉਹਨਾਂ ਨੂੰ ਦੀਵਾਨ ਵੱਲੋਂ ਸਨਮਾਨਿਤ ਕਰਨ ਵਿਸੇਸ ਤੌਰ ਤੇ ਚੰਡੀਗੜ ਪੁੱਜੇ ਸਨ।
ਮੁੱਖ ਦਫਤਰ ਵਿਖੇ ਦੀਵਾਨ ਅਹੁਦੇਦਾਰਾਂ ਨੇ ਵਧਾਈ ਦਿੰਦਿਆਂ ਕਿਹਾ ਕਿ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ.ਨਿੱਜਰ ਦੀ ਪੰਜਾਬ ਕੈਬਨਿਟ ਵਿਚ ਸਨਮਾਨਯੋਗ ਸਮੂਲੀਅਤ ਨਾਲ ਚੀਫ ਖਾਲਸਾ ਦੀਵਾਨ ਦਾ ਮਾਣ ਹੋਰ ਵੀ ਉੱਚਾ ਹੋਇਆ ਹੈ। ਉਨਾਂ ਨੇ ਕਿਹਾ ਕਿ ਡਾ.ਨਿੱਜਰ ਦੀ ਮਿਹਨਤ, ਉਹਨਾਂ ਦੀ ਕੰਮ ਪ੍ਰਤੀ ਇਮਾਨਦਾਰੀ, ਸਮਰਪਣ ਅਤੇ ਲਗਨ, ਟੀਮ ਇਕਜੁੱਟਤਾ ਅਤੇ ਭਾਈਚਾਰਕ ਸਾਂਝ ਵਰਗੇ ਗੁਣਾਂ ਦੀ ਕਾਬਲੀਅਤ ਦੇ ਆਧਾਰ ਤੇ ਹੀ ਉਹਨਾਂ ਨੂੰ ਅਜਿਹੇ ਉੱਚ ਅਹੁੱਦੇ ਤੇ ਆਸੀਨ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਆਪਣੇ ਨਵੇਂ ਅਹੁੱਦੇ ਦੀਆ ਨਵੀਆਂ ਜਿੰਮੇਵਾਰੀਆਂ ਬਾਖੂਬੀ ਨਿਭਾਉਣਗੇ ਅਤੇ ਨਵੇਂ ਪੱਧਰ ਤੇ ਕਾਮਯਾਬੀ ਦੀਆਂ ਸਿਖਰਾਂ ਤੇ ਪਹੁੰਚਦਿਆਂ ਉਨਾਂ ਦਾ ਵਿਅਕਤੀਤਵ ਹੋਰ ਵੀ ਨਿੱਖਰ ਕੇ ਸਾਹਮਣੇ ਆਵੇਗਾ। ਇਸ ਮੌਕੇ ਡਾ.ਨਿੱਜਰ ਚੰਡੀਗੜ ਤੋਂ ਆਨਲਾਈਨ ਅਹੁਦੇਦਾਰਾਂ ਅਤੇ ਸਟਾਫ ਦੀਆਂ ਸੁਭਕਾਮਨਾਵਾਂ ਲੈਦੇ ਹੋਏ ਹਾਜਰ ਰਹੇ। ਸ੍ਰ.ਜਸਪਾਲ ਸਿੰਘ ਢਿੱਲੋ, ਪ੍ਰੋ.ਹਰੀ ਸਿੰਘ, ਸ੍ਰ.ਜਗਜੀਤ ਸਿੰਘ ਅਲਫਾ ਸਿਟੀ, ਸ੍ਰ.ਗੁਰਪ੍ਰੀਤ ਸਿੰਘ ਸੇਠੀ, ਸ੍ਰ.ਜਤਿੰਦਰਬੀਰ ਸਿੰਘ, ਡਾ.ਆਤਮਜੀਤ ਸਿੰਘ ਬਸਰਾ ਅਤੇ ਦੀਵਾਨ ਦਫਤਰ ਦਾ ਸਮੂਹ ਸਟਾਫ ਹਾਜਰ ਸੀ।