2000 Rupees Notes returned to Banks: ਆਰਬੀਆਈ ਨੇ ਦੱਸਿਆ ਹੈ ਕਿ 31 ਜੁਲਾਈ, 2023 ਤੱਕ, 2000 ਰੁਪਏ ਦੇ ਕੁੱਲ 88 ਪ੍ਰਤੀਸ਼ਤ ਨੋਟ ਬੈਂਕਿੰਗ ਪ੍ਰਣਾਲੀ ਵਿੱਚ ਵਾਪਸ ਆ ਚੁੱਕੇ ਹਨ। ਆਰਬੀਆਈ ਮੁਤਾਬਕ 19 ਮਈ 2023 ਤੱਕ 3.56 ਲੱਖ ਕਰੋੜ ਰੁਪਏ ਦੇ ਕੁੱਲ 2,000 ਰੁਪਏ ਦੇ ਨੋਟ ਪ੍ਰਚਲਨ ਵਿੱਚ ਸੀ। ਅਤੇ 31 ਜੁਲਾਈ 2023 ਤੱਕ 3.14 ਲੱਖ ਕਰੋੜ ਰੁਪਏ ਦੇ 2000 ਰੁਪਏ ਦੇ ਨੋਟ ਬੈਂਕਾਂ ਨੂੰ ਵਾਪਸ ਆ ਚੁੱਕੇ ਹਨ। ਹੁਣ 42,000 ਕਰੋੜ ਰੁਪਏ ਦੇ ਨੋਟ ਚਲਨ ਵਿੱਚ ਬਚੇ ਹਨ। 30 ਸਤੰਬਰ 2023 2,000 ਦੇ ਨੋਟ ਜਮ੍ਹਾ ਕਰਨ ਜਾਂ ਬਦਲਣ ਦੀ ਆਖਰੀ ਮਿਤੀ ਹੈ।
ਭਾਰਤੀ ਰਿਜ਼ਰਵ ਬੈਂਕ ਨੇ 19 ਮਈ ਨੂੰ 2000 ਰੁਪਏ ਦੇ ਨੋਟਾਂ ਨੂੰ ਪ੍ਰਚਲਨ ਤੋਂ ਵਾਪਸ ਲੈਣ ਤੋਂ ਬਾਅਦ 23 ਮਈ ਤੋਂ ਲੋਕਾਂ ਨੂੰ ਬੈਂਕਾਂ ‘ਚ ਨੋਟ ਜਮ੍ਹਾ ਕਰਨ ਜਾਂ ਬਦਲਣ ਦੀ ਸਹੂਲਤ ਦਿੱਤੀ ਹੈ। ਵਿੱਤ ਮੰਤਰਾਲੇ ਨੇ ਦੱਸਿਆ ਹੈ ਕਿ 2000 ਰੁਪਏ ਦੇ 88 ਫੀਸਦੀ ਨੋਟ ਬੈਂਕਾਂ ਕੋਲ ਵਾਪਸ ਆ ਚੁੱਕੇ ਹਨ। ਜਦੋਂ ਕਿ 2000 ਰੁਪਏ ਦੇ 40 ਫੀਸਦੀ ਤੋਂ ਵੱਧ ਨੋਟ ਦੂਜੇ ਮੁੱਲ ਦੇ ਨੋਟਾਂ ਵਿੱਚ ਬਦਲ ਕੇ ਬਾਜ਼ਾਰ ਵਿੱਚ ਵਾਪਸ ਆ ਚੁੱਕੇ ਹਨ। ਦੱਸ ਦਈਏ ਕਿ ਰਿਜ਼ਰਵ ਬੈਂਕ ਨੇ 30 ਸਤੰਬਰ 2023 ਤੱਕ ਬੈਂਕ ‘ਚ 2000 ਰੁਪਏ ਦੇ ਨੋਟ ਜਮ੍ਹਾ ਕਰਵਾਉਣ ਦੀ ਸਮਾਂ ਸੀਮਾ ਦਿੱਤੀ ਹੈ।
Withdrawal of ₹2000 Denomination Banknotes – Statushttps://t.co/J3MOYyCGIU
— ReserveBankOfIndia (@RBI) August 1, 2023
ਬੈਂਕਾਂ ‘ਚ 88 ਫੀਸਦੀ ਨੋਟ ਜਮ੍ਹਾ: ਵਿੱਤ ਮੰਤਰਾਲੇ ਨੇ ਤਾਜ਼ਾ ਰਿਪੋਰਟ ‘ਚ ਬੈਂਕਾਂ ‘ਚ 2000 ਰੁਪਏ ਦੇ ਨੋਟ ਜਮ੍ਹਾ ਹੋਣ ਦੇ ਅੰਕੜੇ ਜਾਰੀ ਕੀਤੇ ਹਨ। ਮੰਤਰਾਲੇ ਮੁਤਾਬਕ 2000 ਰੁਪਏ ਦੇ ਕਰੀਬ 88 ਫੀਸਦੀ ਨੋਟ ਬੈਂਕਾਂ ‘ਚ ਜਮ੍ਹਾ ਹੋ ਚੁੱਕੇ ਹਨ। ਹੁਣ ਇਹ ਨੋਟ ਬਾਜ਼ਾਰ ‘ਚ 18 ਫੀਸਦੀ ਤੋਂ ਵੀ ਘੱਟ ਬਚਿਆ ਹੈ।
2000 ਰੁਪਏ ਦੇ ਨੋਟਾਂ ਦੀ ਗਿਣਤੀ: 19 ਮਈ 2023 ਜਦੋਂ ਆਰਬੀਆਈ ਨੇ 2000 ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਫੈਸਲਾ ਕੀਤਾ, ਉਦੋਂ ਦੇ ਅੰਕੜੇ ਦੱਸਦੇ ਹਨ ਕਿ ਮਾਰਚ 2018 ਤੱਕ 6.73 ਲੱਖ ਕਰੋੜ ਰੁਪਏ ਦੇ ਨੋਟ ਪ੍ਰਚਲਨ ਵਿੱਚ ਸੀ, ਕੁੱਲ ਨੋਟਾਂ ਵਿੱਚ 2000 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ 37.3% ਸੀ। 31 ਮਾਰਚ 2023 ਤੱਕ ਇਹ ਸੰਖਿਆ ਘਟ ਕੇ 3.62 ਲੱਖ ਕਰੋੜ ਰੁਪਏ ਰਹਿ ਗਈ ਸੀ। ਇਸ ਵਿੱਚੋਂ 1.8 ਲੱਖ ਕਰੋੜ ਤੋਂ ਵੱਧ ਦੀ ਰਕਮ ਵਾਪਸ ਕਰ ਦਿੱਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h