ਏਸ਼ੀਆ ਕੱਪ ‘ਚ ਸ਼ਨੀਵਾਰ ਨੂੰ ਭਾਰਤ-ਪਾਕਿਸਤਾਨ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਭਾਰਤੀ ਟੀਮ ਨੇ ਪਾਕਿਸਤਾਨ ਨੂੰ ਜਿੱਤ ਲਈ 267 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਮੀਂਹ ਕਾਰਨ ਪਾਕਿਸਤਾਨ ਦੀ ਪਾਰੀ ਵੀ ਸ਼ੁਰੂ ਨਹੀਂ ਹੋ ਸਕੀ।
ਪਹਿਲੀ ਪਾਰੀ ਭਾਰਤੀ ਸਮੇਂ ਮੁਤਾਬਕ ਸ਼ਾਮ 7:44 ਵਜੇ ਸਮਾਪਤ ਹੋਈ। ਇਸ ਹਿਸਾਬ ਨਾਲ ਦੂਜੀ ਪਾਰੀ 8:14 ਵਜੇ ਸ਼ੁਰੂ ਹੋਣੀ ਸੀ। ਮੈਚ ਦਾ ਕੱਟਆਫ ਸਮਾਂ ਰਾਤ 10:27 ਤੈਅ ਕੀਤਾ ਗਿਆ ਸੀ। ਯਾਨੀ ਜੇਕਰ ਇਸ ਸਮੇਂ ਤੱਕ ਮੈਚ ਦੁਬਾਰਾ ਸ਼ੁਰੂ ਹੋ ਜਾਂਦਾ ਤਾਂ ਪਾਕਿਸਤਾਨ ਦੀ ਪਾਰੀ ਘੱਟੋ-ਘੱਟ 20 ਓਵਰਾਂ ਦੀ ਹੋਣੀ ਸੀ। ਇੱਕ ਰੋਜ਼ਾ ਮੈਚ ਵਿੱਚ ਨਤੀਜਾ ਸਾਹਮਣੇ ਆਉਣ ਲਈ 20 ਓਵਰਾਂ ਦੀ ਖੇਡ ਜ਼ਰੂਰੀ ਹੈ।
ਹਾਲਾਂਕਿ ਮੈਚ ਨੂੰ ਰੱਦ ਕਰਨ ਦਾ ਫੈਸਲਾ ਰਾਤ 9:50 ‘ਤੇ ਹੀ ਲਿਆ ਗਿਆ, ਕਿਉਂਕਿ ਉਸ ਸਮੇਂ ਵੀ ਮੀਂਹ ਨਹੀਂ ਰੁਕਿਆ ਸੀ। ਭਾਰਤ ਆਪਣਾ ਅਗਲਾ ਮੈਚ 4 ਸਤੰਬਰ ਨੂੰ ਨੇਪਾਲ ਖਿਲਾਫ ਕੈਂਡੀ ‘ਚ ਹੀ ਖੇਡੇਗਾ।
ਪਾਕਿਸਤਾਨ ਸੁਪਰ-4 ਵਿੱਚ ਪਹੁੰਚਣ ਵਾਲੀ ਪਹਿਲੀ ਟੀਮ
ਇਸ ਮੈਚ ਤੋਂ ਇਕ ਅੰਕ ਦੀ ਮਦਦ ਨਾਲ ਪਾਕਿਸਤਾਨ ਨੇ ਏਸ਼ੀਆ ਕੱਪ ਦੇ ਸੁਪਰ-4 ਦੌਰ ‘ਚ ਪ੍ਰਵੇਸ਼ ਕਰ ਲਿਆ ਹੈ। ਟੀਮ ਸੁਪਰ-4 ਰਾਊਂਡ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਪਾਕਿਸਤਾਨ ਦੇ ਖਾਤੇ ‘ਚ ਹੁਣ 3 ਅੰਕ ਹਨ। ਪਾਕਿਸਤਾਨ ਨੇ ਮੁਲਤਾਨ ਵਿੱਚ ਆਪਣੇ ਪਹਿਲੇ ਮੈਚ ਵਿੱਚ ਨੇਪਾਲ ਨੂੰ 238 ਦੌੜਾਂ ਨਾਲ ਹਰਾਇਆ ਸੀ।
ਇਸ ਗਰੁੱਪ ਦਾ ਆਖਰੀ ਲੀਗ ਮੈਚ 4 ਸਤੰਬਰ ਨੂੰ ਭਾਰਤ ਅਤੇ ਨੇਪਾਲ ਵਿਚਾਲੇ ਖੇਡਿਆ ਜਾਵੇਗਾ, ਜਿਸ ‘ਚ ਗਰੁੱਪ-ਏ ਦੀ ਦੂਜੀ ਸੁਪਰ-4 ਟੀਮ ਦਾ ਫੈਸਲਾ ਹੋਵੇਗਾ।
ਪੰਡਯਾ-ਕਿਸ਼ਨ ਦੀ ਪਾਰੀ ‘ਚ ਭਾਰਤ ਨੇ 266 ਦੌੜਾਂ ਬਣਾਈਆਂ
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ 48.5 ਓਵਰਾਂ ਵਿੱਚ 266 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਉਪ ਕਪਤਾਨ ਹਾਰਦਿਕ ਪੰਡਯਾ ਨੇ 87 ਅਤੇ ਈਸ਼ਾਨ ਕਿਸ਼ਨ ਨੇ 82 ਦੌੜਾਂ ਬਣਾਈਆਂ। ਟੀਮ ਦਾ ਟਾਪ ਆਰਡਰ ਅਸਫਲ ਰਿਹਾ।
ਸ਼ਾਹੀਨ ਨੇ ਰੋਹਿਤ, ਕੋਹਲੀ ਅਤੇ ਹਾਰਦਿਕ ਦੀਆਂ ਵਿਕਟਾਂ ਲਈਆਂ
ਪਾਕਿਸਤਾਨ ਦੀਆਂ ਸਾਰੀਆਂ 10 ਵਿਕਟਾਂ ਤੇਜ਼ ਗੇਂਦਬਾਜ਼ਾਂ ਨੇ ਲਈਆਂ। ਸ਼ਾਹੀਨ ਸ਼ਾਹ ਅਫਰੀਦੀ ਨੇ ਸਭ ਤੋਂ ਵੱਧ 4 ਵਿਕਟਾਂ ਹਾਸਲ ਕੀਤੀਆਂ, ਉਸ ਨੇ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਹਾਰਦਿਕ ਪੰਡਯਾ ਅਤੇ ਰਵਿੰਦਰ ਜਡੇਜਾ ਦੀਆਂ ਵਿਕਟਾਂ ਲਈਆਂ। ਜਦੋਂ ਕਿ ਹਰਿਸ ਰਊਫ ਅਤੇ ਨਸੀਮ ਸ਼ਾਹ ਨੇ 3-3 ਵਿਕਟਾਂ ਹਾਸਲ ਕੀਤੀਆਂ।
ਟਾਪ ਆਰਡਰ ਫਲਾਪ ਹੋਇਆ
ਭਾਰਤੀ ਟੀਮ ਦਾ ਟਾਪ ਆਰਡਰ ਫਲਾਪ ਰਿਹਾ। ਕਪਤਾਨ ਰੋਹਿਤ ਸ਼ਰਮਾ 11, ਵਿਰਾਟ ਕੋਹਲੀ 4, ਸ਼੍ਰੇਅਸ ਅਈਅਰ 14 ਅਤੇ ਸ਼ੁਭਮਨ ਗਿੱਲ 10 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਰੋਹਿਤ-ਵਿਰਾਟ ਨੂੰ ਸ਼ਾਹੀਨ ਨੇ ਬੋਲਡ ਕੀਤਾ, ਜਦਕਿ ਅਈਅਰ ਅਤੇ ਗਿੱਲ ਨੂੰ ਰਊਫ ਨੇ ਪੈਵੇਲੀਅਨ ਭੇਜਿਆ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h