India Squad Australia T20: ਆਸਟ੍ਰੇਲੀਆ ਦੌਰੇ ਲਈ ਭਾਰਤੀ ਮਹਿਲਾ ਟੀਮ (Indian Women’s Team) ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ, ਅਖਿਲ ਭਾਰਤੀ ਮਹਿਲਾ ਚੋਣ ਕਮੇਟੀ ਨੇ ਆਸਟ੍ਰੇਲੀਆ ਦੇ ਖਿਲਾਫ ਆਗਾਮੀ ਪੰਜ ਮੈਚਾਂ ਦੀ ਮਹਿਲਾ ਮਾਸਟਰਕਾਰਡ ਟੀ-20 ਸੀਰੀਜ਼ (IND-W vs AUS-W) ਲਈ ਭਾਰਤ ਦੀ ਟੀਮ ਦੀ ਚੋਣ ਕੀਤੀ ਹੈ। ਜਿਸ ‘ਚ ਪੂਜਾ ਵਸਤਰਕਾਰ ਸੱਟ ਕਾਰਨ ਬਾਹਰ ਹੋ ਗਈ ਹੈ ਜਦਕਿ ਟੀਮ ਦੀ ਕਮਾਨ ਹਰਮਨਪ੍ਰੀਤ ਕੌਰ (Harmanpreet Kaur) ਨੂੰ ਸੌਂਪੀ ਗਈ ਹੈ।
ਟੀਮ ਦੀ ਅਗਵਾਈ ਹਰਮਨਪ੍ਰੀਤ ਕੌਰ ਕਰੇਗੀ ਜਦਕਿ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਉਪ ਕਪਤਾਨ ਹੋਵੇਗੀ। ਸ਼ੈਫਾਲੀ ਵਰਮਾ, ਜੇਮਿਮਾਹ ਰੌਡਰਿਗਜ਼ ਅਤੇ ਦੀਪਤੀ ਸ਼ਰਮਾ ਵਰਗੀਆਂ ਖਿਡਾਰਨਾਂ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਾਲ ਹੀ ‘ਚ ਵਿਵਾਦਾਂ ‘ਚ ਰਹਿਣ ਦੇ ਬਾਵਜੂਦ ਰਾਜੇਸ਼ਵਰੀ ਗਾਇਕਵਾੜ ਨੂੰ ਵੀ ਮੌਕਾ ਮਿਲਿਆ ਹੈ।
🚨NEWS 🚨: India’s squad for T20I series against Australia announced.#TeamIndia | #INDvAUS
— BCCI Women (@BCCIWomen) December 2, 2022
ਆਸਟ੍ਰੇਲੀਆ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਯਸਤਿਕਾ ਭਾਟੀਆ (ਵਿਕੇਟ), ਜੇਮਿਮਾ ਰੌਡਰਿਗਜ਼, ਦੀਪਤੀ ਸ਼ਰਮਾ, ਰਾਧਾ ਯਾਦਵ, ਰਾਜੇਸ਼ਵਰੀ ਗਾਇਕਵਾੜ, ਰੇਣੁਕਾ ਸਿੰਘ ਠਾਕੁਰ, ਮੇਘਨਾ ਸਿੰਘ, ਅੰਜਲੀ ਸਰਵਾਨੀ, ਦੇਵਿਕਾ ਵੈਦਿਆ, ਐਸ ਮੇਘਨਾ, ਰਿਚਾ ਘੋਸ਼ (ਵਿਕਟਕੀਪਰ), ਹਰਲੀਨ ਦਿਓਲ।
ਆਸਟਰੇਲੀਆ ਖਿਲਾਫ ਘਰੇਲੂ ਟੀ-20 ਸੀਰੀਜ਼ ਮੁੰਬਈ ਦੇ ਦੋ ਸਥਾਨਾਂ ‘ਤੇ ਹੋਵੇਗੀ – ਡੀ.ਵਾਈ. ਪਾਟਿਲ ਸਟੇਡੀਅਮ ਅਤੇ ਸੀ.ਸੀ.ਆਈ. ਪੰਜ ਮੈਚਾਂ ਵਿੱਚੋਂ ਪਹਿਲਾ ਮੈਚ 9 ਦਸੰਬਰ ਨੂੰ ਖੇਡਿਆ ਜਾਵੇਗਾ ਅਤੇ ਸੀਰੀਜ਼ 20 ਦਸੰਬਰ ਨੂੰ ਖਤਮ ਹੋਵੇਗੀ। ਇਹ ਹੈ ਪੂਰਾ ਸਮਾਂ-ਸਾਰਣੀ –
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h