Umran Malik And Arshdeep Singh ODI debut: ਨਿਊਜ਼ੀਲੈਂਡ (New Zealand) ਦੇ ਕਪਤਾਨ ਕੇਨ ਵਿਲੀਅਮਸਨ (Kane Williamson) ਨੇ ਸ਼ੁੱਕਰਵਾਰ ਨੂੰ ਭਾਰਤ ਦੇ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਵਨਡੇ ਵਿੱਚ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਦੱਸ ਦਈਏ ਕਿ ਤੇਜ਼ ਗੇਂਦਬਾਜ਼ ਉਮਰਾਨ ਮਲਿਕ (Umran Malik) ਅਤੇ ਅਰਸ਼ਦੀਪ ਸਿੰਘ (Arshdeep Singh) ਭਾਰਤ ਲਈ ਆਪਣਾ ਵਨਡੇ ਡੈਬਿਊ ਕਰ ਰਹੇ ਹਨ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਦੱਸ ਦੇਈਏ ਕਿ ਮੈਚ ਤੋਂ ਪਹਿਲਾਂ ਕਪਤਾਨ ਧਵਨ (Shikhar Dhawan) ਨੇ ਅਰਸ਼ਦੀਪ ਨੂੰ ਡੈਬਿਊ ਕੈਪ ਪਹਿਨਾਈ, ਜਿਸ ਤੋਂ ਬਾਅਦ ਅਰਸ਼ਦੀਪ ਨੇ ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ (Sidhu Moosewala) ਵਾਂਗ ਪੱਟ ‘ਤੇ ਥਾਪੀ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ, ਉੱਥੇ ਹੀ ਉਮਰਾਨ ਮਲਿਕ ਨੂੰ ਟੀਮ ਦੇ ਕੋਚ ਵੀਵੀਐਸ ਲਕਸ਼ਮਣ ਨੇ ਡੈਬਿਊ ਕੈਪ ਦਿੱਤੀ। ਉਮਰਾਨ ਨੇ ਫਿਰ ਤੋਂ ਖਿਡਾਰੀਆਂ ਨਾਲ ਹੱਥ ਮਿਲਾਉਂਦਿਆਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
Moment to cherish! 😊
Congratulations to @arshdeepsinghh and @umran_malik_01 as they are set to make their ODI debuts 👏 👏#TeamIndia | #NZvIND pic.twitter.com/VqgTxaDbKm
— BCCI (@BCCI) November 25, 2022
ਦੱਸ ਦੇਈਏ ਕਿ ਉਮਰਾਨ ਨੂੰ ਨਿਊਜ਼ੀਲੈਂਡ ਖਿਲਾਫ ਖੇਡੇ ਗਏ ਟੀ-20 ‘ਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਜਿਸ ਤੋਂ ਬਾਅਦ ਫੈਨਸ ਸੋਸ਼ਲ ਮੀਡੀਆ ‘ਤੇ ਟੀਮ ਮੈਨੇਜਮੈਂਟ ਦੀ ਖਿਚਾਈ ਕਰਦੇ ਹੋਏ ਕਾਫੀ ਟਵੀਟ ਕਰ ਰਹੇ ਸੀ। ਸ਼ੁੱਕਰਵਾਰ ਦੇ ਮੈਚ ਵਿੱਚ ਉਮਰਾਨ ਅਤੇ ਅਰਸ਼ਦੀਪ ਤੋਂ ਇਲਾਵਾ ਸੰਜੂ ਸੈਮਸਨ ਨੂੰ ਵੀ ਪਲੇਇੰਗ ਇਲੈਵਨ ਵਿੱਚ ਮੌਕਾ ਮਿਲਿਆ ਹੈ। ਜਿਸ ਕਾਰਨ ਪ੍ਰਸ਼ੰਸਕਾਂ ਨੂੰ ਰਾਹਤ ਮਿਲੀ ਹੈ।
ਦੂਜੇ ਪਾਸੇ ਕੀਵੀ ਟੀਮ ਵੀ ਤਜਰਬੇਕਾਰ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਅਤੇ ਧਮਾਕੇਦਾਰ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਤੋਂ ਬਗੈਰ ਮੈਦਾਨ ‘ਤੇ ਉਤਰ ਰਹੀ ਹੈ। ਸਾਲ 2017 ‘ਚ ਆਖਰੀ ਵਨਡੇ ਖੇਡਣ ਵਾਲੇ ਐਡਮ ਮਿਲਨੇ ਨੂੰ ਨਿਊਜ਼ੀਲੈਂਡ ਦੀ ਪਲੇਇੰਗ ਇਲੈਵਨ ‘ਚ ਥਾਂ ਮਿਲੀ ਹੈ। ਅਗਲੇ ਸਾਲ ਹੋਣ ਵਾਲੇ ਵਨਡੇ ਵਿਸ਼ਵ ਕੱਪ ਦੇ ਲਿਹਾਜ਼ ਨਾਲ ਇਹ ਸੀਰੀਜ਼ ਦੋਵਾਂ ਟੀਮਾਂ ਲਈ ਮਹੱਤਵਪੂਰਨ ਹੈ। ਕਿਉਂਕਿ ਭਾਰਤ ਵਿਸ਼ਵ ਕੱਪ ਦਾ ਮੇਜ਼ਬਾਨ ਹੈ, ਇਸ ਲਈ ਉਹ ਪਹਿਲਾਂ ਹੀ ਇਸ ਵੱਕਾਰੀ ਟੂਰਨਾਮੈਂਟ ਵਿੱਚ ਖੇਡਣ ਲਈ ਕੁਆਲੀਫਾਈ ਕਰ ਚੁੱਕਾ ਹੈ। ਇਸ ਸਮੇਂ ਨਿਊਜ਼ੀਲੈਂਡ ਦੀ ਟੀਮ ਵਿਸ਼ਵ ਕੱਪ ਸੁਪਰ ਲੀਗ ਦੇ ਅੰਕ ਸੂਚੀ ਵਿੱਚ ਛੇਵੇਂ ਨੰਬਰ ‘ਤੇ ਹੈ।
ਦੋਵਾਂ ਟੀਮਾਂ ਦੇ Playing XI
Playing XI ਭਾਰਤ: ਸ਼ਿਖਰ ਧਵਨ (ਕਪਤਾਨ), ਸ਼ੁਭਮਨ ਗਿੱਲ, ਰਿਸ਼ਭ ਪੰਤ (ਵਿਕੇਟ), ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਉਮਰਾਨ ਮਲਿਕ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ।
Playing XI ਨਿਊਜ਼ੀਲੈਂਡ : ਫਿਨ ਐਲਨ, ਡੇਵੋਨ ਕੋਨਵੇ, ਕੇਨ ਵਿਲੀਅਮਸਨ (ਸੀ), ਟੌਮ ਲੈਥਮ (ਵਿ.), ਡੈਰਿਲ ਮਿਸ਼ੇਲ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਐਡਮ ਮਿਲਨੇ, ਮੈਟ ਹੈਨਰੀ, ਟਿਮ ਸਾਊਥੀ, ਲਾਕੀ ਫਰਗੂਸਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h