IND vs NZ ODI Highlights: ਭਾਰਤੀ ਗੇਂਦਬਾਜ਼ਾਂ ਨੇ ਇਸ ਮੈਚ ‘ਚ ਤਬਾਹੀ ਮਚਾਈ ਤੇ ਨਿਊਜ਼ੀਲੈਂਡ ਨੂੰ ਗੋਡਿਆਂ ‘ਤੇ ਲਿਆਂਦਾ। ਨਿਊਜ਼ੀਲੈਂਡ ਦੀ ਟੀਮ 108 ਦੇ ਸਕੋਰ ‘ਤੇ ਹੀ ਢਹਿ ਗਈ। ਭਾਰਤ ਵੱਲੋਂ ਮੁਹੰਮਦ ਸ਼ਮੀ ਨੇ 3, ਹਾਰਦਿਕ ਪੰਡਿਯਾ ਤੇ ਵਾਸ਼ਿੰਗਟਨ ਸੁੰਦਰ ਨੇ 2-2 ਵਿਕਟਾਂ ਲਈਆਂ।
109 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੂਫਾਨੀ ਪਾਰੀ ਖੇਡੀ। ਰੋਹਿਤ ਸ਼ਰਮਾ ਨੇ 51 ਦੌੜਾਂ ਬਣਾਈਆਂ ਤੇ ਮੈਚ ਨੂੰ ਜਲਦੀ ਖ਼ਤਮ ਕਰਨ ਵੱਲ ਕਦਮ ਵਧਾਇਆ। ਟੀਮ ਇੰਡੀਆ ਨੇ ਹਾਲ ਹੀ ‘ਚ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਜਿੱਤੀ ਸੀ, ਹੁਣ ਉਸ ਨੇ ਨਿਊਜ਼ੀਲੈਂਡ ਨੂੰ ਹਰਾਇਆ ਹੈ।
ਸ਼ੁਭਮਨ ਗਿੱਲ ਦੀਆਂ ਅਜੇਤੂ 40 ਦੌੜਾਂ ਦੀ ਬਦੌਲਤ ਭਾਰਤ ਨੇ ਇਹ ਆਸਾਨ ਜਿੱਤ ਦਰਜ ਕੀਤੀ। 3 ਮੈਚਾਂ ਦੀ ਸੀਰੀਜ਼ ‘ਚ ਟੀਮ ਇੰਡੀਆ 2-0 ਨਾਲ ਅੱਗੇ ਹੋ ਗਈ ਹੈ ਅਤੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਦੱਸ ਦੇਈਏ ਕਿ ਟੀਮ ਇੰਡੀਆ ਨੇ ਇਸ ਮੈਚ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ ਅਤੇ ਨਿਊਜ਼ੀਲੈਂਡ ਦੀ ਟੀਮ ਸਿਰਫ 108 ਦੇ ਸਕੋਰ ‘ਤੇ ਆਲ ਆਊਟ ਹੋ ਗਈ ਸੀ। ਵਨਡੇ ਵਿਸ਼ਵ ਕੱਪ ਦੀਆਂ ਤਿਆਰੀਆਂ ‘ਚ ਲੱਗੀ ਟੀਮ ਇੰਡੀਆ ਲਗਾਤਾਰ ਜਿੱਤਾਂ ਦਰਜ ਕਰ ਰਹੀ ਹੈ।
ਸ਼ਮੀ ਦਾ ਰਿਹਾ ਦਬਦਬਾ
ਕੀਵੀ ਬੱਲੇਬਾਜ਼ ਪੂਰੇ ਮੈਚ ਦੌਰਾਨ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਸੰਘਰਸ਼ ਕਰਦੇ ਰਹੇ। ਸ਼ਮੀ ਨੇ ਕੀਵੀ ਬੱਲੇਬਾਜ਼ਾਂ ਨੂੰ ਆਪਣੀਆਂ ਗੇਂਦਾਂ ‘ਤੇ ਨੱਚਣਾ ਸ਼ੁਰੂ ਕਰ ਦਿੱਤਾ ਤੇ ਪਹਿਲੇ ਓਵਰ ਦੀ 5ਵੀਂ ਗੇਂਦ ‘ਤੇ ਸਲਾਮੀ ਬੱਲੇਬਾਜ਼ ਫਿਨ ਐਲਨ ਨੂੰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਪੂਰੀ ਮਹਿਮਾਨ ਟੀਮ ਦਬਾਅ ‘ਚ ਆ ਗਈ ਅਤੇ ਇੱਕ ਸਮੇਂ ਨਿਊਜ਼ੀਲੈਂਡ ਦਾ ਸਕੋਰ 15 ਦੌੜਾਂ ‘ਤੇ 5 ਵਿਕਟਾਂ ਸੀ। ਪੂਰੀ ਟੀਮ 50 ਦੌੜਾਂ ਦੇ ਅੰਦਰ ਹੀ ਸੀਮਤ ਨਜ਼ਰ ਆ ਰਹੀ ਸੀ ਪਰ 3 ਬੱਲੇਬਾਜ਼ 100 ਦੌੜਾਂ ਤੱਕ ਪਹੁੰਚਾਉਣ ‘ਚ ਕਾਮਯਾਬ ਰਹੇ।
ਗਿੱਲ ਤੇ ਰੋਹਿਤ ਨੇ ਦਮਦਾਰ ਸ਼ੁਰੂਆਤ
ਸ਼ਮੀ ਨੇ 18 ਦੌੜਾਂ ਦੇ ਕੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਹਾਰਦਿਕ ਪੰਡਿਯਾ ਨੇ 16 ਦੌੜਾਂ ਦੇ ਕੇ 2 ਵਿਕਟਾਂ ਅਤੇ ਸੁੰਦਰ ਨੇ 7 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ ਅਤੇ ਕੁਲਦੀਪ ਯਾਦਵ ਨੂੰ ਇੱਕ-ਇੱਕ ਸਫਲਤਾ ਮਿਲੀ।
109 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਕਪਤਾਨ ਰੋਹਿਤ ਅਤੇ ਸ਼ੁਭਮਨ ਗਿੱਲ ਨੇ ਜ਼ਬਰਦਸਤ ਸ਼ੁਰੂਆਤ ਦਿੱਤੀ। ਦੋਵਾਂ ਵਿਚਾਲੇ 72 ਦੌੜਾਂ ਦੀ ਸਾਂਝੇਦਾਰੀ ਹੋਈ। ਰੋਹਿਤ ਨੇ 50 ਗੇਂਦਾਂ ‘ਤੇ 51 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 7 ਚੌਕੇ ਅਤੇ 2 ਛੱਕੇ ਲਗਾਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h