IND vs NZ 2nd T20I: ਭਾਰਤ ਨੇ ਨਿਊਜ਼ੀਲੈਂਡ ਨੂੰ ਦੂਜੇ T20I ਵਿੱਚ 65 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ T20I ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਪਹਿਲਾ ਟੀ-20 ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਭਾਰਤ ਨੇ ਨਿਊਜ਼ੀਲੈਂਡ ਨੂੰ 192 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ‘ਚ ਕੀਵੀ ਟੀਮ 18.5 ਓਵਰਾਂ ‘ਚ 126 ਦੌੜਾਂ ‘ਤੇ ਆਊਟ ਹੋ ਗਈ। ਨਿਊਜ਼ੀਲੈਂਡ ਵੱਲੋਂ ਕ੍ਰੀਜ਼ ‘ਤੇ ਸਿਰਫ਼ ਕੇਨ ਵਿਲੀਅਮਸਨ ਹੀ ਜ਼ਬਰਦਸਤ ਖੇਡੇ। ਵਿਲੀਅਮਸਨ ਨੇ 52 ਗੇਂਦਾਂ ‘ਤੇ 61 ਦੌੜਾਂ ਦੀ ਪਾਰੀ ਖੇਡੀ।
ਇਸ ਦੇ ਨਾਲ ਹੀ ਭਾਰਤ ਵੱਲੋਂ ਦੀਪਕ ਹੁੱਡਾ ਨੇ 4 ਵਿਕਟਾਂ ਲਈਆਂ। ਸਿਰਾਜ ਨੇ ਵੀ 2 ਵਿਕਟਾਂ ਆਪਣੇ ਖਾਤੇ ‘ਚ ਪਾਈਆਂ। ਇਸ ਦੇ ਨਾਲ ਹੀ ਭੁਵਨੇਸ਼ਵਰ ਕੁਮਾਰ ਅਤੇ ਸੁੰਦਰ ਨੇ ਵੀ 1-1 ਵਿਕਟ ਲੈਣ ‘ਚ ਸਫਲਤਾ ਹਾਸਲ ਕੀਤੀ। ਚਾਹਲ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 2 ਵਿਕਟਾਂ ਲੈਣ ‘ਚ ਸਫਲ ਰਹੇ। ਇਸ ਦੇ ਨਾਲ ਹੀ ਮੈਚ ‘ਚ ਸੂਰਿਆਕੁਮਾਰ ਯਾਦਵ ਨੇ 51 ਗੇਂਦਾਂ ‘ਤੇ 111 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ਨੇ ਮੈਚ ਦਾ ਰੁਖ ਹੀ ਬਦਲ ਦਿੱਤਾ।
ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਢਾਹਿਆ ਕਹਿਰ
Deepak Hooda is our Top Performer from the second innings for his brilliant bowling figures of 4/10 in 2.5 overs.
A look at his bowling summary here 👇👇#NZvIND pic.twitter.com/DiKpeIFyOn
— BCCI (@BCCI) November 20, 2022
ਸੂਰਿਆਕੁਮਾਰ ਯਾਦਵ ਦੀ ਧਮਾਕੇਦਾਰ ਪਾਰੀ ਤੋਂ ਬਾਅਦ ਟੀਮ ਇੰਡੀਆ ਦੇ ਗੇਂਦਬਾਜ਼ ਵੀ ਛਾਏ ਹੋਏ ਹਨ। ਭਾਰਤ ਲਈ ਦੀਪਕ ਹੁੱਡਾ ਨੇ ਚਾਰ, ਯੁਜਵੇਂਦਰ ਚਾਹਲ ਅਤੇ ਮੁਹੰਮਦ ਸਿਰਾਜ ਨੇ 2-2 ਵਿਕਟਾਂ ਲਈਆਂ। ਭਾਰਤੀ ਗੇਂਦਬਾਜ਼ਾਂ ਨੇ ਥੋੜ੍ਹੇ-ਥੋੜ੍ਹੇ ਅੰਤਰਾਲ ‘ਤੇ ਵਿਕਟਾਂ ਲਈਆਂ ਜਿਸ ਕਾਰਨ ਨਿਊਜ਼ੀਲੈਂਡ ਇਸ ਮੈਚ ‘ਚ ਵਾਪਸੀ ਨਹੀਂ ਕਰ ਸਕਿਆ।
ਸੂਰਿਆਕੁਮਾਰ ਯਾਦਵ ਦਾ ਕਮਾਲ
ਸੂਰਿਆਕੁਮਾਰ ਯਾਦਵ ਨੇ ਐਤਵਾਰ ਨੂੰ ਨਿਊਜ਼ੀਲੈਂਡ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ 51 ਗੇਂਦਾਂ ‘ਚ ਅਜੇਤੂ 111 ਦੌੜਾਂ ਬਣਾਈਆਂ। ਦੁਨੀਆ ਦੇ ਨੰਬਰ 1 ਬੱਲੇਬਾਜ਼ ਨੇ ਆਪਣੀ ਪਾਰੀ ‘ਚ 7 ਛੱਕੇ ਅਤੇ 11 ਚੌਕੇ ਲਗਾਏ। ਸੂਰਿਆ ਦਾ ਸਟ੍ਰਾਈਕ ਰੇਟ 217 ਰਿਹਾ। ਦੱਸ ਦੇਈਏ ਕਿ ਸੂਰਿਆਕੁਮਾਰ ਨੇ ਦੂਜੀ ਵਾਰ ਟੀ-20 ਇੰਟਰਨੈਸ਼ਨਲ ਵਿੱਚ ਸੈਂਕੜਾ ਲਗਾਇਆ ਹੈ। ਉਸ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ ਅਤੇ ਵਿਰਾਟ ਕੋਹਲੀ ਨੇ ਉਸ ਦੀ ਪਾਰੀ ‘ਤੇ ਸ਼ਾਨਦਾਰ ਟਿੱਪਣੀ ਕੀਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h