IND vs NZ 2nd T20I Updates: ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਦੂਜਾ ਟੀ-20 ਮੈਚ ਮਾਊਂਟ ਮੌਂਗਨੁਈ ਦੇ ਬੇ ਓਵਲ ਮੈਦਾਨ ‘ਤੇ ਖੇਡਿਆ ਜਾਵੇਗਾ। ਦੂਜੇ ਟੀ-20 ਵਿੱਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ। ਯੁਜਵੇਂਦਰ ਚਾਹਲ ਅਤੇ ਮੁਹੰਮਦ ਸਿਰਾਜ ਨੂੰ ਭਾਰਤੀ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ। ਪਹਿਲਾ ਟੀ-20 ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।
ਹੁਣ ਪ੍ਰਸ਼ੰਸਕ ਚਾਹੁਣਗੇ ਕਿ ਦੂਜਾ ਟੀ-20 ਮੈਚ ਪੂਰਾ ਹੋਵੇ, ਉਂਝ ਤਾਂ ਅੱਜ ਵੀ ਮੀਂਹ ਪੈਣ ਦੀ ਉਮੀਦ ਹੈ। ਯਾਨੀ ਮੈਚ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ ‘ਚ ਅੱਜ ਦੇ ਮੈਚ ‘ਚ ਦੋਵੇਂ ਟੀਮਾਂ ਡਕਵਰਥ ਲੁਈਸ ਨਿਯਮ ਦੇ ਤਹਿਤ ਰਣਨੀਤੀ ਬਣਾ ਕੇ ਮੈਦਾਨ ‘ਚ ਉਤਰਨਗੀਆਂ। ਅੱਜ ਦੇ ਮੈਚ ‘ਚ ਭਾਰਤੀ ਪਲੇਇੰਗ ਇਲੈਵਨ ਕੀ ਹੋਵੇਗੀ, ਇਹ ਵੀ ਦੇਖਣਾ ਹੋਵੇਗਾ।
A look at our Playing XI for the 2nd T20I.
Live – https://t.co/OvmynDiyd8 #NZvIND pic.twitter.com/WVZj6znsg8
— BCCI (@BCCI) November 20, 2022
ਦੱਸ ਦੇਈਏ ਕਿ ਨਿਯਮਤ ਕਪਤਾਨ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ‘ਚ ਤਜਰਬੇਕਾਰ ਆਲਰਾਊਂਡਰ ਹਾਰਦਿਕ ਪੰਡਿਯਾ ਭਾਰਤੀ ਟੀ-20 ਟੀਮ ਦੀ ਅਗਵਾਈ ਕਰ ਰਹੇ ਹਨ ਜਦਕਿ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਉਪ-ਕਪਤਾਨ ਹਨ। ਰੋਹਿਤ ਤੋਂ ਇਲਾਵਾ ਅਨੁਭਵੀ ਬੱਲੇਬਾਜ਼ ਵਿਰਾਟ ਕੋਹਲੀ ਅਤੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੂੰ ਇਸ ਦੌਰੇ ਲਈ ਆਰਾਮ ਦਿੱਤਾ ਗਿਆ ਹੈ।
ਨਿਊਜ਼ੀਲੈਂਡ ਸੰਭਾਵਿਤ XI
ਫਿਨ ਐਲਨ, ਡੇਵੋਨ ਕੌਨਵੇ, ਕੇਨ ਵਿਲੀਅਮਸਨ, ਗਲੇਨ ਫਿਲਿਪਸ, ਡੇਰਿਲ ਮਿਸ਼ੇਲ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਟਿਮ ਸਾਊਦੀ, ਈਸ਼ ਸੋਢੀ, ਐਡਮ ਮਿਲਨੇ, ਲਾਕੀ ਫਰਗੂਸਨ
ਭਾਰਤ ਸੰਭਾਵਿਤ XI
ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ/ਸੰਜੂ ਸੈਮਸਨ/ਦੀਪਕ ਹੁੱਡਾ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਹਾਰਦਿਕ ਪੰਡਯਾ, ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਉਮਰਾਨ ਮਲਿਕ/ਹਰਸ਼ਲ ਪਟੇਲ, ਯੁਜ਼ਵੇਂਦਰ ਚਾਹਲ, ਅਰਸ਼ਦੀਪ ਸਿੰਘ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h