India vs New Zealand 2nd ODI Live Score: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਦੂਜਾ ਵਨਡੇ ਮੀਂਹ ਕਾਰਨ ਰੱਦ ਹੋ ਗਿਆ। ਇਸ ਦੇ ਨਾਲ ਹੀ ਭਾਰਤ ਦਾ ਨਿਊਜ਼ੀਲੈਂਡ ‘ਚ ਇਹ ਵਨਡੇ ਸੀਰੀਜ਼ ਜਿੱਤਣ ਦਾ ਸੁਪਨਾ ਵੀ ਖ਼ਤਮ ਹੋ ਗਿਆ। ਸੀਰੀਜ਼ ਦਾ ਆਖਰੀ ਵਨਡੇ 30 ਨਵੰਬਰ 2022 ਨੂੰ ਕ੍ਰਾਈਸਟਚਰਚ ਦੇ ਹੇਗਲੇ ਓਵਲ ਮੈਦਾਨ ‘ਤੇ ਖੇਡਿਆ ਜਾਣਾ ਹੈ।
ਜੇਕਰ ਭਾਰਤ ਇਹ ਸੀਰੀਜ਼ ਨਹੀਂ ਗੁਆਉਣਾ ਚਾਹੁੰਦਾ ਤਾਂ ਉਸ ਨੂੰ ਕਿਸੇ ਵੀ ਕੀਮਤ ‘ਤੇ ਤੀਜਾ ਵਨਡੇ ਜਿੱਤਣਾ ਹੋਵੇਗਾ ਕਿਉਂਕਿ ਨਿਊਜ਼ੀਲੈਂਡ ਆਕਲੈਂਡ ‘ਚ ਖੇਡਿਆ ਗਿਆ ਪਹਿਲਾ ਵਨਡੇ ਜਿੱਤ ਕੇ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਦੂਜਾ ਵਨਡੇ ਹੈਮਿਲਟਨ ਦੇ ਸੇਡਾਨ ਪਾਰਕ ‘ਚ ਖੇਡਿਆ ਜਾਣਾ ਸੀ ਪਰ ਮੀਂਹ ਕਾਰਨ ਸਿਰਫ 12.5 ਓਵਰਾਂ ਦਾ ਹੀ ਖੇਡਿਆ ਜਾ ਸਕਿਆ।
Handshakes 🤝 all around after the second ODI is called off due to rain.
Scorecard 👉 https://t.co/frOtF82cQ4 #TeamIndia | #NZvIND pic.twitter.com/pTMVahxCgg
— BCCI (@BCCI) November 27, 2022
ਹੈਮਿਲਟਨ ਦੇ ਸੇਡਨ ਪਾਰਕ ਵਿੱਚ ਮੀਂਹ ਕਾਰਨ ਦੋ ਵਾਰ ਖੇਡ ਨੂੰ ਰੋਕਿਆ ਗਿਆ। ਜਦੋਂ ਦੂਜੀ ਵਾਰ ਖੇਡ ਨੂੰ ਰੋਕਿਆ ਗਿਆ ਤਾਂ ਭਾਰਤ ਨੇ 12.5 ਓਵਰਾਂ ਵਿੱਚ ਇੱਕ ਵਿਕਟ ‘ਤੇ 89 ਦੌੜਾਂ ਬਣਾਈਆਂ ਸੀ। ਸੂਰਿਆਕੁਮਾਰ ਯਾਦਵ ਅਤੇ ਸ਼ੁਭਮਨ ਗਿੱਲ ਨੇ 46 ਗੇਂਦਾਂ ਵਿੱਚ 66 ਦੌੜਾਂ ਜੋੜੀਆਂ। ਭਾਰਤ ਦਾ ਸਕੋਰ ਇਕ ਵਿਕਟ ‘ਤੇ 89 ਦੌੜਾਂ ਸੀ।
ਸੂਰਿਆਕੁਮਾਰ ਯਾਦਵ (Suryakumar Yadav) ਨੇ 25 ਗੇਂਦਾਂ ‘ਤੇ 34 ਅਤੇ ਸ਼ੁਭਮਨ ਗਿੱਲ (Shubman Gill)ਨੇ 42 ਗੇਂਦਾਂ ‘ਤੇ 45 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੀਂਹ ਨਾ ਰੁਕਦਾ ਦੇਖ ਕੇ ਮੈਦਾਨ ‘ਤੇ ਮੌਜੂਦ ਅੰਪਾਇਰਾਂ ਨੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ। ਭਾਰਤ ਵੱਲੋਂ ਆਊਟ ਹੋਣ ਵਾਲਾ ਬੱਲੇਬਾਜ਼ ਸ਼ਿਖਰ ਧਵਨ ਸੀ। ਉਸ ਨੂੰ ਮੈਟ ਹੈਨਰੀ ਨੇ 3 ਦੌੜਾਂ ਦੇ ਨਿੱਜੀ ਸਕੋਰ ‘ਤੇ ਪੈਵੇਲੀਅਨ ਦਾ ਰਸਤਾ ਦਿਖਾਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h