ICC T20 World Cup 2022 India vs South Africa: ਆਈਸੀਸੀ ਟੀ20 ਵਰਲਡ ਕੱਪ ‘ਚ ਸੁਪਰ-12 ਪੜਾਅ ਦਾ 18ਵਾਂ ਮੈਚ ਐਤਵਾਰ ਨੂੰ ਪਰਥ ਵਿੱਚ ਟੀਮ ਇੰਡੀਆ (Team India) ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਦੱਸ ਦਈਏ ਕਿ ਟੀਮ ਇੰਡੀਆ ਨੇ ਵਿਸ਼ਵ ਕੱਪ ‘ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਭਾਰਤੀ ਸਮੇਂ ਮੁਤਾਬਕ ਇਹ ਮੈਚ ਸ਼ਾਮ 4.30 ਵਜੇ ਹੋਵੇਗਾ ਅਤੇ ਇਸ ਦੇ ਲਈ ਟਾਸ ਸ਼ਾਮ 4 ਵਜੇ ਹੋਵੇਗਾ। ਟੀਮ ਇੰਡੀਆ ਦੀ ਕਪਤਾਨੀ ਰੋਹਿਤ ਸ਼ਰਮਾ (Rohit Sharma) ਦੇ ਮੋਢਿਆਂ ‘ਤੇ ਹੈ। ਇਸ ਦੇ ਨਾਲ ਹੀ ਵਿਰੋਧੀ ਦੱਖਣੀ ਅਫਰੀਕੀ ਟੀਮ ਦੇ ਕਪਤਾਨ ਟੇਂਬਾ ਬਾਵੁਮਾ (Temba Bavuma) ਹਨ। ਵੀਰਵਾਰ ਨੂੰ ਭਾਰਤੀ ਟੀਮ ਨੇ ਨੀਦਰਲੈਂਡ ਨੂੰ 56 ਦੌੜਾਂ ਨਾਲ ਹਰਾਇਆ ਸੀ।
A triple-header will shake up the #T20WorldCup standings today, but which teams will push closer to a semi-final berth?
Group 2 state of play ➡️ https://t.co/xn5tS3NIeV pic.twitter.com/UF7RoH6Sky
— T20 World Cup (@T20WorldCup) October 30, 2022
ਪਰਥ (Perth) ਦੀ ਮੌਜੂਦਾ ਵਿਕਟ ਅਤੇ ਦੋਵਾਂ ਟੀਮਾਂ ਦੇ ਗੇਂਦਬਾਜ਼ੀ ਦੇ ਆਧਾਰ ‘ਤੇ ਦੱਖਣੀ ਅਫਰੀਕਾ ਦੀ ਟੀਮ ਭਾਰਤੀ ਟੀਮ ‘ਤੇ ਭਾਰੀ ਨਜ਼ਰ ਆ ਰਹੀ ਹੈ। ਹਾਲਾਂਕਿ ਟੀ-20 ਕ੍ਰਿਕਟ ‘ਚ ਦੋਵਾਂ ਟੀਮਾਂ ਵਿਚਾਲੇ ਰਿਕਾਰਡ ਨੂੰ ਦੇਖਦੇ ਹੋਏ ਟੀਮ ਇੰਡੀਆ ਨੂੰ ਕਾਫੀ ਰਾਹਤ ਜ਼ਰੂਰ ਮਿਲੇਗੀ। ਦੱਸ ਦੇਈਏ ਕਿ ਟੀਮ ਇੰਡੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਹੁਣ ਤੱਕ ਕੁੱਲ 23 ਟੀ-20 ਮੈਚ ਖੇਡੇ ਗਏ ਹਨ।
ਜਾਣੋ ਟੀ-20 ਕ੍ਰਿਕੇਟ ‘ਚ ਭਾਰਤ ਅਤੇ ਦੱਖਣੀ ਅਫ਼ਰੀਕਾ ਦਾ ਰਿਕਾਰਡ
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਕੁੱਲ 23 ਟੀ-20 ਮੈਚਾਂ ‘ਚੋਂ ਟੀਮ ਇੰਡੀਆ ਨੇ 13 ਮੈਚ ਜਿੱਤੇ ਹਨ, ਜਦਕਿ ਦੱਖਣੀ ਅਫਰੀਕਾ ਨੇ 9 ਮੈਚ ਜਿੱਤੇ ਹਨ। ਦੋਵਾਂ ਟੀਮਾਂ ਵਿਚਾਲੇ ਪਿਛਲੇ 5 ਟੀ-20 ਮੈਚਾਂ ਦੀ ਗੱਲ ਕਰੀਏ ਤਾਂ ਭਾਰਤ ਨੇ 3 ਅਤੇ ਦੱਖਣੀ ਅਫਰੀਕਾ ਨੇ 1 ਮੈਚ ਜਿੱਤਿਆ ਹੈ। ਜਦਕਿ ਦੋਵਾਂ ਟੀਮਾਂ ਵਿਚਾਲੇ ਖੇਡਿਆ ਗਿਆ 1 ਟੀ-20 ਮੈਚ ਬੇ-ਨਤੀਜਾ ਰਿਹਾ। ਇਨ੍ਹਾਂ ‘ਚੋਂ ਆਖਰੀ 3 ਮੈਚ ਭਾਰਤ ‘ਚ ਖੇਡੀ ਗਈ 3 ਮੈਚਾਂ ਦੀ ਟੀ-20 ਸੀਰੀਜ਼ ‘ਚ ਖੇਡੇ ਗਏ ਸੀ। ਜਿੱਥੇ ਭਾਰਤ ਨੇ ਦੱਖਣੀ ਅਫਰੀਕਾ ਨੂੰ 2-1 ਨਾਲ ਹਰਾਇਆ।
ਪਿਛਲੇ 5 ਮੈਚਾਂ ‘ਚ ਟੀਮ ਦਾ ਪ੍ਰਦਰਸ਼ਨ
ਇਸ ਤੋਂ ਇਲਾਵਾ ਜੇਕਰ ਦੋਵਾਂ ਟੀਮਾਂ ਦੇ ਪਿਛਲੇ 5-5 ਮੈਚਾਂ ਦੀ ਗੱਲ ਕਰੀਏ ਤਾਂ ਭਾਰਤ ਨੇ 5 ‘ਚੋਂ 4 ਮੈਚ ਜਿੱਤੇ ਹਨ ਅਤੇ 1 ਮੈਚ ਹਾਰਿਆ ਹੈ, ਜਦਕਿ ਦੱਖਣੀ ਅਫਰੀਕਾ ਨੇ 2 ਮੈਚ ਜਿੱਤੇ ਹਨ, 2 ਹਾਰੇ ਹਨ ਅਤੇ 1 ਮੈਚ ਡਰਾਅ ਰਿਹਾ। ਇਸ ਟੀ-20 ਵਿਸ਼ਵ ਕੱਪ ‘ਚ ਦੋਵਾਂ ਟੀਮਾਂ ਦੇ ਪਿਛਲੇ 5-5 ਮੈਚਾਂ ‘ਚੋਂ 2-2 ਮੈਚ ਖੇਡੇ ਹਨ। ਜਿੱਥੇ ਟੀਮ ਇੰਡੀਆ ਨੇ ਪਹਿਲਾਂ ਪਾਕਿਸਤਾਨ ਅਤੇ ਫਿਰ ਨੀਦਰਲੈਂਡ ਨੂੰ ਹਰਾਇਆ। ਜਦਕਿ ਦੱਖਣੀ ਅਫਰੀਕਾ ਦਾ ਜ਼ਿੰਬਾਬਵੇ ਨਾਲ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ ਅਤੇ ਦੂਜੇ ਮੈਚ ‘ਚ ਬੰਗਲਾਦੇਸ਼ ਖਿਲਾਫ 104 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ ਸੀ।
Disney+ Hotstar ਤੇ Star Sports ‘ਤੇ LIVE ਦੇਖ ਸਕਦੇ ਹੋ ਮੈਚ
ਭਾਰਤ ‘ਚ ਹੋਣ ਵਾਲੇ ਟੀ-20 ਮੈਚ ਦਾ ਪ੍ਰਸਾਰਣ ਸਿਰਫ ਸਟਾਰ ਨੈੱਟਵਰਕ ‘ਤੇ ਹੋਵੇਗਾ। ਇਹ ਮੈਚ ਸਟਾਰ ਦੇ ਵੱਖ-ਵੱਖ ਚੈਨਲਾਂ ‘ਤੇ ਵੱਖ-ਵੱਖ ਭਾਸ਼ਾਵਾਂ ‘ਚ ਪ੍ਰਸਾਰਿਤ ਕੀਤਾ ਜਾਵੇਗਾ। ਭਾਰਤੀ ਪ੍ਰਸ਼ੰਸਕ ਸਟਾਰ ਸਪੋਰਟਸ ਨੈੱਟਵਰਕ ‘ਤੇ ਇਸ ਮੈਚ ਦਾ ਲਾਈਵ ਪ੍ਰਸਾਰਣ ਦੇਖ ਸਕਣਗੇ। ਇਸ ਤੋਂ ਇਲਾਵਾ ਭਾਰਤ-ਦੱਖਣੀ ਅਫਰੀਕਾ ਮੈਚ ਦੀ ਲਾਈਵ ਸਟ੍ਰੀਮਿੰਗ ਡਿਜ਼ਨੀ ਪਲੱਸ ਹੌਟਸਟਾਰ ‘ਤੇ ਕੀਤੀ ਜਾਵੇਗੀ। ਦੋਵੇਂ ਟੀਮਾਂ ਇਸ ਮੈਚ ਨੂੰ ਜਿੱਤ ਕੇ ਗਰੁੱਪ-2 ਵਿੱਚ ਸਿਖਰ ’ਤੇ ਪੁੱਜਣਾ ਚਾਹੁਣਗੀਆਂ।
ਦੋਵਾਂ ਟੀਮਾਂ ਇਸ ਤਰ੍ਹਾਂ ਹਨ-
ਭਾਰਤ- ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦਿਨੇਸ਼ ਕਾਰਤਿਕ, ਹਾਰਦਿਕ ਪੰਡਿਯਾ, ਰਿਸ਼ਭ ਪੰਤ, ਯੁਜਵੇਂਦਰ ਚਾਹਲ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਹਰਸ਼ਲ ਪਟੇਲ, ਦੀਪਕ ਹੁੱਡਾ, ਅਕਸ਼ਰ ਪਟੇਲ।
ਦੱਖਣੀ ਅਫ਼ਰੀਕਾ- ਟੇਂਬਾ ਬਾਵੁਮਾ (ਕਪਤਾਨ), ਕਵਿੰਟਨ ਡੀ ਕਾਕ, ਰੀਜ਼ਾ ਹੈਂਡਰਿਕਸ, ਕੇਸ਼ਵ ਮਹਾਰਾਜ, ਹੇਨਰਿਕ ਕਲਾਸੇਨ, ਏਡਨ ਮਾਰਕਰਮ, ਡੇਵਿਡ ਮਿਲਰ, ਲੁੰਗੀ ਐਨਗਿਡੀ, ਵੇਨ ਪਾਰਨੇਲ, ਮਾਰਕੋ ਯੇਨਸਨ, ਐਨਰਿਚ ਨੋਰਸੀਆ, ਕਾਗਿਸੋ ਰਬਾਦਾ, ਰਿਲੇ ਰੂਸੋ, ਤਬਾਰੀਜ਼ ਸ਼ਮਸੀ, ਸੇਂਟ ਟ੍ਰੀਸਟਨ।
ਇਹ ਵੀ ਪੜ੍ਹੋ: T20 World Cup 2022: ਭਾਰਤ ਬਨਾਮ ਸਾਊਥ ਅਫਰੀਕਾ ਮੈਚ-ਸੈਮੀਫਾਈਨਲ ਲਈ ਹੋਵੇਗੀ ਜੰਗ, ‘ਸੁਪਰ ਸੰਡੇ’ ‘ਚ ਤਿੰਨ ਮੈਚ
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h