T20 World Cup 2022 IND vs PAK: ਭਾਰਤ ਨੇ ਪਾਕਿਸਤਾਨ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਅਰਸ਼ਦੀਪ ਸਿੰਘ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਹੈ। ਅਰਸ਼ਦੀਪ ਸਿੰਘ ਨੇ ਆਪਣੇ ਪਹਿਲੇ ਮੈਚ ਦੀ ਪਹਿਲੀ ਗੇਂਦ ‘ਤੇ ਪਾਕਿ ਕਪਤਾਨ ਬਾਬਾ ਆਜਮ ਦੀ ਵਿਕਟ ਲੈ ਲਈ ਹੈ।
ਹੈੱਡ ਟੂ ਹੈੱਡ
ਦੋਵੇਂ ਟੀਮਾਂ ਦਰਮਿਆਨ ਟੀ20 ਵਿਸ਼ਵ ਕੱਪ ਦੌਰਾਨ ਕੁਲ 6 ਮੁਕਾਬਲੇ ਖੇਡੇ ਗਏ ਹਨ, ਜਿਸ ‘ਚ 5 ‘ਚ ਭਾਰਤ ਨੇ ਜਿੱਤ ਦਰਜ ਕੀਤੀ ਹੈ ਜਦਕਿ ਪਾਕਿਸਤਾਨ ਨੂੰ ਇਕ ਵਾਰ ਜਿੱਤ ਮਿਲੀ ਹੈ।
ਭਾਰਤ ਬਨਾਮ ਪਾਕਿਸਤਾਨ ਮੈਚ ਸਟਾਰ ਨੈੱਟਵਰਕ ‘ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਇਸਦਾ ਸਿੱਧਾ ਪ੍ਰਸਾਰਣ ਡਿਜ਼ਨੀ ਪਲੱਸ ਹੌਟਸਟਾਰ ‘ਤੇ ਕੀਤਾ ਜਾਵੇਗਾ।
ਸਟੇਡੀਅਮ ਬਾਰੇ ਜਾਣਕਾਰੀ
1853 ਵਿੱਚ ਬਣਾਇਆ ਗਿਆ ਮੈਲਬੋਰਨ ਕ੍ਰਿਕੇਟ ਗਰਾਊਂਡ (MCG) ਕਾਫ਼ੀ ਵੱਡਾ ਹੈ ਅਤੇ 100,000 ਤੋਂ ਵੱਧ ਲੋਕਾਂ ਦੀ ਸਮਰੱਥਾ ਵਾਲਾ ਵਿਸ਼ਵ ਦਾ 10ਵਾਂ ਸਭ ਤੋਂ ਵੱਡਾ ਸਟੇਡੀਅਮ ਹੈ, ਕ੍ਰਿਕਟ ਪ੍ਰਸ਼ੰਸਕ ਭਾਰਤ ਬਨਾਮ ਪਾਕਿਸਤਾਨ ਦੇ ਮੈਚ ਦਾ ਇੰਤਜ਼ਾਰ ਕਰਦੇ ਹਨ।
ਟੀ-20 ਵਿਸ਼ਵ ਕੱਪ ‘ਚ ਭਾਰਤ ਅਤੇ ਪਾਕਿਸਤਾਨ ਦੇ ਕੁਝ ਦਿਲਚਸਪ ਅੰਕੜੇ
- ਭਾਰਤ ਇਕਲੌਤੀ ਟੀਮ ਹੈ ਜਿਸ ਨੇ ਪਾਕਿਸਤਾਨ ਖਿਲਾਫ ਟੀ-20 ਵਿਸ਼ਵ ਕੱਪ ‘ਚ ਛੇ ‘ਚੋਂ ਪੰਜ ਮੈਚ ਜਿੱਤੇ ਹਨ।
- ਪਾਕਿਸਤਾਨ ਦੇ ਖਿਲਾਫ ਭਾਰਤ ਦੀ ਜੇਤੂ ਸੂਚੀ ਵਿੱਚ ਇੱਕ ਟਾਈ ਮੈਚ ਵੀ ਸ਼ਾਮਲ ਹੈ, ਜੋ ਉਸਨੇ 14 ਸਤੰਬਰ, 2007 ਨੂੰ ਡਰਬਨ ਵਿੱਚ ‘ਬਾਲ-ਆਊਟ’ ਰਾਹੀਂ ਜਿੱਤਿਆ ਸੀ।
- ਕੋਲੰਬੋ (ਆਰਪੀਐਸ) ਵਿੱਚ 30 ਸਤੰਬਰ 2012 ਨੂੰ ਭਾਰਤ ਦੀ 8 ਵਿਕਟਾਂ ਦੀ ਜਿੱਤ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਕਿਸੇ ਵੀ ਟੀਮ ਵੱਲੋਂ ਵਿਕਟਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ ਹੈ।
- ਵਿਰਾਟ ਕੋਹਲੀ ਨੇ ਪਾਕਿਸਤਾਨ ਦੇ ਖਿਲਾਫ ਟੀ-20 ਵਿਸ਼ਵ ਕੱਪ ਮੈਚਾਂ ਵਿੱਚ ਕੁੱਲ ਚਾਰ ਪਾਰੀਆਂ ਵਿੱਚ 226 ਦੀ ਔਸਤ ਨਾਲ 226 ਦੌੜਾਂ ਬਣਾਈਆਂ ਹਨ, ਜਿਸ ਵਿੱਚ ਤਿੰਨ ਅਰਧ ਸੈਂਕੜੇ ਸ਼ਾਮਲ ਹਨ।
- ਵਿਸ਼ਵ ਟੀ-20 ਵਿੱਚ ਪਾਕਿਸਤਾਨ ਦੇ ਖਿਲਾਫ ਕੋਹਲੀ ਦੇ ਸਕੋਰਾਂ ਦਾ ਕ੍ਰਮ ਹੈ – 30-9-2012 ਨੂੰ ਕੋਲੰਬੋ (ਆਰਪੀਐਸ) ਵਿੱਚ ਨਾਬਾਦ 78; 21-3-2014 ਨੂੰ ਮੀਰਪੁਰ ਵਿਖੇ 36 ਨਾਬਾਦ, 19-3-2016 ਨੂੰ ਕੋਲਕਾਤਾ ਵਿਖੇ 55 ਨਾਬਾਦ ਅਤੇ 24 ਅਕਤੂਬਰ 2021 ਨੂੰ ਦੁਬਈ (DSC) ਵਿਖੇ 57 ਦੌੜਾਂ।