ਵਾਸ਼ਿੰਗਟਨ: ਸੈਨ ਫਰਾਂਸਿਸਕੋ ਦੇ ਮਸ਼ਹੂਰ ‘ਗੋਲਡਨ ਗੇਟ ਬ੍ਰਿਜ’ ਤੋਂ ਇੱਕ ਭਾਰਤੀ-ਅਮਰੀਕੀ ਨੌਜਵਾਨ ਨੇ ਕਥਿਤ ਤੌਰ ‘ਤੇ ਛਾਲ ਮਾਰ ਦਿੱਤੀ ਤੇ ਉਸ ਦੀ ਮੌਤ ਹੋ ਗਈ। ਨੌਜਵਾਨ ਦੇ ਮਾਤਾ-ਪਿਤਾ ਅਤੇ ਅਮਰੀਕੀ ਕੋਸਟ ਗਾਰਡ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਪੁਲ ‘ਤੇ 16 ਸਾਲਾ ਲੜਕੇ ਦਾ ਸਾਈਕਲ, ਫ਼ੋਨ ਅਤੇ ਬੈਕਪੈਕ ਮਿਲਿਆ। ਮੰਨਿਆ ਜਾ ਰਿਹਾ ਹੈ ਕਿ 12ਵੀਂ ਜਮਾਤ ਦੇ ਵਿਦਿਆਰਥੀ ਨੇ ਮੰਗਲਵਾਰ ਸ਼ਾਮ ਪੁਲ ਤੋਂ ਛਾਲ ਮਾਰ ਦਿੱਤੀ ਸੀ। ਕੋਸਟ ਗਾਰਡ ਨੇ ਕਿਹਾ ਕਿ ਉਨ੍ਹਾਂ ਨੇ ਪੁਲ ਤੋਂ ਕਿਸੇ ਦੇ ਛਾਲ ਮਾਰਨ ਦੀ ਸੂਚਨਾ ਮਿਲਣ ਤੋਂ ਬਾਅਦ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਲੜਕੇ ਦੇ ਜਿਉਂਦਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।
Today I experienced a bike ride from Fisherman's Wharf all the way across the Golden Gate Bridge 🚴♀️
The scenery along the shoreline is simply beautiful! We passed The Palace of Fine Arts, Fort Point National Historic Site, various beaches and parks on the way! pic.twitter.com/HF4u3S5xkK— Emily (@Emily78010941) December 14, 2022
ਭਾਈਚਾਰੇ ਦੇ ਆਗੂ ਅਜੈ ਜੈਨ ਭੂਟੋਰੀਆ ਨੇ ਕਿਹਾ ਕਿ ਭਾਰਤੀ-ਅਮਰੀਕੀ ਵੱਲੋਂ ਕਥਿਤ ਤੌਰ ‘ਤੇ ਗੋਲਡਨ ਬ੍ਰਿਜ ਤੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ‘ਚ ਛਾਲ ਮਾਰਨ ਦਾ ਇਹ ਚੌਥਾ ਮਾਮਲਾ ਹੈ।
‘ਬ੍ਰਿਜ ਰੇਲ ਫਾਊਂਡੇਸ਼ਨ’ ਮੁਤਾਬਕ ਪਿਛਲੇ ਸਾਲ 25 ਲੋਕਾਂ ਨੇ ਇੱਥੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਸੀ। 1937 ਵਿੱਚ ਪੁਲ ਦੇ ਖੁੱਲ੍ਹਣ ਤੋਂ ਬਾਅਦ ਇੱਥੇ ਲਗਪਗ 2,000 ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਹਨ।
ਸੂਬਾ ਸਰਕਾਰ 1.7 ਮੀਲ ਲੰਬੇ ਪੁਲ ਦੇ ਦੋਵੇਂ ਪਾਸੇ 20 ਫੁੱਟ ਚੌੜਾ ਲੋਹੇ ਦਾ ਜਾਲ ਲਗਾਉਣ ਦਾ ਕੰਮ ਕਰ ਰਹੀ ਹੈ। ਇਸ ਦਾ ਕੰਮ ਇਸ ਸਾਲ ਜਨਵਰੀ ਤੱਕ ਪੂਰਾ ਕੀਤਾ ਜਾਣਾ ਸੀ, ਪਰ ਅਜੇ ਤੱਕ ਇਹ ਨਹੀਂ ਹੋਇਆ। ਇਸ ਦੀ ਉਸਾਰੀ ਦੀ ਲਾਗਤ $13.72 ਮਿਲੀਅਨ ਤੋਂ ਵਧ ਕੇ ਲਗਪਗ $38.66 ਮਿਲੀਅਨ ਹੋ ਗਈ ਹੈ। ਇਸ ਪ੍ਰੋਜੈਕਟ ‘ਤੇ ਕੰਮ 2018 ਵਿੱਚ ਸ਼ੁਰੂ ਹੋਇਆ ਸੀ।
ਇਹ ਵੀ ਪੜ੍ਹੋ: Punjab Government: ਪੰਜਾਬ ਨੇ ਚੰਡੀਗੜ੍ਹ ਐਸਐਸਪੀ ਲਈ ਭੇਜਿਆ ਪੈਨਲ, ਸੰਦੀਪ ਗਰਗ ਸਮੇਤ ਇਹ ਨਾਂ ਆਏ ਸਾਹਮਣੇ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h