Maruti Gypsy Electric: ਦਹਾਕਿਆਂ ਤੱਕ ਭਾਰਤੀ ਸੜਕਾਂ ‘ਤੇ ਧੂਮ ਮਚਾਉਣ ਵਾਲੀ ਮਾਰੂਤੀ ਜਿਪਸੀ ਬਿਲਕੁਲ ਨਵੇਂ ਇਲੈਕਟ੍ਰਿਕ ਅੰਦਾਜ਼ ‘ਚ ਪੇਸ਼ ਕੀਤਾ ਗਿਆ। ਇਸ ਪੁਰਾਣੀ ਜਿਪਸੀ ਨੂੰ ਖਾਸ ਤੌਰ ‘ਤੇ ਭਾਰਤੀ ਫੌਜ ਲਈ ਤਿਆਰ ਕੀਤਾ ਗਿਆ ਹੈ, ਜਿਸ ਨੂੰ ਭਾਰਤੀ ਫੌਜ, ਆਈਆਈਟੀ ਦਿੱਲੀ ਤੇ ਟੈਡਪੋਲ ਪ੍ਰੋਜੈਕਟਸ ਨਾਮਕ ਇੱਕ ਸਟਾਰਟਅੱਪ ਵਲੋਂ ਰੀਟਰੋਫਿਟ ਕੀਤਾ ਗਿਆ ਹੈ।
ਇਸ ਮਾਰੂਤੀ ਜਿਪਸੀ ਇਲੈਕਟ੍ਰਿਕ ਨੂੰ ਪਿਛਲੇ ਸ਼ੁੱਕਰਵਾਰ ਨੂੰ ਆਰਮੀ ਕਮਾਂਡਰਜ਼ ਕਾਨਫਰੰਸ (ACC) ‘ਚ ਪ੍ਰਦਰਸ਼ਿਤ ਕੀਤਾ ਗਿਆ ਸੀ। ACC ਇੱਕ ਦੋ-ਸਾਲਾ ਸਮਾਗਮ ਹੈ ਅਤੇ ਭਾਰਤੀ ਫੌਜ ਦੇ ਸਭ ਤੋਂ ਵੱਡੇ ਇਕੱਠਾਂ ਵਿੱਚੋਂ ਇੱਕ ਹੈ। ਟੈਡਪੋਲ ਪ੍ਰੋਜੈਕਟਸ ਸਟਾਰਟਅੱਪ ਨੇ ਇਸ ਆਪ੍ਰੇਸ਼ਨ ਦੇ ਪਿੱਛੇ ਕੰਮ ਕੀਤਾ ਹੈ, ਇਹ ਸਟਾਰਟਅਪ ਆਈਆਈਟੀ-ਦਿੱਲੀ ਦੇ ਅਧੀਨ ਕੀਤਾ ਗਿਆ ਹੈ।
ਇਸ ਸਟਾਰਟਅੱਪ ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ, Tadpole Projects ਮੁੱਖ ਤੌਰ ‘ਤੇ ਵਿੰਟੇਜ ਕਾਰਾਂ ਅਤੇ ਜਿਪਸੀ ਨਾਲ ਸੰਬੰਧਿਤ ਹੈ। ਇਹ ਸਟਾਰਟਅਪ ਪੁਰਾਣੀਆਂ ਵਿਨਟੇਲ ਕਾਰਾਂ ਨੂੰ ਵੀ ਰੀਟ੍ਰੋਫਿਟ ਕਰਦਾ ਹੈ, ਜਿਸ ਦੁਆਰਾ ਪੁਰਾਣੀਆਂ ਕਾਰਾਂ ਨੂੰ ਸੋਧ ਕੇ ਨਵੇਂ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ।
Retrofitted Electric #Gypsies were showcased at the ongoing #Army Commanders Conference in New Delhi. #IADN pic.twitter.com/1N1oKrzPMv
— Indian Aerospace Defence News – IADN (@NewsIADN) April 21, 2023
ਕਿਵੇਂ ਦੀ ਹੈ ਭਾਰਤੀ ਫੌਜ ਦੀ ਇਲੈਕਟ੍ਰਿਕ ਜਿਸਪੀ:
ਇਸ ਇਲੈਕਟ੍ਰਿਕ ਜਿਸਪੀ ਦੇ ਬੇਸਿਕ ਡਿਜ਼ਾਈਨ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਹਾਲਾਂਕਿ SUV ਦੀ ਬਾਡੀ ‘ਤੇ ‘EV’ ਬੈਜਿੰਗ ਅਤੇ ਇੰਡੀਅਨ ਆਰਮੀ ਦਾ ਲੋਗੋ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਰੂਤੀ ਜਿਸਪੀ ਨੂੰ ਇਲੈਕਟ੍ਰਿਕ ਅਵਤਾਰ ‘ਚ ਬਦਲਣ ਲਈ 30 ਕਿਲੋਵਾਟ ਸਮਰੱਥਾ ਵਾਲੀ ਕਿੱਟ ਦੀ ਵਰਤੋਂ ਕੀਤੀ ਗਈ ਹੈ, ਜੋ ਸਿੰਗਲ ਚਾਰਜ ‘ਚ 120 ਕਿਲੋਮੀਟਰ ਤੱਕ ਦੀ ਡਰਾਈਵਿੰਗ ਰੇਂਜ ਦਿੰਦੀ ਹੈ।
ਕਦੋਂ ਲਾਂਚ ਕੀਤੀ ਗਈ ਸੀ ਪਹਿਲੀ ਜਿਪਸੀ :
ਮਾਰੂਤੀ ਜਿਪਸੀ ਦੀ ਭਾਰਤੀ ਫੌਜ ਨਾਲ ਬਹੁਤ ਪੁਰਾਣੀ ਸਾਂਝ ਹੈ, ਇਹ SUV ਲੰਬੇ ਸਮੇਂ ਤੋਂ ਫੌਜ ਦੀ ਸੇਵਾ ਵਿੱਚ ਹੈ। ਕੰਪਨੀ ਨੇ ਦਸੰਬਰ 1985 ‘ਚ ਪਹਿਲੀ ਵਾਰ ਮਾਰੂਤੀ ਜਿਪਸੀ ਨੂੰ ਪੇਸ਼ ਕੀਤਾ ਸੀ, ਉਸ ਸਮੇਂ ਇਸ SUV ਨੂੰ 970 cc F10A ਸੁਜ਼ੂਕੀ ਇੰਜਣ ਨਾਲ ਭਾਰਤੀ ਬਾਜ਼ਾਰ ‘ਚ ਲਾਂਚ ਕੀਤਾ ਗਿਆ ਸੀ। ਸ਼ੁਰੂ ਵਿੱਚ, ਇਹ ਸਿਰਫ ਇੱਕ ਸਾਫਟ-ਟੌਪ ਦੇ ਰੂਪ ਵਿੱਚ ਉਪਲਬਧ ਸੀ, ਪਰ ਬਾਅਦ ਵਿੱਚ ਹਾਰਡਟੌਪ ਦੇ ਪ੍ਰਸਿੱਧ ਹੋਣ ਤੋਂ ਬਾਅਦ ਇਸਨੂੰ ਹਾਰਡਟੌਪ ਦੇ ਨਾਲ ਪੇਸ਼ ਕੀਤਾ ਗਿਆ ਸੀ। ਕੰਪਨੀ ਨੇ ਸਾਲ 2018 ‘ਚ ਅਧਿਕਾਰਤ ਤੌਰ ‘ਤੇ ਇਸ ਦਾ ਉਤਪਾਦਨ ਬੰਦ ਕਰ ਦਿੱਤਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h