Indian Murdered in Uganda: ਯੁਗਾਂਡਾ ਦੇ ਕਿਸੋਰੋ ਸ਼ਹਿਰ ‘ਚ ਇੱਕ 24 ਸਾਲਾ ਭਾਰਤੀ ਵਪਾਰੀ ਦਾ ਇੱਕ ਪੁਲਿਸ ਕਾਂਸਟੇਬਲ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਕੁੰਤਜ਼ ਪਟੇਲ ਵਜੋਂ ਹੋਈ ਹੈ।
ਡੇਲੀ ਮਾਨੀਟਰ ਅਖ਼ਬਾਰ ਨੇ ਰਿਪੋਰਟ ਦਿੱਤੀ ਕਿ ਫੀਲਡ ਫੋਰਸ ਯੂਨਿਟ (ਐਫਐਫਯੂ) ਦੇ ਪੁਲਿਸ ਕਾਂਸਟੇਬਲ ਇਲੀਓਡਾ ਗੁਮਿਜ਼ਾਮੂ (21) ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। 27 ਅਕਤੂਬਰ ਨੂੰ ਜਦੋਂ ਉਹ ਵਾਰਦਾਤ ਵਾਲੀ ਥਾਂ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਅਖ਼ਬਾਰ ਨੇ ਖੇਤਰੀ ਪੁਲਿਸ ਦੇ ਬੁਲਾਰੇ ਐਲੀ ਮੈਟ ਦੇ ਹਵਾਲੇ ਨਾਲ ਕਿਹਾ ਕਿ ਦੋਸ਼ੀ ਪੁਲਿਸ ਕਰਮਚਾਰੀ ਹੋਰ ਵਿਅਕਤੀਆਂ ਦੇ ਨਾਲ ਭਾਰਤੀ ਵਪਾਰੀ ਦੀ ਦੁਕਾਨ ‘ਤੇ ਗਿਆ ਅਤੇ ਉਸ ਨੇ ਮ੍ਰਿਤਕ ਦੀ ਛਾਤੀ ‘ਚ ਗੋਲੀ ਮਾਰ ਦਿੱਤੀ।
ਇਸ ਦੇ ਨਾਲ ਕੁੰਤਜ ਪਟੇਲ ਨੂੰ ਜ਼ਖ਼ਮੀ ਹਾਲਤ ‘ਚ ਮੁਟੋਲੇਰੇ ਦੇ ‘ਸੇਂਟ ਫਰਾਂਸਿਸ’ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ ਕੁੰਤਜ ਪਟੇਲ ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਥਸਰਾ ਦਾ ਰਹਿਣ ਵਾਲਾ ਸੀ, ਜੋ 4 ਸਾਲ ਪਹਿਲਾਂ ਆਪਣੀ ਪਤਨੀ ਨਾਲ ਆਪਣੇ ਚਚੇਰੇ ਭਰਾ ਦੀ ਹਾਰਡਵੇਅਰ ਦੀ ਦੁਕਾਨ ‘ਤੇ ਕੰਮ ਕਰਨ ਲਈ ਯੂਗਾਂਡਾ ਗਿਆ ਸੀ।
ਦੱਸ ਦਈਏ ਕਿ ਪੁਲਿਸ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਪੁੱਛਗਿੱਛ ਲਈ ਕਿਸੋਰੋ ਥਾਣੇ ਵਿੱਚ ਰੋਕਿਆ ਗਿਆ। ਮੈਟ ਨੇ ਕਿਹਾ, “ਪੀੜਤ ਨੂੰ ਗੰਭੀਰ ਹਾਲਤ ਵਿੱਚ ਕਿਸੋਰੋ ਜ਼ਿਲ੍ਹੇ ਦੇ ਮੁਤਾਲੇਰੇ ਦੇ ਸੇਂਟ ਫਰਾਂਸਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।” ਪੁਲਿਸ ਮੁਤਾਬਕ ਪਟੇਲ ਦੀ ਕੁਝ ਘੰਟਿਆਂ ਬਾਅਦ ਮੌਤ ਹੋ ਗਈ।
ਇਹ ਵੀ ਪੜ੍ਹੋ: LPG Gas Cylinder Price: ਲਗਾਤਾਰ ਪੰਜਵੇਂ ਮਹੀਨੇ ਘਟੀ ਗੈਸ ਸਿਲੰਡਰ ਦੀ ਕੀਮਤ, ਜਾਣੋ ਤਾਜ਼ਾ ਕੀਮਤਾਂ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h