[caption id="attachment_113362" align="aligncenter" width="549"]<img class="wp-image-113362 size-full" src="https://propunjabtv.com/wp-content/uploads/2022/12/kohli-wc-loss-getty_1635125463678_1636308143943.webp" alt="" width="549" height="309" /> ਟੀਮ ਇੰਡੀਆ ਨੇ ਨਵੇਂ ਸਾਲ ਦੀ ਸ਼ੁਰੂਆਤ ਸ਼੍ਰੀਲੰਕਾ ਖਿਲਾਫ ਸੀਮਤ ਓਵਰਾਂ ਦੀ ਸੀਰੀਜ਼ ਨਾਲ ਕਰਨੀ ਹੈ, ਇਸ 'ਚ 6 ਮੈਚ ਸ਼ਾਮਲ ਹਨ। ਇਸ ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ 'ਚ ਕਈ ਬਦਲਾਅ ਕੀਤੇ ਗਏ ਹਨ। ਇਨ੍ਹਾਂ ਸਾਰੀਆਂ ਤਬਦੀਲੀਆਂ ਦੇ ਵਿਚਕਾਰ, ਭਾਰਤੀ ਕ੍ਰਿਕਟਰ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਆਪਣੇ ਪਰਿਵਾਰਾਂ ਨਾਲ ਵੱਖ-ਵੱਖ ਥਾਵਾਂ 'ਤੇ ਪਹੁੰਚ ਗਏ ਹਨ।[/caption] [caption id="attachment_113367" align="alignnone" width="640"]<img class="size-full wp-image-113367" src="https://propunjabtv.com/wp-content/uploads/2022/12/Many-senior-players-were-rested-from-the-T20-series.jpg" alt="" width="640" height="480" /> ਕਈ ਸੀਨੀਅਰ ਖਿਡਾਰੀਆਂ ਨੂੰ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। ਵੰਡੇ ਸੀਰੀਜ਼ 10 ਜਨਵਰੀ ਤੋਂ ਸ਼ੁਰੂ ਹੋਵੇਗੀ। ਅਜਿਹੇ 'ਚ ਕਈ ਸੀਨੀਅਰ ਖਿਡਾਰੀ ਜਿਨ੍ਹਾਂ ਨੂੰ ਟੀ-20 ਸੈੱਟਅਪ 'ਚ ਸ਼ਾਮਲ ਨਹੀਂ ਕੀਤਾ ਗਿਆ ਉਹ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਆਪਣੇ ਪਰਿਵਾਰ ਨਾਲ ਵਕੇਸ਼ਨ 'ਤੇ ਚਲੇ ਗਏ ਹਨ।[/caption] [caption id="attachment_113369" align="alignnone" width="640"]<img class="size-full wp-image-113369" src="https://propunjabtv.com/wp-content/uploads/2022/12/rohit-sharma-angry-ap.jpg" alt="" width="640" height="640" /> ਰੋਹਿਤ ਸ਼ਰਮਾ ਬੰਗਲਾਦੇਸ਼ ਖਿਲਾਫ ਦੂਜੇ ਵੰਡੇ ਦੌਰਾਨ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਹ ਤੀਜਾ ਵੰਡੇ ਅਤੇ ਦੋ ਟੈਸਟ ਮੈਚ ਨਹੀਂ ਖੇਡ ਸਕੇ ਸਨ। ਹਾਲਾਂਕਿ ਹੁਣ ਰੋਹਿਤ ਨੇ ਅਭਿਆਸ ਸ਼ੁਰੂ ਕਰ ਦਿੱਤਾ ਹੈ ਪਰ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ 'ਚ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਹਾਰਦਿਕ ਪੰਡਯਾ ਨੂੰ ਕਪਤਾਨ ਬਣਾਇਆ ਗਿਆ।[/caption] [caption id="attachment_113374" align="alignnone" width="1200"]<img class="size-full wp-image-113374" src="https://propunjabtv.com/wp-content/uploads/2022/12/shami-1.jpg" alt="" width="1200" height="682" /> ਸੱਟ ਕਾਰਨ ਕੁਝ ਸਮੇਂ ਤੋਂ ਬਾਹਰ ਚੱਲ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਵੀ ਸ਼੍ਰੀਲੰਕਾ ਖਿਲਾਫ ਵੰਡੇ ਸੀਰੀਜ਼ 'ਚ ਵਾਪਸੀ ਕਰਨਗੇ। ਇਸ ਦੌਰਾਨ ਸ਼ਮੀ ਨਵੇਂ ਸਾਲ ਦੀਆਂ ਛੁੱਟੀਆਂ ਭਾਰਤ ਦੇ ਹੀ ਕਿਸੇ ਠੰਡੇ ਇਲਾਕੇ 'ਚ ਬਿਤਾ ਰਹੇ ਹਨ, ਜਿੱਥੇ ਬਰਫਬਾਰੀ ਹੋ ਰਹੀ ਹੈ। ਸ਼ਮੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਬਰਫਬਾਰੀ ਦੌਰਾਨ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।[/caption] [caption id="attachment_113371" align="aligncenter" width="1200"]<img class="wp-image-113371 size-full" src="https://propunjabtv.com/wp-content/uploads/2022/12/virat-kohli-4.jpg" alt="" width="1200" height="690" /> ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਵੀ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। ਵਿਰਾਟ ਕੋਹਲੀ ਸ਼੍ਰੀਲੰਕਾ ਖਿਲਾਫ ਵੰਡੇ ਮੈਚ 'ਚ ਵਾਪਸੀ ਕਰਨਗੇ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਆਪਣੀ ਪਤਨੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਲਈ ਰਵਾਨਾ ਹੋ ਚੁੱਕੇ ਹਨ। ਵਿਰਾਟ ਅਤੇ ਅਨੁਸ਼ਕਾ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਹਾਲਾਂਕਿ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕੀ ਉਹ ਨਵਾਂ ਸਾਲ ਮਨਾਉਣ ਲਈ ਕਿੱਥੇ ਗਏ ਹਨ। ਵਿਰਾਟ ਅਤੇ ਅਨੁਸ਼ਕਾ ਦੋਵਾਂ ਨੇ ਆਪਣੀਆਂ ਤਸਵੀਰਾਂ ਵੀ ਸ਼ੇਅਰ ਨਹੀਂ ਕੀਤੀਆਂ ਹਨ।[/caption] [caption id="attachment_113380" align="alignnone" width="1200"]<img class="size-full wp-image-113380" src="https://propunjabtv.com/wp-content/uploads/2022/12/pant.jpg" alt="" width="1200" height="1893" /> ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਸ਼੍ਰੀਲੰਕਾ ਦੇ ਖਿਲਾਫ ਟੀ-20 ਅਤੇ ਵੰਡੇ ਦੋਵਾਂ ਟੀਮਾਂ 'ਚ ਜਗ੍ਹਾ ਨਹੀਂ ਮਿਲ ਸਕੀ। ਰਿਸ਼ਭ ਪੰਤ ਨੂੰ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਤਾਕਤ ਅਤੇ ਕੰਡੀਸ਼ਨਿੰਗ ਲਈ NCA ਭੇਜਿਆ ਜਾਵੇਗਾ। ਟੀਮ ਪ੍ਰਬੰਧਨ ਨੂੰ ਲੱਗਦਾ ਹੈ ਕੀ ਉਹ ਆਸਟ੍ਰੇਲੀਆ ਦੇ ਖਿਲਾਫ ਟੈਸਟ ਸੀਰੀਜ਼ 'ਚ ਅਹਿਮ ਹਿੱਸਾ ਪਾਵੇਗਾ। ਉਸ ਨੂੰ ਇਸ ਸਾਲ 44 ਅੰਤਰਰਾਸ਼ਟਰੀ ਮੈਚ ਖੇਡਣ ਤੋਂ ਬਾਅਦ ਇੱਕ ਬ੍ਰੇਕ ਦੀ ਲੋੜ ਹੈ। ਅਜਿਹੇ 'ਚ ਪੰਤ ਵੀ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਦੁਬਈ ਪਹੁੰਚ ਗਏ ਹਨ। ਸਾਕਸ਼ੀ ਧੋਨੀ ਨੇ ਪੰਤ ਦੀ ਤਸਵੀਰ ਪਹਿਲਾਂ ਵੀ ਸ਼ੇਅਰ ਕੀਤੀ ਸੀ ਪਰ ਹੁਣ ਪੰਤ ਵੀ ਦੁਬਈ ਤੋਂ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰ ਰਹੇ ਹਨ।[/caption] [caption id="attachment_113376" align="aligncenter" width="1200"]<img class="wp-image-113376 size-full" src="https://propunjabtv.com/wp-content/uploads/2022/12/Dhoni-pant-1.jpg" alt="" width="1200" height="513" /> ਸਾਬਕਾ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਆਪਣੀ ਪਤਨੀ ਸਾਕਸ਼ੀ ਅਤੇ ਬੇਟੀ ਜ਼ੀਵਾ ਨਾਲ ਦੁਬਈ ਵਿੱਚ ਹਨ। ਹਾਲਾਂਕਿ ਧੋਨੀ ਆਪਣੇ ਸੋਸ਼ਲ ਮੀਡੀਆ 'ਤੇ ਐਕਟਿਵ ਨਹੀਂ ਹਨ ਪਰ ਸਾਕਸ਼ੀ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਧੋਨੀ ਬਾਰੇ ਫੈਨਜ਼ ਨੂੰ ਅਪਡੇਟ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਹਾਲ ਹੀ 'ਚ ਬੇਟੀ ਜੀਵਾ ਦੇ ਇੰਸਟਾਗ੍ਰਾਮ 'ਤੇ ਧੋਨੀ ਦੀ ਤਸਵੀਰ ਅਤੇ ਵੀਡੀਓ ਸ਼ੇਅਰ ਕੀਤੀ ਸੀ।[/caption] [caption id="attachment_113372" align="aligncenter" width="1200"]<img class="wp-image-113372 size-full" src="https://propunjabtv.com/wp-content/uploads/2022/12/Cricketers-Holiday.jpg" alt="" width="1200" height="901" /> ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਕਾਰਨ ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ। ਬੁਮਰਾਹ ਨੂੰ ਸ਼੍ਰੀਲੰਕਾ ਖਿਲਾਫ ਵੰਡੇ ਅਤੇ ਟੀ-20 ਦੋਵਾਂ ਟੀਮਾਂ 'ਚ ਸ਼ਾਮਲ ਨਹੀਂ ਕੀਤਾ ਗਿਆ। ਉਹ ਇਸ ਸੀਰੀਜ਼ ਲਈ ਫਿੱਟ ਸੀ ਅਤੇ ਚੋਣ ਲਈ ਵੀ ਉਪਲਬਧ ਸੀ, ਪਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਉਸ ਦੀ ਫਿਟਨੈਸ ਨੂੰ ਧਿਆਨ ਵਿੱਚ ਰੱਖਦੇ ਹੋਏ, ਬੁਮਰਾਹ ਨੂੰ ਮੌਕਾ ਨਹੀਂ ਦਿੱਤਾ ਗਿਆ ਹੈ। ਬੁਮਰਾਹ ਇਸ ਸਮੇਂ ਪੈਰਿਸ 'ਚ ਆਪਣੀ ਪਤਨੀ ਸੰਜਨਾ ਗਣੇਸ਼ਨ ਨਾਲ ਨਵੇਂ ਸਾਲ ਦੀਆਂ ਛੁੱਟੀਆਂ ਮਨਾ ਰਹੇ ਹਨ। ਬੁਮਰਾਹ ਨੇ ਆਈਫਲ ਟਾਵਰ ਤੋਂ ਆਪਣੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।[/caption]