ਭਾਰਤੀ ਮੂਲ ਦੇ ਰੰਜ ਪਿੱਲਈ ਨੇ ਕੈਨੇਡਾ ‘ਚ ਵੱਡੀ ਪ੍ਰਾਪਤੀ ਕੀਤੀ ਹੈ। ਕੈਬਨਿਟ ਮੰਤਰੀ ਰੰਜ ਪਿੱਲਈ ਕੈਨੇਡਾ ਦੇ ਯੂਕੋਨ ਸੂਬੇ ਦੇ ਦਸਵੇਂ ਪ੍ਰੀਮੀਅਰ ਵਜੋਂ ਸਹੁੰ ਚੁੱਕਣਗੇ।
ਦੱਸ ਦੇਈਏ ਕਿ ਉਹ ਉੱਜਲ ਦੁਸਾਂਝ ਤੋਂ ਬਾਅਦ ਸਹੁੰ ਚੁੱਕਣ ਵਾਲੇ ਭਾਰਤੀ ਮੂਲ ਦੇ ਦੂਜੇ ਪ੍ਰੀਮੀਅਰ ਹੋਣਗੇ। ਰੰਜ ਪਿੱਲਈ ਕੇਰਲਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ ਪਹਿਲੀ ਵਾਰ ਨਵੰਬਰ 2016 ਵਿੱਚ ਵਿਧਾਇਕ ਵਜੋਂ ਚੁਣਿਆ ਗਿਆ ਸੀ।
ਜਾਣਕਾਰੀ ਅਨੁਸਾਰ ਉੱਜਲ ਦੁਸਾਂਝ 2000 ਅਤੇ 2001 ਵਿਚਾਲੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਬਣੇ ਸਨ। ਉਧਰ ਰੰਜ ਪਿੱਲਈ ਨੂੰ ਬਿਨਾਂ ਵਿਰੋਧ ਯੂਕੋਨ ਲਿਬਰਲ ਪਾਰਟੀ ਦਾ ਆਗੂ ਚੁਣਿਆ ਗਿਆ ਸੀ। ਇਸ ਤੋਂ ਪਹਿਲਾਂ ਰੰਜ ਪਿੱਲਈ ਪ੍ਰੀਮੀਅਰ ਸੈਂਡੀ ਸਿਲਵਰ ਦੀ ਸਰਕਾਰ ’ਚ ਡਿਪਟੀ ਪ੍ਰੀਮੀਅਰ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h