ਰੇਲਵੇ ਲਗਾਤਾਰ ਇਸ ਯਤਨ ‘ਚ ਰਹਿੰਦਾ ਹੈ ਕਿ ਯਾਤਰੀਆਂ ਨੂੰ ਬਿਹਤਰ ਯਾਤਰਾ ਦਾ ਅਨੁਭਵ ਮਿਲ ਸਕੇ।ਕਈ ਵਾਰ ਰੇਲ ‘ਚ ਯਾਤਰਾ ਕਰਦੇ ਸਮੇਂ ਤੁਸੀਂ ਇਸ ਗੱਲ ਤੋਂ ਪ੍ਰੇਸ਼ਾਨ ਰਹਿੰਦੇ ਹੋ ਕਿ ਟਿਕਟ ਰੱਖਿਆ ਹੈ ਜਾਂ ਨਹੀਂ।ਆਨਲਾਈਨ ਟਿਕਟ ਦੀ ਫੋਟੋਕਾਪੀ ਕਢਵਾਈ ਹੈ ਜਾਂ ਨਹੀਂ?ਇਹ ਸਾਰੇ ਤਰਾਂ ਦੀਆਂ ਉਲਝਣਾਂ ਤੁਹਾਡੇ ਦਿਮਾਗ ‘ਚ ਰਹਿੰਦੀਆਂ ਹਨ।ਪਰ ਹੁਣ ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਤੁਸੀਂ ਆਪਣੇ ਦਿਮਾਗ ਤੋਂ ਕੱਢ ਦਿਓ।ਜੇਕਰ ਤੁਹਾਡੀ ਟਿਕਟ ਗੁਆਚ ਗਈ ਹੈ, ਤਾਂ ਅਜਿਹੀ ਪਰਿਸਥਿਤੀ ‘ਚ ਵੀ ਤੁਸੀਂ ਯਾਤਰਾ ਕਰ ਸਕਦੇ ਹੋ।
ਰੇਲਵੇ ਕਾਉਂਟਰ ਦੇ ਟਿਕਟ ਨੂੰ ਨਾਲ ਲੈ ਕੇ ਚੱਲਣਾ ਰੇਲਵੇ ਦੀ ਜ਼ਰੂਰੀ ਸੂਚੀ ‘ਚ ਆਉਂਦਾ ਹੈ।ਯਾਤਰਾ ਦੌਰਾਨ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਜੇਕਰ ਤੁਸੀਂ ਯਾਤਰਾ ਕਰ ਰਹੇ ਹੋ ਤਾਂ ਕਾਉਂਟਰ ਟਿਕਟ ਤੁਹਾਡੇ ਕੋਲ ਹੋਵੇ, ਨਹੀਂ ਤਾਂ ਯਾਤਰਾ ਕਰਨ ‘ਚ ਤੁਹਾਨੂੰ ਕਾਫੀ ਮੁਸ਼ਕਿਲ ਆ ਸਕਦੀ ਹੈ।ਹਾਲਾਂਕਿ, ਰੇਲਵੇ ਦੇ ਨਵੇਂ ਨਿਯਮ ਦੇ ਤਹਿਤ ਇਹ ਫੈਸਲਾ ਟੀਟੀਈ ਦੇ ਕੋਲ ਹੋਵੇਗਾ ਕਿ ਕੀ ਉਹ ਤੁਹਾਡੇ ਉਪਰ ਪੈਨਾਲਟੀ ਲਗਾਉਂਦਾ ਹੈ ਜਾਂ ਫਿਰ ਉਸਦੇ ਵਲੋਂ ਪ੍ਰੀਕ੍ਰਿਆ ‘ਚ ਉਹ ਸਥਿਤੀ ਨੂੰ ਸਮਝ ਪਾਉਂਦਾ ਹੈ।
ਅਜਿਹੇ ‘ਚ ਤੁਸੀ ਟੀਟੀਈ ਨੂੰ ਇਹ ਆਈਆਰਸੀਟੀਸੀ ਐਪ ‘ਚ ਕੋਚ ਤੇ ਬਰਥ ਵਾਲਾ ਮੈਸੇਜ ਦਿਖਾ ਸਕਦੇ ਹੋ।ਇਸ ਤੋਂ ਇਲਾਵਾ, ਰੇਲਵੇ ਵਲੋਂ ਤੁਹਾਡੇ ਟਿਕਟ ਤਹਾਡੇ ਮੋਬਾਇਲ ਫੋਨ ਨੰਬਰ ‘ਤੇ ਮੇਲ ਆਈਡੀ ਨਾਲ ਅਟੈਚ ਹੁੰਦਾ ਹੈ।ਤੁਸੀਂ ਟੀਟੀਈ ਨੂੰ ਮੋਬਾਇਲ ‘ਚ ਪੀਐੱਨਆਰ ਕਰਫਰਮੇਸ਼ਨ ਮੈਸੇਜ ਵੀ ਦਿਖਾ ਸਕਦੇ ਹੋ, ਜਿਸ ਨਾਲ ਇਹ ਸਾਫ ਹੋ ਜਾਵੇਗਾ ਕਿ ਇਹ ਸੀਟ ਜਾਂ ਬਰਥ ਤੁਹਾਨੂੰ ਅਲਾਟ ਕੀਤੀ ਗਈ ਹੈ।ਅਸਲ ‘ਚ ਰੇਲਵੇ ‘ਚ ਦੋ ਤਰ੍ਹਾਂ ਨਾਲ ਤੁਸੀਂ ਟਿਕਟ ਖ੍ਰੀਦ ਸਕਦੇ ਹੋ, ਪਹਿਲਾ ਕਾਉਂਟਰ ਜਿਸ ‘ਚ ਤੁਹਾਨੂੰ ਟਿਕਟ ਕਾਉਂਟਰ ਤੋਂ ਲੈਣਾ ਪੈਂਦਾ ਹੈ ਤੇ ਦੂਜਾ ਆਨਲਾਈਨ ਟਿਕਟ, ਜੋ ਤੁਹਾਡੀ ਮੇਲ ਆਈਡੀ ‘ਤੇ ਆਉਂਦਾ ਹੈ।ਅਸਲ ‘ਚ ਰੇਲਵੇ ‘ਚ ਟਿਕਟ ਕੈਂਸਲ ਹੋਣ ਦੀ ਪ੍ਰਕਿਰਿਆ ‘ਚ ਵੱਖ ਵੱਖ ਨਿਯਮ ਹਨ।