Salman Khan Death Threat: ਸਲਮਾਨ ਖ਼ਾਨ ਨੂੰ ਕਈ ਦਿਨਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਹਾਲਾਂਕਿ ਹਾਲ ਹੀ ‘ਚ ਇੱਕ ਨਾਬਾਲਗ ਨੂੰ ਫੜਿਆ ਸੀ ਪਰ ਧਮਕੀ ਭਰੀ ਮੇਲ ਭੇਜਣ ਵਾਲੇ ਵਿਅਕਤੀ ਦੀ ਪੁਲਿਸ ਕਾਫੀ ਸਮੇਂ ਤੋਂ ਭਾਲ ਕਰ ਰਹੀ ਹੈ। ਹੁਣ ਪੁਲਿਸ ਨੇ ਇਸ ਵਿਅਕਤੀ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਗੌਰਤਲਬ ਹੈ ਕਿ ਇਹ ਸ਼ੱਕੀ ਮੁਲਜ਼ਮ ਹਰਿਆਣਾ ਦਾ ਵਸਨੀਕ ਹੈ ਤੇ ਯੂਕੇ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਹੈ।
ਦੱਸ ਦਈਏ ਕਿ ਮਾਰਚ ਮਹੀਨੇ ‘ਚ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਨਾਲ ਭਰੀ ਈ-ਮੇਲ ਮਿਲੀ ਸੀ, ਜਿਸ ‘ਚ ਗੋਲਡੀ ਬਰਾੜ ਦਾ ਨਾਂ ਸੀ। ਇਹ ਈ-ਮੇਲ ਐਕਟਰ ਦੇ ਕਈ ਰਿਸ਼ਤੇਦਾਰਾਂ ਨੂੰ ਵੀ ਭੇਜੀ ਗਈ ਸੀ। ਗੋਲਡੀ ਬਰਾੜ ਨੇ ਕਥਿਤ ਤੌਰ ‘ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ। ਇਸ ਦੇ ਨਾਲ ਹੀ ਹੁਣ ਮੀਡੀਆ ਰਿਪੋਰਟਾਂ ‘ਚ ਦੱਸਿਆ ਜਾ ਰਿਹਾ ਹੈ ਕਿ ਗੋਲਡੀ ਬਰਾੜ ਦੇ ਨਾਂ ‘ਤੇ ਸਲਮਾਨ ਨੂੰ ਮੇਲ ਭੇਜਣ ਵਾਲਾ ਵਿਅਕਤੀ ਗੈਂਗਸਟਰ ਨਹੀਂ ਸਗੋਂ ਯੂਕੇ ਦਾ ਮੈਡੀਕਲ ਸਟੂਡੈਂਟ ਸੀ।
Lookout notice has been issued against a man accused of sending an email threatening to kill actor Salman Khan in the name of Goldie Brar in the month of March: Mumbai Police
— ANI (@ANI) May 9, 2023
ਇਸ ਮਾਮਲੇ ‘ਚ ਵੱਡਾ ਅਪਡੇਟ ਮਿਲਦੇ ਹੀ ਪੁਲਿਸ ਨੇ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਮੁੰਬਈ ਪੁਲਿਸ ਇਸ ਮਾਮਲੇ ‘ਚ ਹੋਰ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਇਸ ਧਮਕੀ ਭਰੇ ਮੇਲ ਤੋਂ ਬਾਅਦ ਸਟਾਰ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ।
ਸਲਮਾਨ ਖ਼ਾਨ ਨੂੰ ਸਰਕਾਰ ਨੇ Y ਸ਼੍ਰੇਣੀ ਦੀ ਸੁਰੱਖਿਆ ਦਿੱਤੀ ਸੀ। ਇਸ ਤੋਂ ਇਲਾਵਾ ਸਲਮਾਨ ਨੇ ਖੁਦ ਵੀ ਵਿਦੇਸ਼ ਤੋਂ ਆਪਣੇ ਲਈ ਬੁਲੇਟ ਪਰੂਫ ਗੱਡੀ ਮੰਗਵਾਈ ਸੀ। ਸਲਮਾਨ ਖ਼ਾਨ ਆਪਣੀ ਜਾਨ ਦੇ ਖ਼ਤਰੇ ਦੇ ਵਿਚਕਾਰ ਲਗਾਤਾਰ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਤੇ ਫੈਨਸ ਉਨ੍ਹਾਂ ਨੂੰ ਲੈ ਕੇ ਚਿੰਤਤ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h