[caption id="attachment_127166" align="aligncenter" width="1280"]<img class="wp-image-127166 size-full" src="https://propunjabtv.com/wp-content/uploads/2023/02/Under-19-Indian-Womens-Team-2.jpg" alt="" width="1280" height="720" /> ਭਾਰਤੀ ਮਹਿਲਾ ਟੀਮ ਨੇ ਸਾਊਥ ਅਫਰੀਕਾ 'ਚ ਭਾਰਤ ਦਾ ਨਾਂ ਰੋਸ਼ਨ ਕੀਤਾ। ਐਤਵਾਰ ਨੂੰ ਭਾਰਤੀ ਮਹਿਲਾ ਟੀਮ ਨੇ ICC ਅੰਡਰ 19 T-20 ਵਰਲਡ ਕੱਰ ਦੇ ਫਾਈਨਲ ਮੈੱਚ 'ਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਇਤਿਹਾਸ ਰੱਚ ਦਿੱਤਾ। ਇਸ ਦੇ ਨਾਲ ਹੀ ਬੁੱਧਵਾਰ ਨੂੰ ਭਾਰਤ ਦੀਆਂ ਬੇਟੀਆਂ ਦਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਸਨਮਾਨ ਕੀਤਾ ਗਿਆ।[/caption] [caption id="attachment_127167" align="aligncenter" width="728"]<img class="wp-image-127167 size-full" src="https://propunjabtv.com/wp-content/uploads/2023/02/Under-19-Indian-Womens-Team-3.jpg" alt="" width="728" height="508" /> ਅਹਿਮਦਾਬਾਦ 'ਚ ਸਨਮਾਨਿਤ ਹੋਣ ਤੋਂ ਬਾਅਦ ਵੀਰਵਾਰ ਨੂੰ ਭਾਰਤੀ ਮਹਿਲਾ ਟੀਮ ਦਾ ਦਿੱਲੀ ਦੇ ਆਈਜਾਆਈ ਏਅਰਪੋਰਟ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਲੋਕਾਂ ਨੇ ਮਹਿਲਾ ਟੀਮ ਦੀਆਂ ਖਿਡਾਰਣਾਂ ਨੂੰ ਵਧਾਈ ਦਿੰਦਿਆਂ ਫੁੱਲਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਦੇਸ਼ ਦੀ ਧੀਆਂ ਦੀ ਇਸ ਸ਼ਾਨਦਾਰ ਜਿੱਤ ਤੋਂ ਹਰ ਕੋਈ ਖੁਸ਼ ਹੈ। ਖਿਡਾਰਣਾਂ ਦੇ ਪਰਿਵਾਰਕ ਮੈਂਬਰਾਂ ਨੇ ਫੁੱਲਾਂ ਦੀਆਂ ਮਾਲਾ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ।[/caption] [caption id="attachment_127168" align="aligncenter" width="733"]<img class="wp-image-127168 size-full" src="https://propunjabtv.com/wp-content/uploads/2023/02/Under-19-Indian-Womens-Team-4.jpg" alt="" width="733" height="511" /> ਇਸ ਦੇ ਨਾਲ ਹੀ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਨੇ ਅੰਜਰ 19 ਮਹਿਲਾ ਆਈਸੀਸੀ ਟੀ20 ਵਿਸ਼ਵ ਕੱਰ ਦੀ ਜੇਤੂ ਭਾਰਤੀ ਕ੍ਰਿਕਟ ਟੀਮ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਉਪਲਬਧੀ ਨਾਲ ਹੋਰ ਕਈ ਕੁੜੀਆਂ ਨੂੰ ਖੇਡਾਂ ਵੱਲ ਆਉਣ ਅਤੇ ਖੇਡਾਂ ਅਪਨਾਉਣ ਦੇ ਸਪਨੇ ਨੂੰ ਸਾਕਾਰ ਕਰਨ ਦਾ ਹੌਂਸਲਾ ਮਿਲੇਗਾ।[/caption] [caption id="attachment_127169" align="aligncenter" width="728"]<img class="wp-image-127169 size-full" src="https://propunjabtv.com/wp-content/uploads/2023/02/Under-19-Indian-Womens-Team-5.jpg" alt="" width="728" height="514" /> ਤੇਂਦੁਲਤਰ ਨੇ ਅੱਗੇ ਕਿਹਾ ਕਿ ਮੈਂ ਤੁਹਾਨੂੰ ਸ਼ਾਨਦਾਰ ਉਪਲਬਧੀ 'ਤੇ ਵਧਾਈ ਦੇਣਾ ਚਾਹੁੰਦਾ ਹਾਂ। ਪੂਰਾ ਦੇਸ਼ ਆਉਣ ਵਾਲੇ ਸਾਲਾਂ 'ਚ ਜਸ਼ਨ ਮਨਾਵੇਗਾ।"[/caption] [caption id="attachment_127170" align="aligncenter" width="728"]<img class="wp-image-127170 size-full" src="https://propunjabtv.com/wp-content/uploads/2023/02/Under-19-Indian-Womens-Team-6.jpg" alt="" width="728" height="511" /> ਮਾਸਟਰ ਬਲਾਸਟਰ ਨੇ ਕਿਹਾ, "ਮੇਰੇ ਕ੍ਰਿਕਟ ਸਪਨੇ ਦੀ ਸ਼ੁਰੂਆਤ ਭਾਰਤੀ ਟੀਮ ਦੇ 1983 'ਚ ਵਰਲਡ ਕੱਪ ਜੇਤੂ ਬਣਨ ਨਾਲ ਸੁਰੂ ਹੋਈ ਸੀ। ਤੁਸੀਂ ਵੀ ਕਈ ਨਵੇਂ ਸੁਪਨਿਆਂ ਨੂੰ ਜਨਮ ਦਿੱਤਾ। ਇਹ ਸ਼ਾਨਦਾਰ ਉਪਲਬੱਧੀ ਹੈ।"[/caption] [caption id="attachment_127171" align="aligncenter" width="1170"]<img class="wp-image-127171 size-full" src="https://propunjabtv.com/wp-content/uploads/2023/02/Under-19-Indian-Womens-Team-7.jpg" alt="" width="1170" height="674" /> ਇਹ ਸਨਮਾਨ ਸਮਾਰੋਹ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ ਭਾਰਤੀ ਮਹਿਲਾ ਟੀਮ ਦੀ ਇਸ ਨੌਜਵਾਨ ਟੀਮ ਨੂੰ 5 ਕਰੋੜ ਦਾ ਚੈੱਕ ਵੀ ਦਿੱਤਾ ਗਿਆ।[/caption] [caption id="attachment_127172" align="aligncenter" width="1198"]<img class="wp-image-127172 size-full" src="https://propunjabtv.com/wp-content/uploads/2023/02/Under-19-Indian-Womens-Team-8.jpg" alt="" width="1198" height="697" /> ਤੇਂਦੁਲਕਰ ਨੇ ਕਿਹਾ ਕੀ ਬੀਸੀਸੀਆਈ ਦੇਸ਼ 'ਚ ਮਹਿਲਾਂ ਕ੍ਰਿਕਟ ਦੇ ਵਿਕਾਸ ਲਈ ਕਾਫੀ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ "ਬੀਸੀਸੀਆਈ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੇ ਮਹਿਲਾ ਕ੍ਰਿਕਟ ਨੂੰ ਮਜ਼ਬੂਤ ਬਣਾਉਣ 'ਚ ਕਾਫੀ ਯੋਗਦਾਨ ਪਾਇਆ ਹੈ। ਮੈਨੂੰ ਲੱਗਦਾ ਹੈ ਕਿ ਇਹ ਇੱਕ ਸੰਕੇਤ ਹੈ ਕਿ ਅਸੀਂ ਭਵਿੱਖ ਲੱ ਵਧਿਆ ਕਰ ਰਹੇ ਹਾਂ।"[/caption] [caption id="attachment_127173" align="aligncenter" width="1074"]<img class="wp-image-127173 size-full" src="https://propunjabtv.com/wp-content/uploads/2023/02/Under-19-Indian-Womens-Team-9.jpg" alt="" width="1074" height="705" /> ਦੱਸ ਦਈਏ ਕਿ ਇਹ ਪਹਿਲੀ ਵਾਰ ਸੀ ਜਦੋਂ ਭਾਰਤੀ ਔਰਤਾਂ ਦੀ ਇਸ ਜੂਨੀਅਰ ਟੀਮ ਨੇ ਅੰਡਰ-19 ਵਿਸ਼ਵ ਕੱਪ ਜਿੱਤਿਆ ਹੈ। ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਫਾਈਨਲ ਮੈਚ ਵਿੱਚ ਵੀ ਭਾਰਤੀ ਟੀਮ ਨੇ ਇੱਕਤਰਫ਼ਾ ਜਿੱਤ ਦਰਜ ਕੀਤੀ ਸੀ।[/caption] [caption id="attachment_127174" align="aligncenter" width="1270"]<img class="wp-image-127174 size-full" src="https://propunjabtv.com/wp-content/uploads/2023/02/Under-19-Indian-Womens-Team-10.jpg" alt="" width="1270" height="573" /> ਭਾਰਤੀ ਕਪਤਾਨ ਸ਼ੈਫਾਲੀ ਵਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੱਥੇ ਭਾਰਤੀ ਗੇਂਦਬਾਜ਼ਾਂ ਨੇ ਇੰਗਲੈਂਡ ਦੀ ਪੂਰੀ ਪਾਰੀ 68 ਦੌੜਾਂ 'ਤੇ ਸਮੇਟ ਦਿੱਤੀ। ਜਵਾਬ 'ਚ ਭਾਰਤੀ ਟੀਮ ਨੇ 14ਵੇਂ ਓਵਰ 'ਚ ਸਿਰਫ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਤਿਤਾਸ ਸਾਧੂ ਨੂੰ ਫਾਈਨਲ ਮੈਚ ਦਾ ‘ਪਲੇਅਰ ਆਫ਼ ਦਾ ਮੈਚ’ ਚੁਣਿਆ ਗਿਆ। ਇਸ ਭਾਰਤੀ ਗੇਂਦਬਾਜ਼ ਨੇ 4 ਓਵਰਾਂ 'ਚ ਸਿਰਫ 6 ਦੌੜਾਂ ਦੇ ਕੇ 2 ਵਿਕਟਾਂ ਲਈਆਂ।[/caption]