Indian Passport Holders: ਸਰਬੀਆ ਸਰਕਾਰ (Government of Serbia) ਨੇ ਭਾਰਤੀਆਂ ਲਈ ਵੀਜ਼ਾ ਮੁਕਤ ਯਾਤਰਾ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ। 1 ਜਨਵਰੀ, 2023 ਤੋਂ ਭਾਰਤੀ ਪਾਸਪੋਰਟ ਧਾਰਕ ਹੁਣ ਬਗੈਰ ਵੀਜ਼ੇ ਦੇ ਸਰਬੀਆ ਵਿੱਚ ਦਾਖਲ ਨਹੀਂ ਹੋ ਸਕਣਗੇ। ਤਾਜ਼ਾ ਫੈਸਲਾ ਕੇਂਦਰੀ ਯੂਰਪੀ ਦੇਸ਼ ਨੇ ਯੂਰਪੀਅਨ ਯੂਨੀਅਨ ਵੀਜ਼ਾ ਨੀਤੀ (European Union visa policy) ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਹੈ।
ਇਸ ਤੋਂ ਪਹਿਲਾਂ ਡਿਪਲੋਮੈਟਿਕ ਤੇ ਅਧਿਕਾਰਤ ਭਾਰਤੀ ਪਾਸਪੋਰਟ ਧਾਰਕਾਂ ਨੂੰ 90 ਦਿਨਾਂ ਲਈ ਬਗੈਰ ਵੀਜ਼ਾ ਦੇ ਦੇਸ਼ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ, ਜਦੋਂ ਕਿ ਆਮ ਪਾਸਪੋਰਟ ਧਾਰਕਾਂ ਲਈ ਇਹ ਮਿਆਦ 30 ਦਿਨ ਸੀ। ਇੱਕ ਬਿਆਨ ਵਿੱਚ, ਸਰਕਾਰ ਨੇ ਕਿਹਾ ਕਿ ਸਰਬੀਆ ‘ਚ 30 ਦਿਨਾਂ ਤੱਕ ਰਹਿਣ ਲਈ ਸਾਰੇ ਭਾਰਤੀ ਪਾਸਪੋਰਟ ਧਾਰਕਾਂ ਲਈ ਸਰਬੀਆ ਵਿੱਚ ਵੀਜ਼ਾ ਮੁਕਤ ਦਾਖਲੇ ਦੀ ਮੌਜੂਦਾ ਵਿਵਸਥਾ ਨੂੰ ਵਾਪਸ ਲੈ ਲਿਆ ਗਿਆ ਹੈ।
ਪੰਜ ਸਾਲਾਂ ਲਈ ਕੀਤਾ ਗਿਆ ਸੀ ਪ੍ਰਬੰਧ
ਵੀਜ਼ਾ-ਮੁਕਤ ਦਾਖਲਾ ਸਰਬੀਆ ਵਲੋਂ ਸਤੰਬਰ 2017 ਵਿੱਚ ਸ਼ੁਰੂ ਕੀਤਾ ਗਿਆ ਸੀ। ਸਰਬੀਆ ਦੀ ਯਾਤਰਾ ਕਰਨ ਵਾਲੇ ਭਾਰਤੀ ਸਰਬੀਆ ਵਿਚ ਵੀਜ਼ਾ-ਮੁਕਤ ਦਾਖਲੇ ਦੇ ਆਧਾਰ ‘ਤੇ ਸਰਬੀਆ ਦੇ ਗੁਆਂਢੀ ਦੇਸ਼ਾਂ ਅਤੇ ਹੋਰ ਯੂਰਪੀਅਨ ਦੇਸ਼ਾਂ ਸਮੇਤ ਹੋਰ ਦੇਸ਼ਾਂ ਦੀ ਯਾਤਰਾ ਨਹੀਂ ਕਰ ਸਕਦੇ ਹਨ। ਸਰਬੀਆ ਸਰਕਾਰ ਦੇ ਐਲਾਨ ਤੋਂ ਬਾਅਦ, ਬੇਲਗ੍ਰੇਡ ਵਿੱਚ ਭਾਰਤੀ ਦੂਤਾਵਾਸ, ਸਰਬੀਆ ਨੇ ਵੀਜ਼ਾ ਨਿਯਮਾਂ ਵਿੱਚ ਤਬਦੀਲੀ ਬਾਰੇ ਭਾਰਤੀ ਨਾਗਰਿਕਾਂ ਨੂੰ ਸੂਚਿਤ ਕਰਨ ਲਈ ਇੱਕ ਸਲਾਹਕਾਰੀ ਜਾਰੀ ਕੀਤੀ।
ਐਡਵਾਈਜ਼ਰੀ ਕੀਤੀ ਜਾਰੀ
ਐਡਵਾਈਜ਼ਰੀ ਮੁਤਾਬਕ 1 ਜਨਵਰੀ, 2023 ਤੋਂ ਸਰਬੀਆ ਜਾਣ ਵਾਲੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਰਬੀਆ ਗਣਰਾਜ ਵਿੱਚ ਦਾਖਲ ਹੋਣ ਲਈ ਵੀਜ਼ਾ ਦੀ ਲੋੜ ਹੋਵੇਗੀ। ਸਰਬੀਆ ਦੀ ਸਰਕਾਰ ਸਰਬੀਆ ਵਿੱਚ 30 ਦਿਨਾਂ ਦੇ ਠਹਿਰਨ ਲਈ ਸਾਰੇ ਭਾਰਤੀ ਪਾਸਪੋਰਟ ਧਾਰਕਾਂ ਲਈ ਸਰਬੀਆ ਵਿੱਚ ਵੀਜ਼ਾ-ਮੁਕਤ ਦਾਖਲੇ ਦੀ ਮੌਜੂਦਾ ਵਿਵਸਥਾ ਨੂੰ ਵਾਪਸ ਲੈ ਲਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h