India-US Relation: ਅਮਰੀਕਾ ਦੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਹਨ ਫਿਨਰ ਨੇ ਭਾਰਤ-ਅਮਰੀਕਾ ਦੁਵੱਲੇ ਸਬੰਧਾਂ ‘ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ 2022 ਬਹੁਤ ਸਫਲ ਸਾਲ ਰਿਹਾ ਤੇ ਆਉਣ ਵਾਲਾ ਸਾਲ ਹੋਰ ਵੀ ਵਧੀਆ ਹੋਵੇਗਾ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਦਹਾਕਿਆਂ ਦੌਰਾਨ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਕਿਸ ਤਰ੍ਹਾਂ ਅੱਗੇ ਵਧੇ ਹਨ। ਅਸੀਂ ਵ੍ਹਾਈਟ ਹਾਊਸ, ਪੂਰਾ ਪ੍ਰਸ਼ਾਸਨ ਨਿਸ਼ਚਤ ਤੌਰ ‘ਤੇ ਰਾਸ਼ਟਰਪਤੀ ਬਾਇਡਨ ਇਸ ਨੂੰ ਸੰਯੁਕਤ ਰਾਜ ਅਮਰੀਕਾ ਨਾਲ ਵਿਸ਼ਵ ‘ਚ ਕਿਤੇ ਵੀ ਸਾਡੇ ਸਭ ਤੋਂ ਲਾਭਕਾਰੀ ਰਿਸ਼ਤੇ ਵਜੋਂ ਵੇਖਦਾ ਹੈ।
ਇਸ ਦੌਰਾਨ ਅਮਰੀਕਾ ‘ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ 2009 ਵਿੱਚ ਭਾਰਤ ਵਿੱਚ ਸਿਰਫ 17 ਪ੍ਰਤੀਸ਼ਤ ਲੋਕਾਂ ਦੇ ਖਾਤੇ ਸੀ ਤੇ 15 ਪ੍ਰਤੀਸ਼ਤ ਡਿਜੀਟਲ ਭੁਗਤਾਨ ਦੀ ਵਰਤੋਂ ਕਰਦੇ ਸੀ। ਪਰ ਅੱਜ 1.4 ਅਰਬ ਲੋਕਾਂ ਦੇ ਦੇਸ਼ ਵਿੱਚ 80 ਪ੍ਰਤੀਸ਼ਤ ਦੇ ਬੈਂਕ ਖਾਤੇ ਹਨ ਤੇ 80 ਪ੍ਰਤੀਸ਼ਤ ਡਿਜੀਟਲ ਭੁਗਤਾਨ ਦੀ ਵਰਤੋਂ ਕਰਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਕੁਝ ਸਾਲ ਪਹਿਲਾਂ ਦੇਸ਼ ਵਿੱਚ ਇੱਕ ਵੀ ਸਟਾਰਟਅੱਪ ਨਹੀਂ ਸੀ, ਅੱਜ ਸਾਡੇ ਕੋਲ ਭਾਰਤ ‘ਚ 77,000 ਤੋਂ ਵੱਧ ਸਟਾਰਟ-ਅੱਪ ਹਨ ਜਿਨ੍ਹਾਂ ਚੋਂ 108 ਯੂਨੀਕੋਰਨ ਦਾ ਦਰਜਾ ਰੱਖਦੇ ਹਨ। ਇਹ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ ਜਿੱਥੇ 50% ਆਬਾਦੀ 25 ਸਾਲ ਤੋਂ ਘੱਟ ਉਮਰ ਦੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਨਾਸਾ ਅਤੇ ਇਸਰੋ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਅਤੇ ਨਿਸਾਰ ‘ਤੇ ਕੰਮ ਕਰ ਰਹੇ ਹਨ ਜੋ ਸਾਨੂੰ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਦੀ ਨਿਗਰਾਨੀ ਕਰਨ ਵਿੱਚ ਮਦਦ ਕਰਨਗੇ।
ਸੰਧੂ ਨੇ ਅੱਗੇ ਕਿਹਾ ਕਿ ਅੱਜ ਭਾਰਤ ਵਿੱਚ ਅਮਰੀਕਾ ਨਾਲੋਂ ਵੱਧ ਮੋਬਾਈਲ ਟਾਵਰ ਹਨ। ਕਈ ਅਮਰੀਕੀ ਕੰਪਨੀਆਂ ਦੇ ਭਾਰਤ ਵਿੱਚ ਵੱਡੇ ਖੋਜ ਅਤੇ ਵਿਕਾਸ ਕੇਂਦਰ ਹਨ। ਦੂਜੇ ਪਾਸੇ ਟੀ.ਐਸ.ਸੰਧੂ ਨੇ ਭਾਰਤ-ਅਮਰੀਕਾ ਸਬੰਧਾਂ ‘ਤੇ ਕਿਹਾ ਕਿ ਅੱਜ ਦੋਵਾਂ ਦੇਸ਼ਾਂ ਵਿਚਾਲੇ ਬਹੁਤ ਹੀ ਸਹਿਜ ਅਤੇ ਮਜ਼ਬੂਤ ਸਬੰਧ ਹਨ। ਜਿਵੇਂ ਕਿ ਪੀਐਮ ਮੋਦੀ ਨੇ ਕਿਹਾ ਕਿ ਅਸੀਂ ਜਿਸ ਭਾਰਤ ਦਾ ਸੁਪਨਾ ਦੇਖਦੇ ਹਾਂ ਉਹ ਸਾਡੇ ਸਾਹਮਣੇ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h