Neeraj Chopra Birthday: ਟੋਕੀਓ ਓਲੰਪਿਕ (Tokyo Olympics) ‘ਚ ਜੈਵਲਿਨ (javelin) ਦੀ ਦੁਨੀਆ ਦੇ ਦਿੱਗਜਾਂ ਨੂੰ ਹਰਾ ਕੇ ਐਥਲੈਟਿਕਸ ‘ਚ ਭਾਰਤ ਨੂੰ ਪਹਿਲਾ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ 24 ਦਸੰਬਰ ਨੂੰ 25 ਸਾਲ ਦੇ ਹੋ ਗਏ ਹਨ। ਨੀਰਜ ਨੇ ਉਹ ਕੰਮ ਕਰ ਦਿਖਾਇਆ ਹੈ ਜੋ ਭਾਰਤੀ ਓਲੰਪਿਕ ਇਤਿਹਾਸ (history of Indian Olympics) ‘ਚ ਹੁਣ ਤੱਕ ਕੋਈ ਹੋਰ ਐਥਲੀਟ ਨਹੀਂ ਕਰ ਸਕਿਆ ਹੈ।
ਨੀਰਜ ਚੋਪੜਾ ਨੇ ਟੋਕੀਓ 2020 ਖੇਡਾਂ ਵਿੱਚ ਜੈਵਲਿਨ ਥਰੋਅ ਵਿੱਚ ਸੋਨ ਤਮਗਾ ਜਿੱਤਿਆ ਤੇ ਓਲੰਪਿਕ ਵਿੱਚ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਬਣਿਆ। ਨੀਰਜ ਚੋਪੜਾ ਤੋਂ ਪਹਿਲਾਂ ਅਭਿਨਵ ਬਿੰਦਰਾ ਨੇ ਬੀਜਿੰਗ ਓਲੰਪਿਕ 2008 ਵਿੱਚ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਇਆ ਸੀ। ਨੀਰਜ ਨੇ ਐਥਲੈਟਿਕਸ ‘ਚ ਨਾ ਸਿਰਫ ਸੋਨਾ ਸਗੋਂ ਭਾਰਤ ਲਈ ਪਹਿਲਾ ਤਮਗਾ ਵੀ ਜਿੱਤਿਆ।
ਨੀਰਜ ਨੇ ਪਹਿਲੀ ਵਾਰ 2016 ‘ਚ ਦੁਨੀਆ ਨੂੰ ਆਪਣੀ ਝਲਕ ਦਿਖਾਈ, ਜਦੋਂ ਉਹ ਸਿਰਫ 19 ਸਾਲ ਦੇ ਸੀ। ਉਸ ਨੇ U20 ਵਿਸ਼ਵ ਚੈਂਪੀਅਨਸ਼ਿਪ ਵਿੱਚ 86.48 ਦਾ ਸਕੋਰ ਸੁੱਟ ਕੇ ਰਿਕਾਰਡਾਂ ਨੂੰ ਹਿਲਾ ਦਿੱਤਾ। ਨੀਰਜ ਨੇ ਗੋਲਡ ਕੋਸਟ ਵਿੱਚ ਹੋਈਆਂ Commonwealth Games 2018 ਅਤੇ ਜਕਾਰਤਾ (Jakarta) ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮੇ ਜਿੱਤ ਕੇ ਦੁਨੀਆ ਦੇ ਦਿੱਗਜ ਖਿਡਾਰੀਆਂ ਨੂੰ ਚੁਣੌਤੀ ਦੇਣ ਦੀ ਸ਼ੁਰੂਆਤ ਕੀਤੀ ਸੀ। ਸਾਲ 2021 ‘ਚ ਹੋਣ ਵਾਲੀਆਂ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਕੇ ਨੀਰਜ ਨੇ ਦੇਸ਼ ਵਾਸੀਆਂ ਦੀਆਂ ਉਮੀਦਾਂ ਜਗਾਈਆਂ ਹਨ।
ਦਿੱਗਜਾਂ ਨੂੰ ਹਰਾ ਕੇ ਜਿੱਤਿਆ ਸੋਨਾ
ਜੋਹਾਨਸ ਵੇਟਰ ਤੇ ਐਂਡਰਸਨ ਪੀਟਰਸ ਵਰਗੇ ਦਿੱਗਜ ਖਿਡਾਰੀਆਂ ਦੇ ਨਾਲ ਭਾਰਤ ਦੇ ਤਗਮੇ ਦੀ ਸੰਭਾਵਨਾ ਘੱਟ ਸੀ। ਦੋਵਾਂ ਦਾ ਨਿੱਜੀ ਸਰਵੋਤਮ ਥਰੋਅ ਨੀਰਜ ਚੋਪੜਾ ਨਾਲੋਂ ਜ਼ਿਆਦਾ ਸੀ, ਪਰ ਇਹ ਦਿੱਗਜ ਵੀ ਭਾਰਤੀ ਨੌਜਵਾਨ ਦੇ ਹੌਸਲੇ ਸਾਹਮਣੇ ਨਾਕਾਮ ਰਹੇ। ਵੈਟਰ ਫਾਈਨਲ ਰਾਊਂਡ ਲਈ ਵੀ ਕੁਆਲੀਫਾਈ ਨਹੀਂ ਕਰ ਸਕੇ ਅਤੇ ਐਂਡਰਸਨ ਜ਼ਖਮੀ ਹੋ ਗਏ। ਨੀਰਜ ਨੇ ਫਾਈਨਲ ਥ੍ਰੋਅ ਤੱਕ ਦਬਦਬਾ ਬਣਾਇਆ ਅਤੇ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ।
ਨੀਰਜ ਚੋਪੜਾ ਦਾ ਸਭ ਤੋਂ ਵਧੀਆ ਥਰੋਅ ਇਸ ਸਾਲ ਡਾਇਮੰਡ ਲੀਗ ਵਿੱਚ ਆਇਆ ਜਿੱਥੇ ਉਸਨੇ 89.94 ਮੀਟਰ ਦੀ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ। ਨੀਰਜ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ‘ਚ ਵੀ ਤਮਗੇ ਦਾ ਸੋਕਾ ਖ਼ਤਮ ਕਰ ਦਿੱਤਾ। ਨੀਰਜ ਚੋਪੜਾ ਇਸ ਸਾਲ ਹੋਈਆਂ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਜ਼ਖਮੀ ਹੋ ਗਿਆ ਸੀ ਪਰ ਉਹ ਏਸ਼ੀਆ ਖੇਡਾਂ 2023 ਲਈ ਪੂਰੀ ਤਰ੍ਹਾਂ ਤਿਆਰ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h