ਇਸ ਥਾਂ ‘ਤੇ ਲੱਗਿਆ ਭਾਰਤ ਦਾ ਸਭ ਤੋਂ ਵੱਡਾ ਰਾਵਣ ਦਾ ਬੁੱਤ, ਦੇਖੋ ਕਿਵੇਂ ਖਾਸ ਢੰਗ ਨਾਲ ਕੀਤਾ ਜਾਂਦਾ ਰਾਵਣ ਦਹਿਨ
ਅੱਜ ਪੂਰੇ ਦੇਸ਼ ਭਰ ‘ਚ ਦੁਸ਼ਹਿਰਾ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ।ਕਈ ਥਾਵਾਂ ‘ਤੇ ਰਾਵਣ ਦਹਿਨ ਕੀਤਾ ਜਾਵੇਗਾ।ਦੇਸ਼ ਭਰ ‘ਚ ਥਾਂ-ਥਾਂ ‘ਤੇ ਰਾਵਣ ਦੇ ਬੁੱਤ ਬਣਾਏ ਗਏ ਹਨ।ਦੱਸ ਦੇਈਏ ਕਿ ਦੇਸ਼ ਦੇ ਪੰਚਕੂਲਾ ‘ਚ ਸਭ ਤੋਂ ਵੱਡਾ ਰਾਵਣ ਦਾ ਬੁੱਤ ਤਿਆਰ ਕੀਤਾ ਗਿਆ ਹੈ।ਦੁਸ਼ਹਿਰੇ ਦੇ ਤਿਓਹਾਰ ਨੂੰ ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।ਸ਼ਹਿਰਾਂ ‘ਚ ਥਾਂ -ਥਾਂ ‘ਤੇ ਦੁਸ਼ਹਿਰਾ ਗ੍ਰਾਊਂਡਾਂ ‘ਚ ਲੋਕਾਂ ‘ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।