ਭਾਰਤੀ ਟੀਮ ਇਸ ਵਾਰ ਟੀ-20 ਵਿਸ਼ਵ ਕੱਪ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਸੀ ਪਰ 15 ਸਾਲ ਬਾਅਦ ਵੀ ਟੀਮ ਦਾ ਇੰਤਜ਼ਾਰ ਖ਼ਤਮ ਨਹੀਂ ਹੋ ਸਕਿਆ। ਇੰਗਲੈਂਡ ਨੇ ਕਰੋੜਾਂ ਭਾਰਤੀਆਂ ਦਾ ਸੁਪਨਾ ਤੋੜ ਦਿੱਤਾ।
ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਆਸਟ੍ਰੇਲੀਆ ਦੇ ਵੱਕਾਰੀ ਮੈਲਬੋਰਨ ਕ੍ਰਿਕਟ ਗਰਾਊਂਡ (MCG) ‘ਤੇ ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਣਾ ਹੈ।
ਹਾਲਾਂਕਿ ਕਰੋੜਾਂ ਭਾਰਤੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਾਰਤੀ ਮੂਲ ਦੀ ਗਾਇਕਾ ਜਾਨਕੀ ਈਸ਼ਵਰ (Janaki Easwar) ਇਸ ਮੈਚ ਤੋਂ ਪਹਿਲਾਂ ਪਰਫਾਰਮ ਕਰਦੀ ਨਜ਼ਰ ਆਵੇਗੀ।
ਜਾਨਕੀ ਸਿਰਫ 13 ਸਾਲ ਦੀ ਹੈ ਅਤੇ ਉਹ ਭਾਰਤ ਦੇ ਕੇਰਲ ਤੋਂ ਸਬੰਧਿਤ ਹੈ। ਉਹ ਸਾਲ 2007 ਵਿੱਚ ਆਪਣੇ ਮਾਤਾ-ਪਿਤਾ ਨਾਲ ਆਸਟ੍ਰੇਲੀਆ ਵਿੱਚ ਸੈਟਲ ਹੋਈ ਸੀ।
ਜਾਨਕੀ ਈਸ਼ਵਰ ਮੈਲਬੋਰਨ ‘ਚ ਹੋਣ ਵਾਲੇ ਫਾਈਨਲ ਮੈਚ ‘ਚ ਆਸਟ੍ਰੇਲੀਆਈ ਰਾਕ ਗਰੁੱਪ ਆਈਸ ਹਾਊਸ (Ice House) ਨਾਲ ਪਰਫਾਰਮ ਕਰੇਗੀ। ਟੀ-20 ਵਿਸ਼ਵ ਕੱਪ-2022 ਦੀ ਸਮਾਪਤੀ ਵੀ ਮੈਲਬਰਨ ਵਿੱਚ ਹੋਣੀ ਹੈ।
ਜਾਨਕੀ ਮੁਕਾਬਲੇ ਦੀ ਸ਼ਾਮ ਨੂੰ Ice House we can get together ਪਰਫਾਰਮ ਕਰੇਗੀ। ਇਸ ਵਿੱਚ ਜ਼ਿੰਬਾਬਵੇ ਵਿੱਚ ਜਨਮੇ ਗਾਇਕ ਥਾਂਡੋ ਸਿਕਵਿਲਾ (Thando Sikwila) ਵੀ ਨਜ਼ਰ ਆਉਣਗੇ।
ਜਾਨਕੀ ਨੇ ਇੱਕ ਇੰਟਰਵਿਊ ‘ਚ ਟੀ-20 ਵਿਸ਼ਵ ਕੱਪ ਫਾਈਨਲ ‘ਚ ਪ੍ਰਦਰਸ਼ਨ ਕਰਨ ‘ਤੇ ਖੁਸ਼ੀ ਜ਼ਾਹਰ ਕੀਤੀ। ਉਸ ਨੇ ਕਿਹਾ ਕਿ ਅਜਿਹੇ ਮੌਕੇ ਮਿਲਣ ਨਾਲ ਉਤਸ਼ਾਹ ਵਧਦਾ ਹੈ।
ਜਾਨਕੀ ਨੇ ਕਿਹਾ, ”ਐਮਸੀਜੀ ‘ਤੇ ਇੰਨੀ ਵੱਡੀ ਭੀੜ ਅਤੇ ਵਿਸ਼ਵ ਪੱਧਰ ‘ਤੇ ਲੱਖਾਂ ਦਰਸ਼ਕਾਂ ਦੇ ਸਾਹਮਣੇ ਪ੍ਰਦਰਸ਼ਨ ਕਰਨਾ ਮੇਰੇ ਲਈ ਸ਼ਾਨਦਾਰ ਅਨੁਭਵ ਹੋਵੇਗਾ। ਮੇਰੇ ਮਾਤਾ-ਪਿਤਾ ਕ੍ਰਿਕਟ ਦੇ ਵੱਡੇ ਫੈਨ ਹਨ। ਇਹ ਉਨ੍ਹਾਂ ਦੇ ਕਾਰਨ ਹੀ ਹੋ ਸਕਿਆ। ਮੈਂ ਪਰਫਾਰਮ ਕਰਨ ਲਈ ਉਤਸੁਕ ਹਾਂ। ਚੰਗਾ ਹੁੰਦਾ ਜੇਕਰ ਭਾਰਤ ਇਹ ਫਾਈਨਲ ਮੈਚ ਖੇਡਦਾ।
ਜਾਨਕੀ ਬਚਪਨ ਤੋਂ ਹੀ ਆਸਟ੍ਰੇਲੀਆ ਵਿੱਚ ਵੱਡੀ ਹੋਈ ਹੈ। ਜਦੋਂ ਉਹ 5 ਸਾਲ ਦੀ ਸੀ ਤਾਂ ਉਸਦੇ ਮਾਪਿਆਂ ਨੇ ਉਸਨੂੰ ਭਾਰਤੀ ਸੰਗੀਤ ਨਾਲ ਜਾਣੂ ਕਰਵਾਇਆ। ਉਸਨੇ ਸ਼ਾਸਤਰੀ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ।