T20 World Cup 2022, India vs England 2022: ਟੀ-20 ਵਿਸ਼ਵ ਕੱਪ 2022 ਵਿੱਚ ਭਾਰਤੀ ਟੀਮ ਦਾ ਸਫ਼ਰ ਖ਼ਤਮ ਹੋ ਗਿਆ ਹੈ। ਵੀਰਵਾਰ ਨੂੰ ਇੰਗਲੈਂਡ ਖਿਲਾਫ ਸੈਮੀਫਾਈਨਲ ‘ਚ ਭਾਰਤ 10 ਵਿਕਟਾਂ ਨਾਲ ਹਾਰ ਗਿਆ ਅਤੇ ਇੰਗਲੈਂਡ ਫਾਈਨਲ ‘ਚ ਪਹੁੰਚ ਗਿਆ। ਹੁਣ 13 ਨਵੰਬਰ ਨੂੰ ਫਾਈਨਲ ਵਿੱਚ ਇੰਗਲੈਂਡ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ।
ਟੀਮ ਇੰਡੀਆ ਲਈ ਕਿਸਮਤ ਨੇ ਇੱਕ ਵਾਰ ਫਿਰ ਧੋਖਾ ਦਿੱਤਾ ਹੈ। ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 168 ਦੌੜਾਂ ਦਾ ਸਕੋਰ ਬਣਾਇਆ। ਪਰ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਇੰਨੀ ਧੋਤੀ ਦਿੱਤੀ ਕਿ ਭਾਰਤੀ ਗੇਂਦਬਾਜ਼ਾਂ ਨੇ ਪੂਰੀ ਤਰ੍ਹਾਂ ਸਮਰਪਣ ਕਰ ਦਿੱਤਾ। ਇੰਗਲੈਂਡ ਨੇ ਇਹ ਮੈਚ 10 ਵਿਕਟਾਂ ਨਾਲ ਜਿੱਤਿਆ, ਐਲੇਕਸ ਹੇਲਸ ਨੇ 86 ਅਤੇ ਜੋਸ ਬਟਲਰ ਨੇ 80 ਦੌੜਾਂ ਬਣਾਈਆਂ।
ਟੀ-20 ਵਿਸ਼ਵ ਕੱਪ ‘ਚ ਭਾਰਤ ਦਾ ਸਫ਼ਰ ਖ਼ਤਮ
ਟੀ-20 ਵਿਸ਼ਵ ਕੱਪ 2022 ਵਿੱਚ ਭਾਰਤ ਦਾ ਸਫ਼ਰ ਖ਼ਤਮ ਹੋ ਗਿਆ ਹੈ। ਦੂਜੇ ਸੈਮੀਫਾਈਨਲ ‘ਚ ਇੰਗਲੈਂਡ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਟੀਮ ਇੰਡੀਆ ਦੀ ਗੇਂਦਬਾਜ਼ੀ ਯੂਨਿਟ ਐਲੇਕਸ ਹੇਲਸ ਅਤੇ ਜੋਸ ਬਟਲਰ ਦੇ ਸਾਹਮਣੇ ਦਮ ਤੋੜ ਗਈ ਅਤੇ ਭਾਰਤ ਨੂੰ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 168 ਦੌੜਾਂ ਬਣਾਈਆਂ ਸੀ, ਜਿਸ ਦੇ ਜਵਾਬ ‘ਚ ਇੰਗਲੈਂਡ ਨੇ ਇਹ ਟੀਚਾ ਬੜੀ ਆਸਾਨੀ ਨਾਲ ਹਾਸਲ ਕਰ ਲਿਆ। ਇੰਗਲੈਂਡ ਨੇ ਇਸ ਪਾਰੀ ‘ਚ ਇੱਕ ਵੀ ਵਿਕਟ ਨਹੀਂ ਡਿੱਗਣ ਦਿੱਤੀ, ਜਿਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਗੇਂਦਬਾਜ਼ ਨੇ ਕਿਸ ਤਰ੍ਹਾਂ ਦਮ ਤੋੜਿਆ।
ਇੰਗਲੈਂਡ ਲਈ ਐਲੇਕਸ ਹੇਲਸ ਨੇ 47 ਗੇਂਦਾਂ ‘ਚ 86 ਦੌੜਾਂ ਬਣਾਈਆਂ ਜਦਕਿ ਕਪਤਾਨ ਜੋਸ ਬਟਲਰ ਨੇ 49 ਗੇਂਦਾਂ ‘ਚ 80 ਦੌੜਾਂ ਬਣਾਈਆਂ। ਇੰਗਲੈਂਡ ਨੇ 169 ਦੌੜਾਂ ਦਾ ਟੀਚਾ ਸਿਰਫ਼ 16 ਓਵਰਾਂ ਵਿੱਚ ਹਾਸਲ ਕਰ ਲਿਆ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h