Indigo Flight Chandigarh to Indore: ਇੰਡੀਗੋ ਨੇ ਚੰਡੀਗੜ੍ਹ ਤੇ ਇੰਦੌਰ ਵਿਚਾਲੇ ਨਾਨ ਸਟਾਪ ਫਲਾਈਟ ਸ਼ੁਰੂ ਕੀਤੀ ਹੈ। ਅੱਜ ਇਸ ਸਬੰਧੀ ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਜਯੋਤੀਰਾਦਿਤਯ ਮਾਧਵਰਾਓ ਸਿੰਧੀਆ ਨੇ ਆਨ ਲਾਈਨ ਇਸ ਦਾ ਉਦਘਾਟਨ ਕੀਤਾ। ਇਸ ਲਈ ਚੰਡੀਗੜ੍ਹ ਤੇ ਇੰਦੌਰ ਹਵਾਈ ਅੱਡਿਆਂ ਦੇ ਨਾਲ ਕੇਂਦਰੀ ਸਿਵਲ ਏਵੀਏਸ਼ਨ ਮੰਤਰਾਲੇ ਵਿਚ ਸਮਾਗਮ ਰੱਖਿਆ ਗਿਆ।
ਪੰਜਾਬ ਵੱਲੋਂ ਸਮਾਗਮ ਵਿਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਸ਼ਾਮਲ ਹੋਏ।
ਇਹ ਵੀ ਪੜ੍ਹੋ : ਖ਼ਤਮ ਹੋਇਆ Sushmita Sen ਦੇ ਭਰਾ ਦਾ ਰਿਸ਼ਤਾ, ਰਾਜੀਵ ਨੇ ਵੀਡੀਓ ਸ਼ੇਅਰ ਕਰ ਕਿਹਾ ਕਰਵਾਉਣਾ ਚਾਹੁੰਦਾ ਚਾਰੂ ਦਾ ਲਾਈ ਡਿਟੈਕਟਰ ਟੈਸਟ
ਪ੍ਰਾਈਵੇਟ ਏਅਰਲਾਈਨ ਇੰਡੀਗੋ ਨੇ 1 ਨਵੰਬਰ ਤੋਂ ਇਸ ਰੂਟ ‘ਤੇ ਉਡਾਣਾਂ ਚਲਾਉਣ ਦਾ ਐਲਾਨ ਕੀਤਾ ਹੈ। ਸਰਦੀਆਂ ਦਾ ਸਮਾਂ ਅਕਤੂਬਰ ਦੇ ਆਖਰੀ ਹਫ਼ਤੇ ਤੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਏਅਰਲਾਈਨਜ਼ ਤੈਅ ਰੂਟਾਂ ਨੂੰ ਬਦਲ ਕੇ ਉਡਾਣਾਂ ਦੀ ਗਿਣਤੀ ਵਧਾ ਕੇ ਨਵੇਂ ਸ਼ਹਿਰਾਂ ਨੂੰ ਜੋੜ ਰਹੀਆਂ ਹਨ। ਇਸ ਕੜੀ ਵਿੱਚ, ਇੰਡੀਗੋ ਨੇ ਇੰਦੌਰ ਤੋਂ ਚੰਡੀਗੜ੍ਹ ਦਰਮਿਆਨ ਸਿੱਧੀ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਇੰਦੌਰ ਤੋਂ ਫਲਾਈਟ ਸਵੇਰੇ 10.05 ਵਜੇ ਰਵਾਨਾ ਹੋਵੇਗੀ ਅਤੇ 11.50 ਵਜੇ ਚੰਡੀਗੜ੍ਹ ਪਹੁੰਚੇਗੀ। ਬਦਲੇ ਵਿਚ ਇਹ ਫਲਾਈਟ 12 ਵਜੇ ਉਡਾਣ ਭਰੇਗੀ ਅਤੇ 2.40 ਵਜੇ ਇੰਦੌਰ ਪਹੁੰਚੇਗੀ। ਸ਼ੁਰੂਆਤ ‘ਚ ਇਹ ਫਲਾਈਟ ਹਫਤੇ ‘ਚ ਦੋ ਵਾਰ ਮੰਗਲਵਾਰ ਅਤੇ ਸ਼ਨੀਵਾਰ ਨੂੰ ਚੱਲੇਗੀ। 22 ਦਸੰਬਰ ਤੋਂ ਇਹ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਚਲਾਈ ਜਾਵੇਗੀ ।