ਅੱਜ ਸਥਾਨਕ ਮਹਿੰਦਰਾ ਕਾਲਜ ਦੇ ਲਾਅ ਵਿਭਾਗ ਵਿਖੇ ਵਿਦਿਆਰਥੀਆਂ ਦੇ ਲਈ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ਨਵੇਂ ਵਿਦਿਆਰਥੀਆਂ ਵਿੱਚ ਇਸ ਪ੍ਰੋਗਰਾਮ ਦੇ ਪ੍ਰਤੀ ਬਹੁਤ ਉਤਸ਼ਾਹ ਸੀ। ਇਸ ਵਿੱਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਰਾਹੁਲ ਸਿੰਗ ਜੀ ਨੇ ਸਿਰਕਤ ਕੀਤੀ।
ਮੁੱਖ ਮਹਿਮਾਨ ਦਾ ਸਵਾਗਤ ਪ੍ਰਿੰਸੀਪਲ ਡਾ. ਅਮਰਜੀਤ ਸਿੰਘ, ਡਾ. ਅੰਮ੍ਰਿਤ ਸਮਰਾ ਇੰਚਾਰਜ ਲਾਅ ਵਿਭਾਗ ਅਤੇ ਸਮੂਹ ਲਾਅ ਵਿਭਾਗ ਦਵਾਰਾ ਕੀਤਾ ਗਿਆ। ਇੰਡਕਸ਼ਨ ਪ੍ਰੋਗਰਾਮ ਦੀ ਵਾਰਤਾਲਾਪ ਦੌਰਾਨ ਬੱਚਿਆਂ ਨੇ ਸਵਾਲ ਕੀਤੇ ਅਤੇ ਉਹਨਾਂ ਦਾ ਉੱਤਰ ਬੜੇ ਹੀ ਦਿਲਚਸਪ ਢੰਗ ਦਵਾਰਾ ਮੁੱਖ ਮਹਿਮਾਨ ਵਲੋਂ ਦਿੱਤਾ ਗਿਆ।ਉਹਨਾ ਆਪਣੇ ਸੰਬੋਧਨ ਵਿੱਚ ਵਿਅੰਗਾਤਮਕ ਢੰਗ ਨਾਲ ਬੱਚਿਆਂ ਨੂੰ ਸਿਖਿਆ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਉਹਨਾ ਕਿਹਾ ਲਾਅ ਦੇ ਵਿਦਿਆਰਥੀ ਅਪਣੇ ਕਰਿਅਰ ਦੇ ਨਾਲ-ਨਾਲ ਦੂਸਰਿਆਂ ਦੀ ਸਹਾਇਤਾ ਵੀ ਕਰਨ ਜਿਸ ਨਾਲ ਸਮਾਜਿਕ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਜੋ ਪਲ ਵਿਦਿਆਰਥੀ ਕਾਲਜ ਵਿੱਚ ਵਤੀਤ ਕਰਦਾ ਹੈ ਉਹ ਸਾਰੀ ਉਮਰ ਉਸਨੂੰ ਯਾਦ ਰੱਖਦਾ ਹੈ ਅਤੇ ਉਹ ਦੋਸਤ ਸਾਰੀ ਉਮਰ ਦੇ ਲਈ ਬਣ ਜਾਦੇ ਹਨ।
ਉਹਨਾਂ ਦੱਸਿਆ ਕਿ ਥਿਊਰੀ ਦੇ ਨਾਲ-ਨਾਲ ਪ੍ਰੈਕਟੀਕਲਜਾਣਕਾਰੀ ਬਹੁਤ ਜਿਆਦਾ ਜਰੂਰੀ ਹੈ। ਲਾਅ ਦੇ ਵਿਦਿਆਰਥੀਆਂ ਨੂੰ ਪਹਿਲੇ ਹੀ ਸਾਲ ਤੋਂ ਕੋਰਟ ਦੇ ਕੰਮ ਕਾਜ ਨੂੰ ਸਮਝਣਾ ਚਾਹੀਦਾ ਹੈ। ਪੁਲਿਸ ਥਾਣੇ ਦੇ ਕੰਮ ਕਾਜ ਅਤੇ ਸਰਕਾਰੀ ਕੰਮ ਕਾਜ ਦੇ ਢਾਂਚੇ ਨੂੰ ਸਮਝਣਾ ਚਾਹੀਦਾ ਹੈ। ਉਹਨਾਂ ਅੰਤ ਵਿੱਚ ਸਾਰੇ ਹੀ ਵਿਦਿਆਰਥੀਆਂ ਨੂੰ ਆਪਣੇ ਲੈਕਚਰ ਨਾਲ ਉਤਸਾਹਿਤ ਕਰ ਦਿੱਤਾ ਅਤੇ ਸਾਰੇ ਹੀ ਵਿਦਿਆਰਥੀ ਉਤਸਾਹ ਨਾਲ ਭਰ ਗਏ।
ਅੰਤ ਵਿੱਚ ਲਾਅ ਵਿਭਾਗ ਦੇ ਡਾ. ਸੰਜੀਵ ਮਹਿਤਾ ਅਤੇ ਡਾ. ਅਮ੍ਰਿੰਤ ਸਮਰਾਵਲੋਂ ਉਹਨਾ ਦਾ ਧੰਨਵਾਦ ਕੀਤਾ ਗਿਆ। ਲਾਅ ਦੇ ਪ੍ਰੋਫੈਸਰ ਸਾਹਿਬਾਨਾਂ ਦੇ ਨਾਲ- ਨਾਲ ਕਾਲਜ ਦੀ ਸੀਨੀਅਰ ਫੈਕਲਟੀ ਵੀ ਉੱਥੇ ਮੌਜੂਦ ਰਹੀ। ਇਸ ਪ੍ਰੋਗਰਾਮ ਦਾ ਸਾਰੇ ਹੀ ਵਿਦਿਆਰਥੀਆਂ ਨੇ ਲਾਹਾ ਲਿਆ।