July Jinku Social Media Influencer: ਇੱਕ ਕੁੜੀ ਬੁਆਏਫ੍ਰੈਂਡ ਦੀ ਤਲਾਸ਼ ਕਰ ਰਹੀ ਹੈ। ਪਰ ਉਹ ਸਿਰਫ ਉਸ ਮੁੰਡੇ ਨੂੰ ਆਪਣਾ ਬੁਆਏਫ੍ਰੈਂਡ ਬਣਾਵੇਗੀ ਜੋ ਉਸਦੀ 54 ਸ਼ਰਤਾਂ ਪੂਰੀਆਂ ਕਰ ਸਕਦਦਾ ਹੈ। ਲੜਕੀ ਨੇ ਸੋਸ਼ਲ ਮੀਡੀਆ ‘ਤੇ ਸ਼ਰਤਾਂ ਦੀ ਲੰਬੀ ਸੂਚੀ ਸਾਂਝੀ ਕੀਤੀ ਹੈ, ਜੋ ਹੁਣ ਵਾਇਰਲ ਹੋ ਰਹੀ ਹੈ। ਇਸ ਵਿੱਚ ਨਸਬੰਦੀ ਵੀ ਸ਼ਾਮਲ ਹੈ।
ਰਿਪੋਰਟ ਮੁਤਾਬਕ ਲੜਕੀ ਦਾ ਨਾਂ ਜੂਲੀ ਜਿੰਕੂ (July Jinku) ਹੈ। ਮੈਕਸੀਕੋ ਦੀ ਰਹਿਣ ਵਾਲੀ ਜੂਲੀ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਹੈ। ਟਵਿੱਟਰ ‘ਤੇ ਉਨ੍ਹਾਂ ਨੂੰ 1 ਲੱਖ ਤੋਂ ਵੱਧ ਲੋਕ ਫੋਲੋ ਕਰਦੇ ਹਨ। ਇਸ ਦੇ ਨਾਲ ਹੀ ਇੰਸਟਾਗ੍ਰਾਮ ‘ਤੇ ਉਸ ਦੇ ਕਰੀਬ ਡੇਢ ਲੱਖ ਫੋਲੋਅਰਜ਼ ਹਨ। ਇੱਥੇ ਹਾਲ ਹੀ ਵਿੱਚ ਉਨ੍ਹਾਂ ਨੇ 54 ਸ਼ਰਤਾਂ ਦੀ ਸੂਚੀ ਸਾਂਝੀ ਕੀਤੀ ਹੈ। ਜੂਲੀ ਦਾ ਕਹਿਣਾ ਹੈ ਕਿ ਜੋ ਇਸ ਸੂਚੀ ਦੇ ਨਿਯਮਾਂ ਦੀ ਪਾਲਣਾ ਕਰੇਗਾ, ਉਹ ਉਸਦਾ ਬੁਆਏਫ੍ਰੈਂਡ ਬਣ ਜਾਵੇਗਾ।
View this post on Instagram
ਜੂਲੀ ਮੁਤਾਬਕ- ਉਹ ਐਂਵੇ ਹੀ ਕਿਸੇ ਵਿਅਕਤੀ ਨੂੰ ਆਪਣਾ ਬੁਆਏਫ੍ਰੈਂਡ ਨਹੀਂ ਬਣਾਏਗੀ। ਇਸ ਦੀ ਬਜਾਇ, ਉਹ ਉਸੇ ਲੜਕੇ ਨੂੰ ਆਪਣਾ ਸਾਥੀ ਚੁਣੇਗੀ ਜੋ ਉਸ ਦੀਆਂ 54 ਸ਼ਰਤਾਂ ਨੂੰ ਮੰਨੇਗਾ ਤੇ ਉਨ੍ਹਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੇਗਾ। ਜੂਲੀ ਨੇ ਆਪਣੀਆਂ ਸ਼ਰਤਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੈ। ਪਹਿਲੀ- Top Requirements, ਦੂਜੀ- Second Priority, ਤੀਜੀ- Extras.
ਜਾਣੋ ਕੀ ਹਨ ਜੂਲੀ ਜਿੰਕੂ ਦੀਆਂ ਸ਼ਰਤਾਂ?
ਜੂਲੀ ਦੀਆਂ 54 ਸ਼ਰਤਾਂ ਤਿੰਨ ਭਾਗਾਂ ਵਿੱਚ ਸੂਚੀਬੱਧ ਹਨ। ਫਿਲਹਾਲ ਜੂਲੀ ਦੀ ਇਸ ਪੋਸਟ ਨੂੰ ਟਵਿਟਰ ‘ਤੇ 4 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਜੂਲੀ ਨੇ ਜੋ ਕੁਝ ਸ਼ਰਤਾਂ ਦਿੱਤੀਆਂ ਹਨ ਉਹ ਇਸ ਪ੍ਰਕਾਰ ਹਨ- ਉਸ ਦਾ ਹੋਣ ਵਾਲਾ ਬੁਆਏਫ੍ਰੈਂਡ ਬੱਚਾ ਨਾਹ ਚਾਹੁੰਦਾ ਹੋਵੇ, ਹਮੇਸ਼ਾ ਉਸ ਨੂੰ ਤੋਹਫ਼ੇ ਦੇਵੇ ਤੇ ਉਸ ਨੂੰ ਡੀਨਰ ‘ਤੇ ਲੈ ਜਾਵੇ। ਉਸਨੂੰ ਫਿਜ਼ੀਕਲ ਕਾਨਟ੍ਰੈਕਟ ਬਹੁਤ ਪਸੰਦ ਹੈ। ਨਾਰੀਵਾਦ ਅਤੇ LGBT+ ਅੰਦੋਲਨ ਦੇ ਸਮਰਥਕ ਹੋਵੇ। ਜ਼ਿਆਦਾ ਧਾਰਮਿਕ ਨਾ ਹੋਵੇ। ਉਸਨੂੰ ਕਾਰਟੂਨ ਤੇ ਡਰਾਉਣੀ ਫਿਲਮਾਂ ਪਸੰਦ ਹੋਣ।
View this post on Instagram
ਇਸ ਤੋਂ ਇਲਾਵਾ ਜੂਲੀ ਨੂੰ ਅਜਿਹਾ ਪ੍ਰੇਮੀ ਚਾਹਿਦਾ ਜੋ ਨਸ਼ੇ ਦਾ ਆਦੀ ਨਾ ਹੋਵੇ। ਮਸਾਲੇਦਾਰ ਭੋਜਨ ਨਾ ਖਾਂਦਾ ਹੋਵੇ। ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਕੁੜੀਆਂ ਨੂੰ ਫੋਲੋ ਨਾ ਕਰੋ। ਕੋਈ ਹੋਰ ਸਹੇਲੀ ਨਾ ਹੋਵੇ। ਆਰਥਿਕ ਤੌਰ ‘ਤੇ ਮਜ਼ਬੂਤ ਹੋਵੇ। ਉਮਰ 25 ਤੋਂ 35 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਨਾਲੇ ਮੁੰਡੇ ਕੋਲ ਕਾਰ ਹੋਣੀ ਚਾਹੀਦੀ ਹੈ ਤੇ ਉਸਦਾ ਕੱਦ ਜੂਲੀ ਤੋਂ ਵੱਧ ਹੋਣਾ ਚਾਹੀਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h