Tata Nexon Facelift: ਮੀਡੀਆ ਰਿਪੋਰਟਾਂ ਮੁਤਾਬਕ ਟਾਟਾ ਨੈਕਸਨ ਦਾ ਫੇਸਲਿਫਟ ਵਰਜ਼ਨ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਨਾਲ ਹੀ ਕੰਪਨੀ ਨਵੇਂ Nexon ਦੀ ਵੀ ਟੈਸਟਿੰਗ ਕਰ ਰਹੀ ਹੈ। ਇਸ ਖ਼ਬਰ ‘ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕੰਪਨੀ ਵੱਲੋਂ ਨਵੇਂ Nexon ‘ਚ ਕੀ-ਕੀ ਬਦਲਾਅ ਕੀਤੇ ਜਾ ਸਕਦੇ ਹਨ।
ਲੀਕ ਹੋਈ ਜਾਣਕਾਰੀ
ਮੀਡੀਆ ਰਿਪੋਰਟਾਂ ਮੁਤਾਬਕ Tata Nexon ਫੇਸਲਿਫਟ ਵਰਜ਼ਨ ਨੂੰ ਜਲਦ ਹੀ ਭਾਰਤੀ ਬਾਜ਼ਾਰ ‘ਚ ਲਿਆਂਦਾ ਜਾ ਸਕਦਾ ਹੈ। ਇਸ ਦੀਆਂ ਤਿਆਰੀਆਂ ਕੰਪਨੀ ਵੱਲੋਂ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਟਾਟਾ ਦੇ ਨੈਕਸਨ ਦਾ ਫੇਸਲਿਫਟ ਵਰਜ਼ਨ ਹੋ ਸਕਦਾ ਹੈ। ਇਸ ‘ਚ SUV ਦੇ ਇੰਟੀਰੀਅਰ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਕੀ ਹੋਣਗੇ ਬਦਲਾਅ
ਮੀਡੀਆ ਰਿਪੋਰਟਾਂ ਮੁਤਾਬਕ ਟਾਟਾ ਨੈਕਸਨ ਫੇਸਲਿਫਟ ‘ਚ ਕੰਪਨੀ ਵੱਲੋਂ ਇੰਟੀਰੀਅਰ ‘ਚ ਕਈ ਬਦਲਾਅ ਕੀਤੇ ਜਾ ਸਕਦੇ ਹਨ। ਲੀਕ ਹੋਈ ਜਾਣਕਾਰੀ ਮੁਤਾਬਕ SUV ਦੇ ਸਟੀਅਰਿੰਗ ‘ਚ ਵੀ ਬਦਲਾਅ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ ‘ਚ ਜਾਮਨੀ ਰੰਗ ਦੀਆਂ ਸੀਟਾਂ ਦੇ ਨਾਲ ਡਿਊਲ ਟੋਨ ਇੰਟੀਰੀਅਰ ਦਿੱਤਾ ਗਿਆ ਹੈ।
ਨਾਲ ਹੀ SUV ‘ਚ 10.25-ਇੰਚ ਦਾ ਇੰਫੋਟੇਨਮੈਂਟ ਸਿਸਟਮ ਵੀ ਹੈ। ਜੋ ਕਿ ਐਂਡ੍ਰਾਇਡ ਆਟੋ ਅਤੇ ਐਪਲ ਕਾਰ ਪਲੇਅ ਨੂੰ ਸਪੋਰਟ ਕਰੇਗਾ। ਇਸ ਦੇ ਨਾਲ ਹੀ ਇਸ ‘ਚ 360 ਡਿਗਰੀ ਕੈਮਰਾ, ਸਨਰੂਫ, ਸੱਤ ਇੰਚ ਇੰਸਟਰੂਮੈਂਟ ਕਲਸਟਰ, ਵੈਂਟੀਲੇਟਿਡ ਸੀਟਾਂ, ਏਅਰ ਪਿਊਰੀਫਾਇਰ ਵਰਗੇ ਫੀਚਰਸ ਵੀ ਦਿੱਤੇ ਜਾ ਸਕਦੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਨਵੀਂ Nexon ਵਿੱਚ ਚੌੜੀਆਂ ਲਾਈਟਾਂ, ਦੋ ਹਿੱਸਿਆਂ ਵਿੱਚ ਉਪਰਲੀ ਗ੍ਰਿਲ, LED ਹੈੱਡਲਾਈਟ ਅਤੇ ਟੇਲਲਾਈਟਸ ਮਿਲ ਸਕਦੀਆਂ ਹਨ। ਇਸ ਤੋਂ ਇਲਾਵਾ ਰੇਂਜ ਰੋਵਰ SUV ਦੀ ਤਰ੍ਹਾਂ ਇਸ ‘ਚ ਵੀ ਰੀਅਰ ਵਾਈਪਰ ਦਿੱਤਾ ਜਾ ਸਕਦਾ ਹੈ।
ਇੰਜਣ ਵੀ ਬਦਲ ਜਾਵੇਗਾ
ਮੀਡੀਆ ਰਿਪੋਰਟਾਂ ਮੁਤਾਬਕ ਨੈਕਸਨ ਫੇਸਲਿਫਟ ‘ਚ ਕੰਪਨੀ ਵੱਲੋਂ ਨਵਾਂ ਅਤੇ ਬਿਹਤਰ ਇੰਜਣ ਵੀ ਦਿੱਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਇਸ ‘ਚ 1.2 ਲੀਟਰ ਟਰਬੋ ਪੈਟਰੋਲ ਅਤੇ 1.5 ਲੀਟਰ ਡੀਜ਼ਲ ਇੰਜਣ ਦਾ ਆਪਸ਼ਨ ਮਿਲ ਸਕਦਾ ਹੈ। ਕੰਪਨੀ ਵੱਲੋਂ ਨਵੇਂ ਨੈਕਸਨ ‘ਚ ADAS ਵਰਗੇ ਫੀਚਰਸ ਨੂੰ ਵੀ ਜੋੜਿਆ ਜਾ ਸਕਦਾ ਹੈ।
ਕਦੋਂ ਹੋਵੇਗੀ ਲਾਂਚ
ਕੰਪਨੀ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਰਿਪੋਰਟਾਂ ਮੁਤਾਬਕ ਨਵੀਂ ਨੈਕਸਨ ਨੂੰ ਇਸ ਸਾਲ ਦੇ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਅਗਸਤ-ਸਤੰਬਰ ਤੱਕ ਲਾਂਚ ਕੀਤਾ ਜਾ ਸਕਦਾ ਹੈ। ਮੌਜੂਦਾ ਵੇਰੀਐਂਟ ਦੇ ਮੁਕਾਬਲੇ ਨਵੇਂ Nexon ਦੀ ਕੀਮਤ ਵੀ 20 ਤੋਂ 30 ਹਜ਼ਾਰ ਰੁਪਏ ਤੱਕ ਵਧ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h