Instagram Down Report: ਇੰਸਟਾਗ੍ਰਾਮ ਦੇ ਡਾਊਨ ਹੋਣ ਦੀ ਸ਼ਿਕਾਇਤ ਕਰਨ ਵਾਲੇ ਲਗਪਗ 50 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਐਪ ਅਤੇ ਵੈਬਸਾਈਟ ਦੋਵਾਂ ‘ਤੇ ਅਕਸੈਸ ਨਹੀਂ ਹੋ ਰਹੀ। ਦੁਨੀਆ ਭਰ ਦੇ ਯੂਜ਼ਰਸ ਪਲੇਟਫਾਰਮ ‘ਤੇ ਲੌਗਇਨ ਨਹੀਂ ਕਰ ਪਾਏ। ਹਾਲਾਂਕਿ ਕਈ ਘੰਟੇ ਸੇਵਾ ਠੱਪ ਰਹਿਣ ਤੋਂ ਬਾਅਦ ਇੱਕ ਵਾਰ ਫਿਰ ਸਾਰੀਆਂ ਸੇਵਾਵਾਂ ਬਹਾਲ ਹੋ ਗਈਆਂ ਹਨ।
ਕੰਪਨੀ ਨੇ ਸਰਵਰ ਡਾਊਨ ਦਾ ਕਾਰਨ ਤਕਨੀਕੀ ਸਮੱਸਿਆ ਦੱਸਿਆ। ਸੋਸ਼ਲ ਮੀਡੀਆ ਪਲੇਟਫਾਰਮ ਅਤੇ ਵੈੱਬਸਾਈਟਾਂ ਦੇ ਕ੍ਰੈਸ਼ ਜਾਂ ਡਾਊਨ ਹੋਣ ਦੀਆਂ ਘਟਨਾਵਾਂ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਡਾਊਨ ਡਿਟੈਕਟਰ ਦੇ ਮੁਤਾਬਕ ਵੀਰਵਾਰ ਸਵੇਰੇ ਯੂਜ਼ਰਸ ਨੂੰ ਇੰਸਟਾਗ੍ਰਾਮ ਚਲਾਉਣ ‘ਚ ਪਰੇਸ਼ਾਨੀ ਹੋ ਰਹੀ ਸੀ। DownDetector ਮੁਤਾਬਕ 30,000 ਤੋਂ ਵੱਧ ਯੂਜ਼ਰਸ ਨੇ Instagram ਨਾਲ ਸਮੱਸਿਆਵਾਂ ਦੀ ਰਿਪੋਰਟ ਕੀਤੀ।
Earlier tonight, a technical issue caused people to have trouble accessing Instagram. We resolved this issue for everyone as quickly as possible, and we apologize for any inconvenience. #instagramdown
— Instagram Comms (@InstagramComms) March 9, 2023
Downdetector ਨੇ ਦੱਸਿਆ ਹੈ ਕਿ ਯੂਕੇ ਤੋਂ 2000 ਤੋਂ ਵੱਧ ਰਿਪੋਰਟਾਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਭਾਰਤ ਅਤੇ ਆਸਟ੍ਰੇਲੀਆ ਦੇ ਇੱਕ-ਇੱਕ ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਬਾਰੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਹਾਲਾਂਕਿ ਅਜੇ ਤੱਕ ਇੰਸਟਾਗ੍ਰਾਮ ਵਲੋਂ ਅਧਿਕਾਰਤ ਤੌਰ ‘ਤੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜਦੋਂ ਨਵੰਬਰ ਜਾਂ ਸਤੰਬਰ ‘ਚ ਇੰਸਟਾਗ੍ਰਾਮ ਡਾਊਨ ਹੁੰਦਾ ਸੀ ਤਾਂ ਇੰਸਟਾਗ੍ਰਾਮ ਕਾਮਸ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਸੀ ਤੇ ਸਮੱਸਿਆ ਦੇ ਹੱਲ ਹੋਣ ਤੋਂ ਬਾਅਦ ਟਵਿੱਟਰ ਦੇ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਸੀ।
Everyone coming to twitter to confirm instagram is down #instagramdow pic.twitter.com/MZzQ7ggPGt
— ICE T 21 (@ICE_T_21) March 9, 2023
ਦੂਜੇ ਪਾਸੇ ਇਨ੍ਹਾਂ ਦਿਨਾਂ ‘ਚ ਕਈ ਵਾਰ ਟਵਿਟਰ ਡਾਊਨ ਹੋਣ ਦੀਆਂ ਖ਼ਬਰਾਂ ਵੀ ਆਈਆਂ। ਹਾਲ ਹੀ ‘ਚ ਮੰਗਲਵਾਰ ਨੂੰ ਵੀ ਟਵਿੱਟਰ ‘ਚ ਸਮੱਸਿਆ ਆਈ ਸੀ। ਕੰਪਨੀ ਨੇ ਕਿਹਾ ਕਿ ਟਵਿਟਰ ਦੇ ਕੁਝ ਹਿੱਸੇ ਫਿਲਹਾਲ ਉਮੀਦ ਮੁਤਾਬਕ ਕੰਮ ਨਹੀਂ ਕਰ ਰਹੇ ਹਨ। ਅਸੀਂ ਇੱਕ ਅੰਦਰੂਨੀ ਤਬਦੀਲੀ ਕੀਤੀ ਹੈ ਜਿਸ ਦੇ ਕੁਝ ਅਣਕਿਆਸੇ ਨਤੀਜੇ ਸਨ। ਇਸ ਦੌਰਾਨ ਭਾਰਤ ਸਮੇਤ ਕਈ ਦੇਸ਼ਾਂ ਦੇ ਯੂਜ਼ਰਸ ਨੇ ਇਸ ਦੀ ਸ਼ਿਕਾਇਤ ਕੀਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h